ਕੈਂਸਰ ਦੇ ਇਲਾਜ 'ਚ ਮਦਦਗਾਰ ਹੈ 'ਤੇਜ ਪੱਤਾ', ਕਬਜ਼ ਅਤੇ ਭਾਰ ਘਟਾਉਣ ਸਣੇ ਹੁੰਦੈ ਇਹ ਵੀ ਫ਼ਾਇਦੇ

Wednesday, Aug 31, 2022 - 05:02 PM (IST)

ਕੈਂਸਰ ਦੇ ਇਲਾਜ 'ਚ ਮਦਦਗਾਰ ਹੈ 'ਤੇਜ ਪੱਤਾ', ਕਬਜ਼ ਅਤੇ ਭਾਰ ਘਟਾਉਣ ਸਣੇ ਹੁੰਦੈ ਇਹ ਵੀ ਫ਼ਾਇਦੇ

ਮੁੰਬਈ (ਬਿਊਰੋ) : ਅੱਜ ਸਰੀਰ ਨੂੰ ਕਈ ਬੀਮਾਰੀਆਂ ਨੂੰ ਜਕੜਿਆਂ ਹੋਇਆ ਹੈ। ਕੋਈ ਵਿਰਲਾ ਹੀ ਹੋਵੇਗਾ ਜਿਸ ਨੂੰ ਕੋਈ ਬੀਮਾਰੀ ਨਾ ਹੋਵੇ, ਨਹੀਂ ਤਾਂ ਅਕਸਰ ਹੀ ਲੋਕ ਇਕ-ਦੂਜੇ ਨੂੰ ਆਖਦੇ ਹਨ ਕਿ ਮੈਨੂੰ ਤਾਂ ਇਹ ਬੀਮਾਰੀ ਲੱਗ ਗਈ। ਕੁਝ ਅਜਿਹੀਆਂ ਬੀਮਾਰੀਆਂ ਵੀ ਹੁੰਦੀਆਂ ਹਨ, ਜੋ ਦਵਾਈ ਖਾਣ 'ਤੇ ਵੀ ਠੀਕ ਨਹੀਂ ਹੁੰਦੀਆਂ। ਅਜਿਹੇ ਵਿਚ ਅਸੀਂ ਤੁਹਾਨੂੰ ਦੇਸੀ ਨੁਸਖੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਆਪਣੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰੱਖ ਸਕਦੇ ਹੋ।
ਅਕਸਰ ਭੋਜਨ ਦਾ ਸੁਆਦ ਵਧਾਉਣ ਲਈ ਤੇਜ ਪੱਤਾ ਵਰਤਿਆ ਜਾਂਦਾ ਹੈ। ਇਹ ਪੱਤੇ ਖੁਸ਼ਬੂ ਨਾਲ ਭਰਪੂਰ ਹੁੰਦੇ ਹਨ, ਜੋ ਭੋਜਨ ਵਿਚ ਸੁਆਦ ਅਤੇ ਖੁਸ਼ਬੂ ਦੋਵਾਂ ਨੂੰ ਜੋੜਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜੀਰੇ ਅਤੇ ਅਜਵਾਇਨ ਦੇ ਬੀਜਾਂ ਦੀ ਤਰ੍ਹਾਂ, ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਤੇਜ ਪੱਤੇ ਦੇ ਪਾਣੀ ਨਾਲ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਦੇ ਫਾਇਦੇ -

ਤੇਜ ਪੱਤਾ ਪਾਣੀ ਦੇ ਲਾਭ
ਦਿਲ ਨੂੰ ਸਿਹਤਮੰਦ 
ਤੇਜ ਪੱਤੇ ਦੀ ਚਾਹ ਤੁਹਾਡੇ ਦਿਲ ਲਈ ਚੰਗੀ ਹੈ। ਇਸ ਵਿਚ ਪੋਟਾਸ਼ੀਅਮ, ਐਂਟੀਆਕਸੀਡੈਂਟ ਅਤੇ ਆਇਰਨ ਹੁੰਦਾ ਹੈ। ਇਹ ਪੌਸ਼ਟਿਕ ਤੱਤ ਦਿਲ ਦੀ ਧੜਕਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।

ਇਮਿਊਨਿਟੀ ਸਿਸਟਮ ਨੂੰ ਵਧਾਏ
ਤੇਜ ਪੱਤਾ ਚਾਹ ਵਿਟਾਮਿਨ ਸੀ ਦਾ ਇਕ ਸਰੋਤ ਹੈ। ਇਹ ਇਮਿਊਨਿਟੀ ਸਿਸਟਮ ਲਈ ਵੀ ਬਹੁਤ ਵਧੀਆ ਹੈ ਅਤੇ ਇਸ ਵਿਚ ਐਂਟੀ-ਬੈਕਟੀਰੀਅਲ ਗੁਣ ਹਨ, ਜੋ ਲਾਗ ਨੂੰ ਦੂਰ ਰੱਖਦੇ ਹਨ।

