Health Tips: ਜੋੜਾਂ ਦੇ ਦਰਦ ਤੋਂ ਮਿਲੇਗੀ ਰਾਹਤ, ਡਾਇਟ ''ਚ ਸ਼ਾਮਲ ਕਰੋ ਇਹ 5 ਚੀਜ਼ਾਂ

03/22/2024 3:18:51 PM

ਜਲੰਧਰ (ਬਿਊਰੋ) - ਵਧਦੀ ਉਮਰ ਦੇ ਨਾਲ-ਨਾਲ ਜੋੜਾਂ ਦਾ ਦਰਦ ਵੀ ਵੱਧ ਜਾਂਦਾ ਹੈ। ਕਈ ਵਾਰ ਇਹ ਦਰਦ ਇੰਨਾ ਵੱਧ ਜਾਂਦਾ ਹੈ ਕਿ ਵਿਅਕਤੀ ਉੱਠਣ-ਬੈਠਣ 'ਚ ਪਰੇਸ਼ਾਨ ਹੋ ਜਾਂਦੀ ਹੈ। ਇਹ ਦਰਦ ਪਹਿਲਾਂ ਸਿਰਫ਼ ਬਜ਼ੁਰਗਾਂ ਨੂੰ ਹੀ ਹੁੰਦਾ ਸੀ ਪਰ ਅੱਜ ਇਹ ਸਮੱਸਿਆ ਤੋਂ ਕਈ ਲੋਕ ਪੀੜਤ ਹਨ। ਜੋੜਾਂ 'ਚ ਦਰਦ ਖਾਣ-ਪੀਣ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ, ਮਾੜੀ ਜੀਵਨ ਸ਼ੈਲੀ, ਮੋਟਾਪਾ, ਕਸਰਤ ਨਾ ਕਰਨ ਦੀ ਆਦਤ ਕਰਕੇ ਵੀ ਹੋ ਸਕਦਾ ਹੈ। ਦਰਦ ਨੂੰ ਦੂਰ ਕਰਨ ਲਈ ਦਵਾਈਆਂ ਦਾ ਸੇਵਨ ਨਾ ਕਰੋ, ਕਿਉਂਕਿ ਇਸ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਇਸ ਦਰਦ ਤੋਂ ਰਾਹਤ ਪਾਉਣ ਲਈ ਤੁਹਾਨੂੰ ਆਪਣੀ ਖੁਰਾਕ 'ਚ ਕਿਹੜੀਆਂ ਚੀਜ਼ਾਂ ਜਾ ਸੇਵਨ ਕਰਨਾ ਚਾਹੀਦਾ ਹੈ, ਦੇ ਬਾਰੇ ਆਓ ਜਾਣਦੇ ਹਾਂ.... 

ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ 
ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰੋ। ਇਨ੍ਹਾਂ 'ਚ ਕੈਲਸ਼ੀਅਮ, ਵਿਟਾਮਿਨ ਕੇ ਅਤੇ ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦੇ ਹਨ। ਇਹ ਜੋੜਾਂ ਵਿੱਚ ਸੋਜਸ਼ ਵਾਲੇ ਐਨਜ਼ਾਈਮਜ਼ ਨੂੰ ਬਣਨ ਤੋਂ ਵੀ ਰੋਕਦਾ ਹੈ, ਜਿਸ ਨਾਲ ਜੋੜਾਂ ਵਿੱਚ ਸੋਜ ਘੱਟ ਜਾਂਦੀ ਹੈ। ਤੁਸੀਂ ਪਾਲਕ, ਬਰੋਕਲੀ, ਗੋਭੀ, ਕੇਲੇ ਦਾ ਸੇਵਨ ਕਰ ਸਕਦੇ ਹੋ।

ਅਲਸੀ ਦੇ ਬੀਜਾਂ 
ਚਿਆ ਸੀਡਸ, ਬਦਾਮ ਅਤੇ ਅਲਸੀ ਦੇ ਬੀਜਾਂ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ। ਇਹ ਪੋਸ਼ਕ ਤੱਤ ਹੱਡੀਆਂ ਨੂੰ ਪੋਸ਼ਣ ਦਿੰਦੇ ਹਨ ਅਤੇ ਉਨ੍ਹਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। ਅਲਸੀ ਦੇ ਬੀਜ, ਚਿਆ ਸੀਡਸ, ਬਦਾਮ ਖਾਣ ਨਾਲ ਤੁਹਾਨੂੰ ਦਰਦ ਤੋਂ ਬਹੁਤ ਰਾਹਤ ਮਿਲੇਗੀ।

