ਜਾਣੋ ਭਾਰ ਘਟਾਉਣ ਲਈ ‘ਰੋਟੀ ਜਾਂ ਬਰੈੱਡ’ ਦੋਵਾਂ ’ਚੋਂ ਕੀ ਹੈ ਬਿਹਤਰ
Saturday, Sep 17, 2022 - 05:00 PM (IST)

ਨਵੀਂ ਦਿੱਲੀ- ਇਸ ਗੱਲ ਨੂੰ ਲੈ ਕੇ ਹਮੇਸ਼ਾ ਬਹਿਸ ਕੀਤੀ ਜਾਂਦੀ ਹੈ ਕਿ ਰੋਟੀ ਜਾਂ ਬਰੈੱਡ 'ਚੋਂ ਕਿਹੜਾ ਫੂਡ ਹੈ ਜੋ ਭਾਰ ਘੱਟ ਕਰਨ 'ਚ ਸਾਡੀ ਮਦਦ ਕਰਦਾ ਹੈ। ਹਾਲਾਂਕਿ ਕਈ ਕਾਰਨਾਂ ਕਰਕੇ ਜ਼ਿਆਦਾ ਹੈਲਥ ਮਾਹਰ ਸਾਨੂੰ ਰੋਟੀ ਦਾ ਜ਼ਿਆਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ ਕਿਉਂਕਿ ਬਰੈੱਡ 'ਚ ਖੰਡ, ਪ੍ਰਿਜ਼ਰਵੇਟਿਵਸ ਅਤੇ ਕਈ ਅਣਹੈਲਦੀ ਕੰਪਾਊਡ ਹੋ ਸਕਦੇ ਹੋ। ਚਾਹੇ ਉਹ ਬਰਾਊਨ ਬਰੈੱਡ ਹੋਵੇ ਜਾਂ ਮਲਟੀਗ੍ਰੇਨ ਬਰੈੱਡ। ਰੋਟੀ ਸਾਡੀ ਰੋਜ਼ਾਨਾ ਦੀ ਖੁਰਾਕ ਦਾ ਹਿੱਸਾ ਹੈ ਜੋ ਅਸੀਂ ਆਮ ਤੌਰ 'ਤੇ ਕਣਕ ਦੇ ਆਟੇ ਨਾਲ ਬਣਾਉਂਦੇ ਹਾਂ। ਆਓ ਜਾਣਦੇ ਹਾਂ ਕਿ ਅਸੀਂ ਰੋਟੀ ਦੀ ਮਦਦ ਨਾਲ ਕਿੰਝ ਆਪਣੇ ਵਧੇ ਹੋਏ ਭਾਰ ਨੂੰ ਘੱਟ ਕਰ ਸਕਦੇ ਹਾਂ।
ਬਰੈੱਡ ਤੋਂ ਕਿਉਂ ਬਿਹਤਰ ਹੁੰਦੀ ਹੈ ਰੋਟੀ?
