ਕਬਜ਼ ਸਣੇ ਇਨ੍ਹਾਂ ਰੋਗਾਂ ਤੋਂ ਪੀੜਤ ਲੋਕਾਂ ਨੂੰ ਨਹੀਂ ਕਰਨਾ ਚਾਹੀਦੈ ਅਨਾਰ ਦਾ ਸੇਵਨ, ਸਿਹਤ ਹੋ ਸਕਦੀ ਹੈ ਖ਼ਰਾਬ

Saturday, Mar 04, 2023 - 11:49 AM (IST)

ਕਬਜ਼ ਸਣੇ ਇਨ੍ਹਾਂ ਰੋਗਾਂ ਤੋਂ ਪੀੜਤ ਲੋਕਾਂ ਨੂੰ ਨਹੀਂ ਕਰਨਾ ਚਾਹੀਦੈ ਅਨਾਰ ਦਾ ਸੇਵਨ, ਸਿਹਤ ਹੋ ਸਕਦੀ ਹੈ ਖ਼ਰਾਬ

ਜਲੰਧਰ (ਬਿਊਰੋ) : ਅਨਾਰ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਬਹੁਤ ਹੀ ਪੌਸ਼ਟਿਕ ਫਲ ਹੈ। ਅਨਾਰ ਦਾ ਸਵਾਦ ਜਿੰਨਾ ਲਾਜਵਾਬ ਹੁੰਦਾ ਹੈ, ਸਿਹਤ ਲਈ ਵੀ ਓਨਾ ਹੀ ਫਾਇਦੇਮੰਦ ਹੁੰਦਾ ਹੈ। ਕਈ ਬੀਮਾਰੀਆਂ ਵਿਚ ਡਾਕਟਰ ਅਨਾਰ ਖਾਣ ਦੀ ਸਲਾਹ ਦਿੰਦੇ ਹਨ। ਅਨਾਰ ਵਿਚ ਵਿਟਾਮਿਨ ਸੀ ਅਤੇ ਵਿਟਾਮਿਨ ਬੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਅਨਾਰ ਵਿਚ ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਸੇਲੇਨੀਅਮ ਅਤੇ ਜ਼ਿੰਕ ਵੀ ਭਰਪੂਰ ਹੁੰਦਾ ਹੈ ਪਰ ਅਜਿਹਾ ਲਾਭਦਾਇਕ ਅਨਾਰ ਕਈ ਵਾਰ ਸਿਹਤ ਲਈ ਹਾਨੀਕਾਰਕ ਵੀ ਹੁੰਦਾ ਹੈ। ਆਓ ਜਾਣਦੇ ਹਾਂ ਅਨਾਰ ਦੇ ਫ਼ਾਇਦੇ ਅਤੇ ਨੁਕਸਾਨ।

PunjabKesari

ਅਨਾਰ ਖਾਣ ਦੇ ਨੁਕਸਾਨ :-

ਚਮੜੀ ਦੀ ਐਲਰਜੀ : ਜੇਕਰ ਤੁਹਾਨੂੰ ਐਲਰਜੀ ਦੀ ਸਮੱਸਿਆ ਹੈ ਤਾਂ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਤੁਹਾਡੀ ਸਮੱਸਿਆ ਹੋਰ ਵਧ ਸਕਦੀ ਹੈ। ਅਸਲ ਵਿਚ ਅਨਾਰ ਦਾ ਸੇਵਨ ਕਰਨ ਨਾਲ ਸਰੀਰ ਵਿਚ ਖੂਨ ਵਧਦਾ ਹੈ। ਅਜਿਹੀ ਸਥਿਤੀ ਵਿਚ ਜੇਕਰ ਤੁਸੀਂ ਚਮੜੀ ਦੀ ਐਲਰਜੀ ਹੋਣ 'ਤੇ ਅਨਾਰ ਦਾ ਸੇਵਨ ਕਰਦੇ ਹੋ, ਤਾਂ ਤੁਹਾਡੇ ਸਰੀਰ 'ਤੇ ਲਾਲ ਧੱਫੜ ਹੋ ਸਕਦੇ ਹਨ।

