'ਲਸਣ' ਸਣੇ ਇਹ ਘਰੇਲੂ ਨੁਸਖ਼ੇ ਦਿਵਾਉਂਦੇ ਨੇ ਟਾਇਫਾਈਡ ਤੋਂ ਨਿਜ਼ਾਤ

08/08/2021 4:13:44 PM

ਨਵੀਂ ਦਿੱਲੀ- ਬਦਲਦੇ ਮੌਸਮ ’ਚ ਕਈ ਵਾਰ ਬਿਮਾਰੀਆਂ ਤੁਹਾਨੂੰ ਜਕੜ ਲੈਂਦੀਆਂ ਹਨ। ਇਨ੍ਹਾਂ ’ਚੋਂ ਟਾਇਫਾਈਡ ਬੁਖਾਰ ਦੀ ਸਮੱਸਿਆ ਹੋਣਾ ਆਮ ਗੱਲ ਹੈ। ਬਲੱਡ ’ਚ ਬੈਕਟੀਰੀਆ ਸ਼ਾਮਲ ਹੋਣ ਕਰਕੇ ਟਾਇਫਾਈਡ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਟਾਇਫਾਈਡ ਬੁਖਾਰ ਕਦੇ ਤੇਜ਼ ਅਤੇ ਕਦੇ ਘੱਟ ਹੋਣ ਲੱਗ ਜਾਂਦਾ ਹੈ। ਇਹ ਬੁਖਾਰ ਹੋਣ ਦੇ ਕਾਰਨ ਭੁੱਖ ਵੀ ਘੱਟ ਲੱਗਦੀ ਹੈ, ਸਰੀਰ ਟੁੱਟਦਾ ਹੈ ਅਤੇ ਪਿਆਸ ਵੀ ਬਹੁਤ ਹੀ ਘੱਟ ਲੱਗਦੀ ਹੈ। ਇਸ ਤੋਂ ਇਲਾਵਾ ਢਿੱਡ ’ਚ ਦਰਦ ਰਹਿਣਾ, ਭਾਰੀਪਣ ਅਤੇ ਕਦੇ-ਕਦੇ ਸਿਰ ’ਚ ਦਰਦ ਹੋਣ ਲੱਗ ਜਾਂਦਾ ਹੈ। ਟਾਇਫਾਈਡ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਟਾਇਫਾਈਡ ਤੋਂ ਛੁਟਕਾਰਾ ਪਾ ਸਕਦੇ ਹੋ। 

ਸੇਬ ਦਾ ਸਿਰਕਾ ਲੈਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ - PreetNama

ਸੇਬ ਦਾ ਸਿਰਕਾ 
ਟਾਇਫਾਈਡ ਤੋਂ ਛੁਟਕਾਰਾ ਦਿਵਾਉਣ ਲਈ ਸੇਬ ਦਾ ਸਿਰਕਾ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਟਾਇਫਾਈਡ ਬੁਖਾਰ ਹੋਣ ’ਤੇ ਸੇਬ ਦੇ ਸਿਰਕੇ ’ਚ ਤੁਸੀਂ ਇਕ ਚਮਚਾ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਸੇਬ ਦੇ ਸਿਰਕੇ ’ਚ ਮੌਜੂਦ ਮਿਨਰਲਸ ਨਾ ਤੁਹਾਨੂੰ ਬੁਖਾਰ ਤੋਂ ਨਿਜ਼ਾਤ ਦਿਵਾਉਂਦੇ ਹਨ ਸਗੋਂ ਸਿਹਤਮੰਦ ਵੀ ਰੱਖਦੇ ਹਨ। 

