ਜਾਣੋ ਗਰਭਵਤੀ ਜਨਾਨੀਆਂ ਕਿਉਂ ਖਾਣਾ ਪਸੰਦ ਕਰਦੀਆਂ ਨੇ ਖੱਟੀਆਂ-ਮਿੱਠੀਆਂ ਚੀਜ਼ਾਂ

Tuesday, Jan 16, 2024 - 11:46 AM (IST)

ਜਾਣੋ ਗਰਭਵਤੀ ਜਨਾਨੀਆਂ ਕਿਉਂ ਖਾਣਾ ਪਸੰਦ ਕਰਦੀਆਂ ਨੇ ਖੱਟੀਆਂ-ਮਿੱਠੀਆਂ ਚੀਜ਼ਾਂ

ਜਲੰਧਰ - ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗਰਭ ਧਾਰਨ ਕਰਨ ਤੋਂ ਬਾਅਦ ਜਨਾਨੀਆਂ ਨੂੰ ਅਚਾਰ, ਗੋਲ ਗੱਪੇ, ਆਈਸ ਕਰੀਮ, ਚੌਕਲੈਟ ਜਾਂ ਫਿਰ ਕੋਈ ਖਾਸ ਚੀਜ਼ ਖਾਣ ਦੀ ਤਲਬ ਲੱਗੀ ਰਹਿੰਦੀ ਹੈ। ਗਰਭ ਅਵਸਥਾ 'ਚ ਜਨਾਨੀਆਂ ਦਾ ਕਿਸੇ ਨਾ ਕਿਸੇ ਚੀਜ਼ ਨੂੰ ਖਾਣ ਦੀ ਇੱਛਾ ਪਿੱਛੇ ਸਹੀ ਕਾਰਨ ਕੀ ਹੈ? ਇਸ ਵਿਸ਼ੇ 'ਤੇ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਇਸ ਪਿੱਛੇ ਕੋਈ ਜੀਵ ਵਿਗਿਆਨ ਨਹੀਂ ਸਗੋਂ ਮਨੋਵਿਗਿਆਨ ਦੀ ਸਥਿਤੀ ਕੰਮ ਕਰਦੀ ਹੈ। ਇਹ ਤਲਬ ਤਾਂ ਸਮਾਂ ਵੀ ਨਹੀਂ ਵੇਖਦੀ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਗਰਭ ਅਵਸਥਾ 'ਚ ਇਸ ਤਰ੍ਹਾਂ ਖਾਣ ਦੀ ਤਲਬ ਗਰਭਵਤੀ ਜਨਾਨੀ ਅਤੇ ਬੱਚੇ ਲਈ ਪੋਸ਼ਣ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਪਿੱਛੇ ਜੀਵ ਵਿਗਿਆਨਕ ਹਕੀਕਤ ਨੂੰ ਪੇਸ਼ ਕੀਤਾ ਜਾਂਦਾ ਹੈ। ਕਿਸੇ ਵੀ ਮਨੁੱਖ ਅੰਦਰ ਕਿਸੇ ਜੀਵ ਦਾ ਪਲਣਾ ਇੱਕ ਬਹੁਤ ਲੰਬੀ, ਥਕਾਊ ਅਤੇ ਅਸਹਿਜ ਪ੍ਰਕ੍ਰਿਆ ਹੁੰਦੀ ਹੈ। ਅਜਿਹੇ 'ਚ ਕੁਝ ਖਾਸ ਖਾਣ ਦੀ ਤੀਬਰ ਇੱਛਾ ਦਾ ਹੋਣਾ ਬਿਹਤਰ ਵਿਕਲਪ ਹੋ ਸਕਦਾ ਹੈ।

ਚਾਵਲ ਖਾਣ ਦੀ ਇੱਛਾ
ਖੋਜਕਰਤਾਵਾਂ ਵੱਲੋਂ ਕੀਤੇ ਗਏ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਗਰਭ ਅਵਸਥਾ 'ਚ ਕਿਸੇ ਵੀ ਸਮੇਂ ਅਚਾਨਕ ਕੁੱਝ ਵੀ ਖਾਣ ਦੀ ਇੱਛਾ ਦੀ ਧਾਰਨਾ ਹਰ ਸੱਭਿਆਚਾਰ 'ਚ ਮੌਜੂਦ ਨਹੀਂ ਹੈ। ਇਸ ਸੰਬੰਧੀ ਕੀਤੇ ਜਾ ਰਹੇ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਗਰਭ ਅਵਸਥਾ 'ਚ ਜਿੰਨ੍ਹਾਂ ਚੀਜ਼ਾਂ ਨੂੰ ਖਾਣ ਦੀ ਖਾਸ ਇੱਛਾ ਗਰਭਵਤੀ ਜਨਾਨੀ 'ਚ ਹੁੰਦੀ ਹੈ , ਉਹ ਕੁੱਝ ਖਾਸ ਪੌਸ਼ਟਿਕ ਤੱਤ ਤਾਂ ਪ੍ਰਦਾਨ ਕਰਦੇ ਹਨ ਪਰ ਉਨ੍ਹਾਂ ਦੇ ਸਰੋਤ ਉੱਚਿਤ ਨਹੀਂ ਹੁੰਦੇ ਹਨ।

ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਗ਼ੈਰ-ਅੰਗ੍ਰੇਜ਼ੀ ਬੋਲਣ ਵਾਲੇ ਸਭਿਆਚਾਰਾਂ 'ਚ ਜਿੱਥੇ ਗਰਭਵਤੀ ਮਹਿਲਾਵਾਂ ਵੱਲੋਂ ਖਾਣ ਦੀ ਤਲਬ ਬਾਰੇ ਗੱਲ ਕੀਤੀ ਜਾਂਦੀ ਹੈ, ਉੱਥੇ ਅਮਰੀਕਾ ਅਤੇ ਬ੍ਰਿਟੇਨ ਦੀਆਂ ਮਹਿਲਾਵਾਂ ਦਾ ਤਜ਼ਰਬਾ ਕੁੱਝ ਵੱਖਰਾ ਹੈ। ਮਿਸਾਲ ਦੇ ਤੌਰ 'ਤੇ ਜਦੋਂ ਜਪਾਨ 'ਚ ਕਿਸੇ ਗਰਭਵਤੀ ਮਹਿਲਾ ਵੱਲੋਂ ਇਸ ਤਰ੍ਹਾਂ ਦੀ ਤਲਬ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਤਾਂ ਉਸ ਦੀ ਸਭ ਤੋਂ ਵੱਧ ਚਾਵਲ ਖਾਣ ਦੀ ਇੱਛਾ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ - ਬਿਊਟੀ ਟਿਪਸ: ਇਨ੍ਹਾਂ ਕਾਰਨਾਂ ਕਰਕੇ ਚਿਹਰੇ ’ਤੇ ਪੈ ਸਕਦੇ ਹਨ ਦਾਗ-ਧੱਬੇ ਅਤੇ ਛਾਈਆਂ

ਅਚਾਰ ਖਾਣ ਦੀ ਇੱਛਾ
ਬਹੁਤ ਸਾਰਿਆਂ ਜਨਾਨੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਗਰਭ ਧਾਰਨ ਤੋਂ ਬਾਅਦ ਹੀ ਅਚਾਰ ਖਾਣਾ ਸ਼ੁਰੂ ਕਰ ਦਿੰਦਿਆਂ ਹਨ। ਅਚਾਰ ’ਚ ਬਹੁਤ ਸਾਰੇ ਮਸਾਲਿਆਂ ਦਾ ਮਿਸ਼ਰਣ ਹੁੰਦਾ ਹੈ, ਜੋ ਸਿਹਤ ਨੂੰ ਠੀਕ ਰੱਖਦਾ ਹੈ ਅਤੇ ਭੋਜਨ ਨੂੰ ਹਜ਼ਮ ਹੋਣ ਵਿੱਚ ਮਦਦ ਕਰਦਾ ਹੈ। ਕਈ ਗਰਭਵਤੀ ਜਨਾਨੀਆਂ ਅਜਿਹੀਆਂ ਵੀ ਹਨ, ਜੋ ਖਾਣੇ ਦੇ ਨਾਲ ਹੀ ਨਹੀਂ ਸਗੋਂ ਇਕੱਲਾ ਅਚਾਰ ਖਾਣਾ ਵੀ ਪਸੰਦ ਕਰਦੀਆਂ ਹਨ। ਇਸ ਅਵਸਥਾ ਵਿਚ ਉਨ੍ਹਾਂ ਦਾ ਦਿਲ ਵਾਰ ਵਾਰ ਖੱਟਾ-ਮਿੱਠਾ ਅਚਾਰ ਖਾਣ ਨੂੰ ਕਰਦਾ ਹੈ।

ਪੜ੍ਹੋ ਇਹ ਵੀ ਖਬਰ -  ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

PunjabKesari

ਗੋਲਗੱਪੇ ਖਾਣ ਦੀ ਆਦਤ
ਗੱਲਗੱਪੇ ਖਾਣਾ ਸਭ ਨੂੰ ਪਸੰਦ ਹੈ। ਪਰ ਗਰਭਵਤੀ ਔਰਤਾਂ ਦਾ  ਸਭ ਤੋਂ ਵੱਧ ਦਿਲ ਗੋਲਗੱਪੇ ਖਾਣ ਨੂੰ ਉਸ ਸਮੇਂ ਕਰਦਾ ਹੈ, ਜਦੋ ਉਹ ਮਾਂ ਬਣਨ ਵਾਲੀਆਂ ਹੁੰਦੀਆਂ ਹਨ। ਉਹ ਗੋਲਗੱਪੇ ਨੂੰ ਖੱਟਾ-ਮਿੱਠਾ, ਕਦੇ ਕਦੇ ਤਿੱਖਾ ਖਾਣਾ ਪਸੰਦ ਕਰਦੀਆਂ ਹਨ। 