PunjabKesari

ਭਾਰ ਘਟਾਉਣ 'ਚ ਮਦਦਗਾਰ  
ਤੇਜ ਪੱਤੇ ਦੀ ਚਾਹ 'ਚ ਦਾਲਚੀਨੀ ਦੇ ਗੁਣ ਹੁੰਦੇ ਹਨ, ਜੋ ਮੈਟਾਬੋਲਿਜ਼ਮ ਨੂੰ ਵਧਾਉਂਦੇ ਹਨ ਅਤੇ ਭਾਰ ਘਟਾਉਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਤੁਹਾਡੇ ਤਣਾਅ ਦੇ ਪੱਧਰ ਨੂੰ ਵੀ ਘੱਟ ਕਰ ਸਕਦੇ ਹਨ।

ਕੈਂਸਰ ਦੇ ਇਲਾਜ 'ਚ ਮਦਦਗਾਰ
ਇਸ ਦੇ ਆਯੁਰਵੈਦਿਕ ਗੁਣਾਂ ਕਾਰਨ ਕੁਝ ਲੋਕ ਕੈਂਸਰ ਦੇ ਇਲਾਜ ਲਈ ਤੇਜ ਪੱਤੇ ਦੀ ਚਾਹ ਵੀ ਪੀਂਦੇ ਹਨ। ਇਸ ਤੋਂ ਇਲਾਵਾ ਇਸ ਦੇ ਐਂਟੀ-ਇੰਫਲੇਮੇਟਰੀ ਗੁਣ ਤੁਹਾਡੇ ਸਰੀਰ ਨੂੰ ਸੋਜ ਤੋਂ ਬਚਾਉਂਦੇ ਹਨ।

ਕਬਜ਼ ਨੂੰ ਰੋਕਣ 'ਚ ਫਾਇਦੇਮੰਦ
ਤੇਜ ਪੱਤੇ ਪਾਚਨ ਕਿਰਿਆ ਨੂੰ ਸੁਧਾਰਨ ਲਈ ਵੀ ਜਾਣੇ ਜਾਂਦੇ ਹਨ। ਇਹ ਕਬਜ਼ ਤੋਂ ਛੁਟਕਾਰਾ ਪਾਉਣ ਵਿਚ ਕਾਰਗਰ ਹੈ।

PunjabKesari

ਇੰਝ ਬਣਾਓ ਤੇਜ ਪੱਤੇ ਦਾ ਪਾਣੀ
ਇਸ ਨੂੰ ਬਣਾਉਣ ਲਈ, ਇਕ ਪੈਨ ਵਿਚ ਪਾਣੀ ਗਰਮ ਕਰੋ ਅਤੇ ਫਿਰ ਇਸ ਵਿਚ ਇਕ ਤੇਜ ਪੱਤਾ ਪਾਓ। ਇਸ ਨੂੰ ਕੁਝ ਦੇਰ ਲਈ ਢੱਕ ਕੇ ਰੱਖੋ । ਜਦੋਂ ਪਾਣੀ ਉਬਲ ਜਾਵੇ ਤਾਂ ਇਸ ਨੂੰ ਗਲਾਸ 'ਚ ਪਾਓ ਅਤੇ ਚੁਸਕੀਆਂ ਲੈਂਦੇ ਹੋਏ ਪੀਓ।

ਬਣਾ ਸਕਦੇ ਹੋ ਤੇਜ ਪੱਤਾ ਚਾਹ
ਇਸ ਨੂੰ ਬਣਾਉਣ ਲਈ ਤੇਜ ਪੱਤੇ, ਇਕ ਚੁਟਕੀ ਦਾਲਚੀਨੀ ਪਾਊਡਰ, ਪਾਣੀ, ਨਿੰਬੂ ਅਤੇ ਸ਼ਹਿਦ ਲਓ। ਫਿਰ ਪੱਤਿਆਂ ਨੂੰ ਧੋ ਕੇ ਇਕ ਬਰਤਨ 'ਚ ਪਾਣੀ ਉਬਾਲ ਲਓ। ਫਿਰ ਤੇਜ ਪੱਤੇ ਤੇ ਦਾਲਚੀਨੀ ਪਾਊਡਰ ਪਾਓ ਅਤੇ ਇਸ ਨੂੰ 10 ਮਿੰਟ ਲਈ ਉਬਲਣ ਦਿਓ। ਇਸ ਤੋਂ ਬਾਅਦ ਚਾਹ ਨੂੰ ਇਕ ਕੱਪ ਛਾਣ ਲਓ। ਹੁਣ ਇਸ 'ਚ ਆਪਣੇ ਸਵਾਦ ਮੁਤਾਬਕ ਥੋੜ੍ਹਾ ਜਿਹਾ ਸ਼ਹਿਦ ਜਾਂ ਨਿੰਬੂ ਦਾ ਰਸ ਮਿਲਾਓ ਤੇ ਫਿਰ ਇਸ ਡਰਿੰਕ ਦਾ ਆਨੰਦ ਲਓ।

PunjabKesari


author

sunita

Content Editor

Related News