ਰੋਜ਼ ਤੁਲਸੀ ਤੇ ਪੱਤੇ ਖਾਓ ਅਤੇ ਇਹਨਾਂ ਬਿਮਾਰੀਆਂ ਤੋਂ ਰਾਹਤ ਪਾਓ– News18 Punjabi
ਤੁਲਸੀ ਦਾ ਕਰੋ ਸੇਵਨ 
ਆਯੁਰਵੈਦਿਕ ਗੁਣ ਹੋਣ ਦੇ ਨਾਲ-ਨਾਲ ਐਂਟੀਬਾਓਟਿਕ ਅਤੇ ਐਂਟੀ ਬੈਕਟੀਰੀਆ ਗੁਣਾਂ ਨਾਲ ਭਰਪੂਰ ਤੁਲਸੀ ਦਾ ਸੇਵਨ ਤੁਹਾਨੂੰ ਟਾਇਫਾਈਡ ਤੋਂ ਨਿਜਾਤ ਦਿਵਾਏਗਾ। 2 ਗਿਲਾਸ ਪਾਣੀ ’ਚ ਕੁਝ ਤੁਲਸੀ ਦੀਆਂ ਪੱਤੀਆਂ ਮਿਲਾ ਲਵੋ। ਫਿਰ ਉਸ ’ਚ ਅਦਰਕ ਅਤੇ ਲੌਂਗ ਮਿਲਾ ਕੇ ਉਬਾਲ ਲਵੋ। ਫਿਰ ਦਿਨ ’ਚ ਦੋ ਘੰਟੇ ਬਾਅਦ ਇਸ ਪਾਣੀ ਦੀ ਵਰਤੋਂ ਕਰੋ। ਅਜਿਹਾ ਕਰਨ ਦੇ ਨਾਲ ਟਾਇਫਾਈਡ ਦੀ ਸਮੱਸਿਆ ਤੋਂ ਨਿਜ਼ਾਤ ਮਿਲਦਾ ਹੈ। 

Garlic Health benefits to control high blood pressure
ਲਸਣ ਦੀ ਕਰੋ ਵਰਤੋਂ 
ਟਾਇਫਾਈਡ ਹੋਣ ’ਤੇ ਤੁਸੀਂ ਲਸਣ ਦੀ ਵੀ ਵਰਤੋਂ ਕਰ ਸਕਦੇ ਹੋ। ਐਂਟੀ-ਬਾਓਟਿਕ ਗੁਣਾਂ ਨਾਲ ਭਰਪੂਰ ਲਸਣ ਟਾਇਫਾਈਡ ਦੇ ਬੈਕਟੀਰੀਆ ਨੂੰ ਖਤਮ ਕਰਕੇ ਤੁਹਾਨੂੰ ਇਸ ਬੁਖਾਰ ਤੋਂ ਨਿਜ਼ਾਤ ਦਿਵਾਉਂਦਾ ਹੈ। 
ਨਿੰਮ ਦਾ ਇੰਝ ਕਰੋ ਸੇਵਨ 
ਨਿੰਮ ਦੀਆਂ ਪੱਤੀਆਂ ਨੂੰ ਚਬਾਓ ਜਾਂ ਫਿਰ ਨਿੰਮ ਦੀਆਂ ਪੱਤੀਆਂ ਨੂੰ ਪਾਣੀ ’ਚ ਉਬਾਲ ਕੇ ਉਸ ਪਾਣੀ ਨਾਲ ਨਹਾਓ। ਅਜਿਹਾ ਕਰਨ ਦੇ ਨਾਲ ਬੁਖਾਰ ਤੋਂ ਨਿਜ਼ਾਤ ਮਿਲੇਗਾ। 

ਸਰੋਂ ਦਾ ਤੇਲ' ਖਾਣਾ ਬਣਾਉਣ ਤੋਂ ਇਲਾਵਾ ਇਨ੍ਹਾਂ ਬੀਮਾਰੀਆਂ ਲਈ ਹੈ ਰਾਮਬਾਣ ਇਲਾਜ, ਇੰਝ  ਕਰੋ ਵਰਤੋਂ
ਸਰੋਂ ਦੇ ਤੇਲ ਦੀ ਇੰਝ ਕਰੋ ਮਾਲਿਸ਼ 
ਟਾਇਫਾਈਡ ਹੋਣ ’ਤੇ ਤੁਸੀਂ ਸਰੋਂ ਦੇ ਤੇਲ ਦੀ ਵੀ ਮਾਲਿਸ਼ ਕਰ ਸਕਦੇ ਹੋ। ਸਰੋਂ ਦੇ ਤੇਲ ’ਚ ਲਸਣ ਦੀਆਂ ਕੁਝ ਤੁਰੀਆਂ ਮਿਲਾ ਕੇ ਫਿਰ ਤਲੀਆਂ ਦੀ ਮਾਲਿਸ਼ ਕਰੋ। ਅਜਿਹਾ ਕਰਨ ਦੇ ਨਾਲ ਬੁਖਾਰ ਤੋਂ ਨਿਜ਼ਾਤ ਮਿਲੇਗਾ। 


Aarti dhillon

Content Editor

Related News