ਲੋਅ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕ : ਜਿਹੜੇ ਲੋਕਾਂ ਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਇਸ ਲਈ ਹੈ ਕਿਉਂਕਿ ਅਨਾਰ ਵਿਚ ਕੂਲਿੰਗ ਪ੍ਰਭਾਵ ਹੁੰਦਾ ਹੈ, ਜੋ ਸਾਡੇ ਸਰੀਰ ਵਿਚ ਖੂਨ ਸੰਚਾਰ ਦੀ ਗਤੀ ਨੂੰ ਹੌਲੀ ਕਰ ਦਿੰਦਾ ਹੈ। ਮਾਹਿਰਾਂ ਅਨੁਸਾਰ ਲੋਅ ਬਲੱਡ ਪ੍ਰੈਸ਼ਰ ਦੀ ਦਵਾਈ ਲੈਣ ਵਾਲੇ ਲੋਕਾਂ ਨੂੰ ਅਨਾਰ ਦਾ ਸੇਵਨ ਕਰਨ ਨਾਲ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਸ ਵਿਚ ਮੌਜੂਦ ਤੱਤ ਦਵਾਈ ਨਾਲ ਪ੍ਰਤੀਕਿਰਿਆ ਕਰ ਸਕਦੇ ਹਨ, ਜਿਸ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।

PunjabKesari

ਐਸਿਡਿਟੀ : ਐਸੀਡਿਟੀ ਤੋਂ ਪੀੜਤ ਲੋਕਾਂ ਨੂੰ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਨਾਰ ਦੀ ਠੰਡੀ ਤਸੀਰ ਕਾਰਨ ਭੋਜਨ ਠੀਕ ਤਰ੍ਹਾਂ ਪਚਦਾ ਨਹੀਂ ਹੈ, ਜਿਸ ਕਾਰਨ ਪੇਟ ਵਿਚ ਖਾਣਾ ਸੜਨ ਲੱਗ ਜਾਂਦਾ ਹੈ।

ਖੰਘ ਤੋਂ ਪਰੇਸ਼ਾਨ ਲੋਕ : ਅਨਾਰ ਦਾ ਠੰਡਾ ਪ੍ਰਭਾਵ ਹੁੰਦਾ ਹੈ, ਇਸ ਲਈ ਫਲੂ ਤੇ ਖੰਘ ਤੋਂ ਪੀੜਤ ਲੋਕਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਅਜਿਹੇ ਲੋਕ ਜ਼ਿਆਦਾ ਮਾਤਰਾ ਵਿਚ ਅਨਾਰ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਨੂੰ ਇਨਫੈਕਸ਼ਨ ਹੋਣ ਦਾ ਖ਼ਤਰਾ ਵੀ ਜ਼ਿਆਦਾ ਰਹਿੰਦਾ ਹੈ।

ਕਬਜ਼ ਤੇ ਗੈਸ : ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਵੀ ਅਨਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਨਾਰ ਦਾ ਜ਼ਿਆਦਾ ਸੇਵਨ ਪਾਚਨ ਤੰਤਰ ਨੂੰ ਖ਼ਰਾਬ ਕਰ ਸਕਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਗੈਸ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਅਨਾਰ ਨਹੀਂ ਖਾਣਾ ਚਾਹੀਦਾ ਕਿਉਂਕਿ ਅਨਾਰ ਦੇ ਠੰਡੀ ਤਸੀਰ ਕਾਰਨ ਇਹ ਸਾਡੇ ਸਰੀਰ 'ਚ ਠੀਕ ਤਰ੍ਹਾਂ ਪਚਦਾ ਨਹੀਂ ਹੈ।