ਹਾਈ ਫਾਈਬਰ
ਪ੍ਰੋਟੀਨ, ਕਾਰਬਸ ਅਤੇ ਘੁਲਣਸ਼ੀਲ ਫਾਈਬਰ ਸਮੇਤ ਕਈ ਨਿਊਟ੍ਰੀਐਂਟਸ ਦੀ ਮੌਜੂਦਗੀ ਕਾਰਨ ਰੋਟੀ ਨਿਸ਼ਚਿਤ ਰੂਪ ਨਾਲ ਬਰੈੱਡ ਦੇ ਮੁਕਾਬਲੇ ਇਕ ਸਿਹਤਮੰਦ ਵਿਕਲਪ ਹੈ। ਇਹ ਫਾਈਬਰ ਤੁਹਾਨੂੰ ਊਰਜਾ ਪ੍ਰਦਾਨ ਕਰਦੇ ਹਨ, ਹੈਲਦੀ ਬਲੱਡ ਸਰਕੁਲੇਸ਼ਨ ਨੂੰ ਵਾਧਾ ਦਿੰਦੇ ਹਨ ਅਤੇ ਲੰਬੇ ਸਮੇਂ ਤੱਕ ਤੁਹਾਡਾ ਢਿੱਡ ਭਰਿਆ ਹੋਇਆ ਮਹਿਸੂਸ ਕਰਵਾਉਂਦੇ ਹਨ।
ਜ਼ੀਰੋ ਪ੍ਰਿਜ਼ਰਵੇਟਿਵਸ
ਬਰੈੱਡ ਬਹੁਤ ਸਾਰੇ ਪ੍ਰਜ਼ਰਵੇਟਿਵ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਇਹ ਕਾਰਨ ਹੈ ਕਿ ਇਸ ਨੂੰ ਤਕਰੀਬਨ ਇਕ ਹਫ਼ਤੇ ਤੱਕ ਖਾਧਾ ਜਾ ਸਕਦਾ ਹੈ, ਪਰ ਰੋਟੀਆਂ ਨੂੰ ਤੁਰੰਤ ਤਿਆਰ ਕਰਕੇ ਖਾਧਾ ਜਾਂਦਾ ਹੈ ਅਤੇ ਉਨ੍ਹਾਂ ਦੀ ਸੈਲਫ ਲਾਈਫ ਘੱਟ ਹੁੰਦੀ ਹੈ ਇਸ ਲਈ ਤਾਜ਼ੇ ਫੂਡ ਅਤੇ ਘੱਟ ਪ੍ਰਿਜ਼ਰਵੇਟਿਵ ਦੀ ਵਜ੍ਹਾ ਨਾਲ ਰੋਟੀ ਜ਼ਿਆਦਾ ਹੈਲਦੀ ਹੈ।
ਜ਼ੀਰੋ ਯੀਸਟ
ਬਰੈੱਡ ਦੇ ਉਲਟ ਰੋਟੀ 'ਚ ਯੀਸਟ ਨਹੀਂ ਹੁੰਦਾ ਹੈ। ਯੀਸਟ ਦਾ ਇਸਤੇਮਾਲ ਬਰੈੱਡ ਨੂੰ ਨਰਮ ਬਣਾਉਣ ਅਤੇ ਫੁਲਾਉਣ ਲਈ ਕੀਤਾ ਜਾਂਦਾ ਹੈ। ਕਿਉਂਕਿ ਬਰੈੱਡ ਸਰੀਰ ਨੂੰ ਡਿਹਾਈਡ੍ਰੇਟ ਕਰਦਾ ਹੈ ਅਤੇ ਪਾਚਨ ਤੰਤਰ 'ਚ ਗੜਬੜੀ ਪੈਦਾ ਕਰ ਸਕਦਾ ਹੈ ਇਸ ਲਈ ਇਹ ਨੁਕਸਾਨਦਾਇਕ ਹੈ।
ਸ਼ੂਗਰ ਦੇ ਖਤਰੇ 'ਚ ਕਮੀ
ਕਿਉਂਕਿ ਬਰੈੱਡ 'ਚ ਗਲਾਈਸੇਮਿਕ ਇੰਡੈਕਸ ਜ਼ਿਆਦਾ ਹੁੰਦਾ ਹੈ ਅਤੇ ਇਸ ਨੂੰ ਹਮੇਸ਼ਾ ਮਿੱਠਾ ਜਾਂ ਨਮਕੀਨ ਬਣਾਇਆ ਜਾਂਦਾ ਹੈ ਇਸ ਲਈ ਇਹ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਬਹੁਤ ਨੁਕਸਾਨਦਾਇਕ ਹੈ। ਇਸ ਲਈ ਜੇਕਰ ਤੁਸੀਂ ਬਲੱਡ ਸ਼ੂਗਰ ਅਤੇ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਬਰੈੱਡ ਦੀ ਥਾਂ ਰੋਟੀ ਖਾਓ।