ਖਾਣਾ ਖਾਣ ਮਗਰੋਂ ਜੇਕਰ ਫੁੱਲਦਾ ਹੈ ਤੁਹਾਡਾ ਢਿੱਡ ਤਾਂ ਬ੍ਰੋਕਲੀ ਸਣੇ ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ

Saturday, Aug 06, 2022 - 06:11 PM (IST)

ਖਾਣਾ ਖਾਣ ਮਗਰੋਂ ਜੇਕਰ ਫੁੱਲਦਾ ਹੈ ਤੁਹਾਡਾ ਢਿੱਡ ਤਾਂ ਬ੍ਰੋਕਲੀ ਸਣੇ ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ

ਨਵੀਂ ਦਿੱਲੀ- ਮੌਜੂਦਾ ਦੌਰ ਦੀ ਗਲਤ ਜੀਵਨ ਸ਼ੈਲੀ ਅਤੇ ਅਣਹੈਲਦੀ ਖੁਰਾਕ ਕਾਰਨ ਲੋਕਾਂ ਨੂੰ ਢਿੱਡ ਦੀ ਸਮੱਸਿਆ ਅਤੇ ਸੋਜ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਦੱਸ ਦੇਈਏ ਕਿ ਵਿਅਕਤੀ ਨੂੰ ਬਲਾਟਿੰਗ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਜਦਕਿ ਵਿਅਕਤੀ ਨੂੰ ਬਲਾਟਿੰਗ ਦੀ ਸਮੱਸਿਆ ਹੁੰਦੀ ਹੈ ਤਾਂ ਇਨ੍ਹਾਂ ਲੱਛਣਾ ਦੇ ਰੂਪ 'ਚ ਗੈਸ ਬਣਨਾ, ਢਿੱਡ ਦਰਦ, ਬੇਚੈਨੀ ਮਹਿਸੂਸ ਕਰਨਾ ਆਦਿ ਲੱਛਣ ਦਿਖਾਈ ਦਿੰਦੇ ਹਨ। ਅਜਿਹੇ 'ਚ ਕੋਈ ਇਨਸਾਨ ਥੋੜ੍ਹੀ ਸਾਵਧਾਨੀ ਵਰਤੇ ਤਾਂ ਪਰੇਸ਼ਾਨੀ ਜਲਦ ਦੂਰ ਹੋ ਸਕਦੀ ਹੈ। ਦੱਸ ਦੇਈਏ ਕਿ ਸਾਡੇ ਆਲੇ-ਦੁਆਲੇ ਕੁਝ ਅਜਿਹੀਆਂ ਚੀਜ਼ਾਂ ਮੌਜੂਦ ਹਨ ਜਿਸ ਦੇ ਸੇਵਨ ਨਾਲ ਬਲਾਟਿੰਗ ਦੀ ਸਮੱਸਿਆ ਹੋਰ ਵਧ ਸਕਦੀ ਹੈ। ਜਾਣਦੇ ਹਾਂ ਉਨ੍ਹਾਂ ਚੀਜ਼ਾਂ ਦੇ ਬਾਰੇ 'ਚ...

PunjabKesari
ਇਨ੍ਹਾਂ ਚੀਜ਼ਾਂ ਤੋਂ ਕਰੋ ਤੌਬਾ
1.ਬ੍ਰੋਕਲੀ
ਜੇਕਰ ਤੁਹਾਨੂੰ ਬਲਾਟਿੰਗ ਦੀ ਸਮੱਸਿਆ ਹੈ ਤਾਂ ਅਜਿਹੇ 'ਚ ਬ੍ਰੋਕਲੀ ਦੇ ਸੇਵਨ ਨਾ ਕਰੋ। ਬ੍ਰੋਕਲੀ ਨੂੰ ਪਚਾਉਣ 'ਚ ਢਿੱਡ ਨੂੰ ਪਰੇਸ਼ਾਨੀ ਮਹਿਸੂਸ ਹੋ ਸਕਦੀ ਹੈ, ਜਿਸ ਕਾਰਨ ਬਲਾਟਿੰਗ ਦੀ ਸਮੱਸਿਆ ਹੋਰ ਵਧ ਸਕਦੀ ਹੈ।
2. ਸੇਬ
ਜੇਕਰ ਕਿਸੇ ਨੂੰ ਬਲਾਟਿੰਗ ਦੀ ਸਮੱਸਿਆ ਹੈ ਤਾਂ ਸੇਬ ਨੂੰ ਆਪਣੀ ਖੁਰਾਕ 'ਚ ਸ਼ਾਮਲ ਨਾ ਕਰੋ। ਕਿਉਂਕਿ ਸੇਬ ਫਾਈਬਰ ਨਾਲ ਰਿਚ ਸੋਰਸ ਹੈ, ਜੋ ਨਾ ਸਿਰਫ ਗੈਸ ਦੀ ਸਮੱਸਿਆ ਪੈਦਾ ਕਰ ਸਕਦਾ ਹੈ ਸਗੋਂ ਸੋਜ ਦੀ ਸਮੱਸਿਆ ਅਤੇ ਦਰਦ ਵੀ ਪੈਦਾ ਕਰ ਸਕਦਾ ਹੈ।

PunjabKesari
3. ਲਸਣ
ਲਸਣ ਵੀ ਬਲਾਟਿੰਗ ਦੀ ਸਮੱਸਿਆ ਨੂੰ ਵਧਾ ਸਕਦਾ ਹੈ। ਦੱਸ ਦੇਈਏ ਕਿ ਬਲਾਟਿੰਗ ਦੇ ਅੰਦਰ ਫਰੂਕਟੇਨ ਪਾਇਆ ਜਾਂਦਾ ਹੈ ਜੋ ਬਲਾਟਿੰਗ ਦੀ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ।
4. ਬੀਨਸ
ਬੀਨਸ ਦੇ ਸੇਵਨ ਨਾਲ ਬਲਾਟਿੰਗ ਦੀ ਸਮੱਸਿਆ ਵਧ ਸਕਦੀ ਹੈ। ਅਜਿਹੇ 'ਚ ਵਿਅਕਤੀ ਨੂੰ ਬਲਾਟਿੰਗ ਦੀ ਸਮੱਸਿਆ ਹੋਣ 'ਤੇ ਵੀ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਬੀਨਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ ਜੋ ਨਾ ਸਿਰਫ਼ ਦਸਤ ਦੀ ਸਮੱਸਿਆ ਪੈਦਾ ਕਰ ਸਕਦਾ ਹੈ ਸਗੋਂ ਢਿੱਡ 'ਚ ਸੋਜ ਅਤੇ ਦਰਦ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।  


author

Aarti dhillon

Content Editor

Related News