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਘਰ ’ਚ ਅਚਾਰ ਬਣਾਉਂਦੇ ਹੋ ਤਾਂ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਚੌਕਲੇਟ ਪ੍ਰੀਖਣ
ਅਸਲ 'ਚ ਵੇਖਿਆ ਗਿਆ ਹੈ ਕਿ ਗਰਭਵਤੀ ਮਹਿਲਾਵਾਂ 'ਚ ਖਾਣ ਦੀ ਤਲਬ ਕਾਰਨ ਉਨ੍ਹਾਂ ਦੇ ਭਾਰ 'ਚ ਵੀ ਵਾਧਾ ਹੁੰਦਾ ਹੈ ਅਤੇ ਗਰਭ ਅਵਸਥਾ 'ਚ ਭਾਰ ਦਾ ਵੱਧਣਾ ਤੰਦਰੁਸਤੀ ਦੀ ਨਿਸ਼ਾਨੀ ਮੰਨਿਆਂ ਜਾਂਦਾ ਹੈ। ਅਮਰੀਕਾ 'ਚ ਲਗਭਗ 50% ਮਹਿਲਾਵਾਂ ਆਪਣੀ ਮਾਸਿਕ ਪ੍ਰਕ੍ਰਿਆ ਤੋਂ ਇੱਕ ਹਫ਼ਤਾ ਪਹਿਲਾਂ ਚਾਕਲੇਟ ਖਾਣ ਦੀ ਇੱਛਾ ਰੱਖਦੀਆਂ ਹਨ। ਚਾਕਲੇਟ ਖਾਣ ਦੀ ਇੱਛਾ ਇਸ ਲਈ ਹੁੰਦੀ ਹੈ, ਕਿਉਂਕਿ ਇਸ ਵਿਚਲੇ ਪੌਸ਼ਟਿਕ ਤੱਤ ਆਕਰਸ਼ਿਤ ਕਰਦੇ ਹਨ। ਵਿਗਿਆਨੀਆਂ ਨੇ ਇਸ ਸੰਬੰਧੀ ਪੜਚੋਲ ਕੀਤੀ ਕਿ ਮਹਾਵਾਰੀ ਦੌਰਾਨ ਚਾਕਲੇਟ ਖਾਣ ਦੀ ਇੱਛਾ, ਉਸ ਵਿਚਲੇ ਪੌਸ਼ਟਿਕ ਤੱਤਾਂ ਲਈ ਹੈ ਜਾਂ ਫਿਰ ਹਾਰਮੋਨਜ਼ 'ਚ ਆ ਰਹੇ ਬਦਲਾਵ ਨੂੰ ਦਰਸਾਉਂਦੀ ਹੈ।

ਪੜ੍ਹੋ ਇਹ ਵੀ ਖਬਰ - ਬਿਊਟੀ ਟਿਪਸ : ਇਸ ਤਰ੍ਹਾਂ ਕਰੋ ਚਿਹਰੇ ਦੀ ਮਸਾਜ, ਚਮੜੀ ਰਹੇਗੀ ਝੁਰੜੀਆਂ ਤੋਂ ਮੁਕਤ

PunjabKesari

ਜਦੋਂ ਕੁੱਝ ਖਾਣ ਦੀ ਇੱਛਾ ਸ਼ਰਮਿੰਦਗੀ ਦਾ ਕਾਰਨ ਬਣੇ
ਇਸ ਦੇ ਨਾਲ ਅਮਰੀਕਾ ਅਤੇ ਹੋਰ ਦੂਜੇ ਸਥਾਨਾਂ 'ਤੇ ਉੱਚ ਭੋਜਨ ਥਾਲੀ, ਜਿਸ 'ਚ ਆਈਸ ਕਰੀਮ ਤੋਂ ਲੈ ਕੇ ਗੋਏ ਮੈਕਰੋਨੀ ਪਨੀਰ ਆਦਿ ਸ਼ਾਮਲ ਹੁੰਦਾ ਹੈ, ਦੀ ਲਾਲਸਾ ਸ਼ਰਮਿੰਦਗੀ ਦੀ ਭਾਵਨਾ ਤੋਂ ਪੈਦਾ ਹੁੰਦੀ ਹੈ। ਗਰਭਵਤੀ ਮਹਿਲਾਵਾਂ ਲਈ ਕੁੱਝ ਚੀਜ਼ਾਂ ਨਾ ਖਾਣ 'ਤੇ ਪਾਬੰਦੀ ਲਗਾਈ ਜਾਂਦੀ ਹੈ, ਕਾਰਨ ਭਾਵੇਂ ਕੋਈ ਹੀ ਹੋਵੇ। ਗਰਭਵਤੀ ਮਹਿਲਾਵਾਂ ਜਾਂ ਤਾਂ ਸਿਹਤਮੰਦ ਖੁਰਾਕ ਲਈ ਡਾਕਟਰਾਂ ਵੱਲੋਂ ਦਿੱਤੇ ਸੁਝਾਅ 'ਤੇ ਅਮਲ ਕਰ ਸਕਦੀਆਂ ਹਨ।


author

sunita

Content Editor

Related News