ਇਸ ਘਰੇਲੂ ਨੁਸਖੇ ਨਾਲ ਹਟਾਓ ਡਾਰਕ ਸਰਕਲਸ, ਝੁਰੜੀਆਂ ''ਤੇ ਵੀ ਰਹੇਗਾ ਕਾਬੂ

10/23/2019 1:43:56 PM

ਜਲੰਧਰ—ਡਾਰਕ ਸਰਕਲਸ ਦੀ ਸਮੱਸਿਆ ਅੱਜ ਕੱਲ ਲੜਕੀਆਂ 'ਚ ਆਮ ਬਣ ਗਈ ਹੈ, ਜਿਸ ਦਾ ਕਾਰਨ ਗਲਤ ਖਾਣ-ਪੀਣ, ਗਲਤ ਬਿਊਟੀ ਰੂਟੀਨ ਅਤੇ ਪੂਰੀ ਨੀਂਦ ਨਾ ਲੈਣਾ ਹੈ। ਉੱਧਰ ਤਣਾਅ, ਪ੍ਰਦੂਸ਼ਣ, ਵਧਦੀ ਉਮਰ, ਕੰਪਿਊਟਰ ਜਾਂ ਮੋਬਾਇਲ ਦੀ ਜ਼ਿਆਦਾ ਵਰਤੋਂ, ਆਇਰਨ ਦੀ ਕਮੀ ਅਤੇ ਹਾਰਮੋਨ ਦੀ ਅਸੰਤੁਲਨ ਦੇ ਕਾਰਨ ਵੀ ਲੜਕੀਆਂ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਲੜਕੀਆਂ ਇਸ ਲਈ ਕ੍ਰੀਮ ਜਾਂ ਬਿਊਟੀ ਟ੍ਰੀਟਮੈਂਟ ਦਾ ਸਹਾਰਾ ਲੈਂਦੀਆਂ ਹਨ ਪਰ ਤੁਸੀਂ ਘਰੇਲੂ ਨੁਸਖੇ ਨਾਲ ਵੀ ਇਸ ਤੋਂ ਛੁੱਟਕਾਰਾ ਪਾ ਸਕਦੀ ਹੋ, ਉਹ ਵੀ ਬਿਨ੍ਹਾਂ ਕਿਸੇ ਸਾਈਡ ਇਫੈਕਟਸ ਅਤੇ ਘੱਟ ਖਰਚ 'ਚ।

PunjabKesari
ਡਾਰਕ ਸਰਕਲਸ ਲਈ ਡਾਈਟ
ਸਭ ਤੋਂ ਪਹਿਲਾਂ ਤਾਂ ਜੰਕ ਫੂਡਸ, ਮਸਾਲੇਦਾਰ, ਫਾਸਟਫੂਡ ਨੂੰ ਅਣਦੇਖਾ ਕਰੋ। ਡਾਈਟ 'ਚ ਹਰੀਆਂ ਸਬਜ਼ੀਆਂ, ਫਲ, ਦੁੱਧ, ਦਹੀ, ਦਾਲਾਂ, ਸਲਾਦ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। ਇਸ ਦੇ ਇਲਾਵਾ ਬਹੁਤ ਜ਼ਿਆਦਾ ਮਾਤਰਾ 'ਚ ਪਾਣੀ ਪੀਓ।
ਚੱਲੋ ਹੁਣ ਜਾਣਦੇ ਹਾਂ ਕੁਝ ਘਰੇਲੂ ਉਪਾਅ

PunjabKesari
ਸਮੱਗਰੀ:
ਖੀਰੇ ਦਾ ਜੂਸ
ਖੀਰੇ ਦਾ ਛਿਲਕਾ
ਸ਼ਹਿਦ-1 ਚਮਚ
ਪਹਿਲਾਂ ਨੁਸਖਾ
ਇਸ ਦੇ ਲਈ ਖੀਰੇ ਦੇ ਛਿਲਕੇ 'ਚ 1 ਚਮਚ ਸ਼ਹਿਦ ਮਿਕਸ ਕਰੋ। ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਡਾਰਕ ਸਰਕਲਸ 'ਚ ਲਗਾ ਕੇ ਛੱਡ ਦਿਓ ਅਤੇ ਸਵੇਰੇ ਧੋ ਲਓ। ਨਿਯਮਿਤ ਰੂਪ ਨਾਲ ਅਜਿਹਾ ਕਰਨ 'ਤੇ ਤੁਸੀਂ ਖੁਦ ਫਰਕ ਮਹਿਸੂਸ ਕਰੋਗੇ। ਜੇਕਰ ਤੁਸੀਂ ਦਿਨ 'ਚ ਇਸ ਦੀ ਵਰਤੋਂ ਕਰ ਰਹੀ ਹੋ ਤਾਂ ਇਸ ਨੂੰ 30-35 ਮਿੰਟ ਤੱਕ ਲਗਾਓ।

PunjabKesari
ਦੂਜਾ ਨੁਸਖਾ
ਖੀਰੇ ਦੇ ਰਸ ਅਤੇ ਸ਼ਹਿਦ ਨੂੰ ਬਰਾਬਰ ਮਾਤਰਾ 'ਚ ਮਿਕਸ ਕਰੋ। ਹੁਣ ਕਾਟਨ ਦੀ ਮਦਦ ਨਾਲ ਅੱਖਾਂ ਦਾ ਮਾਲਿਸ਼ ਕਰੋ। ਫਿਰ ਇਸ ਨੂੰ ਓਵਰਨਾਈਟ ਲਈ ਛੱਡ ਦਿਓ। ਫਿਰ ਸਵੇਰੇ ਤਾਜ਼ੇ ਪਾਣੀ ਨਾਲ ਧੋ ਲਓ। ਨਿਯਮਿਤ ਵਰਤੋਂ ਨਾਲ ਡਾਰਕ ਸਰਕਲਸ ਗਾਇਬ ਹੋ ਜਾਣਗੇ।
ਜੇਕਰ ਤੁਸੀਂ ਡਾਰਕ ਸਰਕਲਸ ਤੋਂ ਛੇਤੀ ਛੁਟਕਾਰਾ ਪਾਉਣਾ ਚਾਹੁੰਦੀ ਹੋ ਤਾਂ ਦਿਨ 'ਚ ਘੱਟੋ-ਘੱਟ 2-3 ਵਾਰ ਇਸ ਦੀ ਵਰਤੋਂ ਕਰੋ।


Aarti dhillon

Content Editor

Related News