ਕੈਲਸ਼ੀਅਮ ਨਾਲ ਭਰਪੂਰ ਭੋਜਨ
ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਕੈਲਸ਼ੀਅਮ ਨਾਲ ਭਰਪੂਰ ਭੋਜਨ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਹੱਡੀਆਂ ਦੇ ਨਿਰਮਾਣ 'ਚ ਮਦਦ ਕਰਨ ਦੇ ਨਾਲ-ਨਾਲ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਤੁਸੀਂ ਆਪਣੀ ਖੁਰਾਕ ਵਿੱਚ ਦੁੱਧ, ਦਹੀਂ, ਪਨੀਰ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ।

ਸਾਬੁਤ ਅਨਾਜ
ਸਾਬੁਤ ਅਨਾਜ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਫੈਟੀ ਐਸਿਡ ਦਾ ਉਤਪਾਦਨ ਘੱਟ ਹੋ ਜਾਂਦਾ ਹੈ, ਜੋ ਸੋਜ ਨਾਲ ਲੜਨ ਵਿੱਚ ਮਦਦ ਕਰਦਾ ਹੈ। ਤੁਸੀਂ ਇਸ ਲਈ ਬਰਾਊਨ ਰਾਈਸ, ਕੁਇਨੋਆ, ਪੂਰੀ ਕਣਕ ਦਾ ਸੇਵਨ ਕਰ ਸਕਦੇ ਹੋ।

ਮੱਛੀ ਦਾ ਤੇਲ 
ਮੱਛੀ ਅਤੇ ਮੱਛੀ ਦੇ ਤੇਲ ਵਿੱਚ ਵਿਟਾਮਿਨ ਡੀ ਅਤੇ ਓਮੇਗਾ-3 ਫੈਟੀ ਐਸਿਡ ਹੁੰਦੇ ਹਨ, ਜੋ ਅੰਤੜੀਆਂ ਵਿੱਚ ਕੈਲਸ਼ੀਅਮ ਨੂੰ ਜਜ਼ਬ ਕਰਨ ਲਈ ਮਹੱਤਵਪੂਰਨ ਮੰਨੇ ਜਾਂਦੇ ਹਨ। ਇਸ ਨਾਲ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ। ਮੱਛੀ ਦੇ ਤੇਲ ਵਿੱਚ ਕੁਝ ਤੱਤ ਪਾਏ ਜਾਂਦੇ ਹਨ, ਜੋ ਸੋਜ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਇਹ ਨੁਕਸਾਨ ਅਤੇ ਫ੍ਰੈਕਚਰ ਦੇ ਜੋਖਮ ਨੂੰ ਘਟਾ ਕੇ ਹੱਡੀਆਂ ਨੂੰ ਸਿਹਤਮੰਦ ਬਣਾਉਣ ਵਿੱਚ ਮਦਦ ਕਰਦਾ ਹੈ।

ਸੇਂਧਾ ਲੂਣ ਦਾ ਸੇਵਨ
ਜੋੜਾਂ ਦੇ ਦਰਦ ਨੂੰ ਦੂਰ ਕਰਨ ਲਈ ਸੇਂਧਾ ਲੂਣ ਦਾ ਸੇਵਨ ਕਰੋ। ਇਸ 'ਚ ਮੈਗਨੀਸ਼ੀਅਮ ਤੇ ਸਲਫੇਟ ਹੁੰਦਾ ਹੈ, ਜੋ ਦਰਦ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੇ ਹਨ। ਇਸ ਨਾਲ ਸੋਜ ਘੱਟ ਹੁੰਦੀ ਹੈ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਤੁਸੀਂ ਨਹਾਉਣ ਦੇ ਪਾਣੀ 'ਚ ਇਕ ਚਮਚ ਸੇਂਧਾ ਲੂਣ ਮਿਲਾ ਸਕਦੇ ਹੋ ਜਾਂ ਇਸ ਪਾਣੀ ਨਾਲ ਦਰਦ ਵਾਲੀਆਂ ਥਾਵਾਂ ਦੀ ਸਿਕਾਈ ਕਰੋ। 


sunita

Content Editor

Related News