PunjabKesari

ਕਦੋਂ ਖਾਣਾ ਚਾਹੀਦਾ ਹੈ ਅਨਾਰ : ਸਵੇਰੇ ਅਨਾਰ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ। ਅਨਾਰ ਵਿਚ ਖੰਡ ਅਤੇ ਵਿਟਾਮਿਨ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ। ਅਜਿਹੇ ਵਿਚ ਅਨਾਰ ਦੇ ਫਾਇਦੇ ਲੈਣ ਲਈ ਸਵੇਰ ਦੇ ਨਾਸ਼ਤੇ ਵਿਚ ਇਸ ਨੂੰ ਜ਼ਰੂਰ ਸ਼ਾਮਲ ਕਰੋ।

PunjabKesari

ਅਨਾਰ ਦੇ ਫ਼ਾਇਦੇ  :-
1. ਅਨਾਰ ਦਾ ਰਸ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਅੰਮ੍ਰਿਤ ਦਾ ਕੰਮ ਕਰਦਾ ਹੈ।
2. ਸ਼ੂਗਰ ਦੇ ਇਲਾਜ ਵਿਚ ਅਨਾਰ ਦਾ ਜੂਸ ਪੀਣ ਨਾਲ ਇਨਸੁਲਿਨ ਘੱਟ ਹੁੰਦਾ ਹੈ ਅਤੇ ਬਲੱਡ ਸ਼ੂਗਰ ਘੱਟ ਹੁੰਦੀ ਹੈ।
3. ਅਨਾਰ ਵਿਚ ਪਾਇਆ ਜਾਣ ਵਾਲਾ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਦੂਜੇ ਫਲਾਂ ਦੇ ਜੂਸ ਨਾਲੋਂ ਜ਼ਿਆਦਾ ਹੁੰਦਾ ਹੈ। ਇਸ ਦੇ ਸੇਵਨ ਨਾਲ ਕੋਸ਼ਿਕਾਵਾਂ ਮਜ਼ਬੂਤ ​​ਹੁੰਦੀਆਂ ਹਨ।
4. ਅਨਾਰ ਦਾ ਜੂਸ ਕੈਂਸਰ ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਅਨਾਰ ਦਾ ਜੂਸ ਪ੍ਰੋਸਟੇਟ ਕੈਂਸਰ ਸੈੱਲਾਂ ਨੂੰ ਰੋਕਣ ਵਿਚ ਬਹੁਤ ਮਦਦਗਾਰ ਹੁੰਦਾ ਹੈ |
5. ਅਨਾਰ ਦੇ ਬੀਜ ਅਲਜ਼ਾਈਮਰ ਨੂੰ ਵਧਣ ਤੋਂ ਰੋਕਣ ਅਤੇ ਯਾਦਦਾਸ਼ਤ ਨੂੰ ਬਰਕਰਾਰ ਰੱਖਣ ਲਈ ਇੱਕ ਰਾਮਬਾਣ ਹਨ।
6. ਅਨਾਰ ਦਾ ਜੂਸ ਅੰਤੜੀਆਂ ਦੀ ਸੋਜ ਨੂੰ ਘੱਟ ਕਰਦਾ ਹੈ ਅਤੇ ਪਾਚਨ ਤੰਤਰ ਨੂੰ ਮਜ਼ਬੂਤ ​​ਕਰਦਾ ਹੈ। ਹਾਲਾਂਕਿ, ਡਾਇਰੀਆ ਦੇ ਮਰੀਜ਼ਾਂ ਨੂੰ ਅਨਾਰ ਦਾ ਜੂਸ ਨਹੀਂ ਦੇਣਾ ਚਾਹੀਦਾ।
7. ਜੋੜਾਂ ਦੇ ਦਰਦ ਜਾਂ ਕਿਸੇ ਵੀ ਤਰ੍ਹਾਂ ਦੇ ਗਠੀਆ ਵਿਚ ਅਨਾਰ ਦਾ ਰਸ ਫਾਇਦੇਮੰਦ ਹੁੰਦਾ ਹੈ।
8. ਦਿਲ ਦੇ ਰੋਗਾਂ ਲਈ ਵੀ ਅਨਾਰ ਦਾ ਜੂਸ ਵਰਦਾਨ ਤੋਂ ਘੱਟ ਨਹੀਂ ਹੈ।


author

sunita

Content Editor

Related News