ਬੇਕਾਰ ਨਾ ਸਮਝੋ ਪਪੀਤੇ ਦੇ ਬੀਜ, ''ਬਲੱਡ ਪ੍ਰੈਸ਼ਰ'' ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਕਰਦੇ ਨੇ ਦੂਰ
Wednesday, Aug 31, 2022 - 06:10 PM (IST)
ਨਵੀਂ ਦਿੱਲੀ-ਪਪੀਤਾ ਇਕ ਅਜਿਹਾ ਫ਼ਲ ਹੈ ਜਿਸ ਨੂੰ ਤਕਰੀਬਨ ਹਰ ਭਾਰਤੀ ਨੇ ਖਾਧਾ ਹੋਵੇਗਾ, ਇਸ ਦੇ ਫ਼ਾਇਦਿਆਂ ਦੇ ਬਾਰੇ 'ਚ ਹਮੇਸ਼ਾ ਗੱਲ ਕੀਤੀ ਜਾਂਦੀ ਹੈ। ਇਹ ਬਹੁਤ ਸੁਆਦਿਸ਼ਟ ਫ਼ਲ ਹੈ। ਇਹ ਇੰਨਾ ਸਸਤਾ ਹੈ ਕਿ ਅਮੀਰ ਅਤੇ ਗਰੀਬ ਹਰ ਤਰ੍ਹਾਂ ਦੇ ਲੋਕ ਇਸ ਨੂੰ ਖਾ ਸਕਦੇ ਹਨ। ਪਰ ਜ਼ਿਆਦਾਤਰ ਪਪੀਤਾ ਖਾਂਦੇ ਸਮੇਂ ਇਸ ਦੇ ਬੀਜਾਂ ਨੂੰ ਕੂੜੇ 'ਚ ਸੁੱਟ ਦਿੰਦੇ ਹਨ। ਸਿਰਫ਼ ਉਹ ਲੋਕ ਬੀਜਾਂ ਨੂੰ ਜਮ੍ਹਾ ਕਰਦੇ ਹਨ ਜਿਨ੍ਹਾਂ ਨੇ ਇਸ ਫ਼ਲ ਦੀ ਖੇਤੀ ਕਰਨੀ ਹੁੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਬੀਜਾਂ ਦਾ ਇਸਤੇਮਾਲ ਕਈ ਦੂਜੀਆਂ ਬੀਮਾਰੀਆਂ ਦੇ ਖ਼ਿਲਾਫ਼ ਵੀ ਕੀਤਾ ਜਾਂਦਾ ਹੈ।
ਪਪੀਤੇ ਦੇ ਬੀਜਾਂ ਦੇ ਫਾਇਦੇ
ਪਪੀਤੇ ਦੇ ਬੀਜਾਂ ਦਾ ਰੰਗ ਕਾਲਾ ਹੁੰਦਾ ਹੈ ਇਸ 'ਚ ਕਈ ਤਰ੍ਹਾਂ ਦੇ ਨਿਊਟ੍ਰੀਐਂਟਸ ਪਾਏ ਗਏ ਹਨ। ਜੇਕਰ ਇਸ ਨੂੰ ਡਾਇਰੈਕਟ ਖਾਓਗੇ ਤਾਂ ਇਸ ਦਾ ਕੌੜਾ ਸਵਾਦ ਆਵੇਗਾ। ਆਮ ਤੌਰ 'ਤੇ ਇਨ੍ਹਾਂ ਬੀਜਾਂ ਨੂੰ ਸਭ ਤੋਂ ਪਹਿਲਾਂ ਧੁੱਪ 'ਚ ਸੁਕਾਇਆ ਜਾਂਦਾ ਹੈ, ਫਿਰ ਪੀਸ ਕੇ ਸੇਵਨ ਕੀਤਾ ਜਾਂਦਾ ਹੈ।

ਦਿਲ ਦੀ ਸਿਹਤ ਹੋਵੇਗੀ ਬਿਹਤਰ
ਭਾਰਤ 'ਚ ਦਿਲ ਦੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਆਏ ਦਿਨ ਲੋਕ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ, ਅਜਿਹੇ 'ਚ ਪਪੀਤੇ ਦੇ ਬੀਜ ਕਿਸੇ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਹਨ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਸਾਡੇ ਸਰੀਰ ਨੂੰ ਫ੍ਰੀ ਰੈਡੀਕਲਸ ਨਾਲ ਹੋਣ ਵਾਲੀ ਹਾਨੀ ਤੋਂ ਸਾਡੀ ਰੱਖਿਆ ਕਰਦੇ ਹਨ। ਇਨ੍ਹਾਂ ਬੀਜਾਂ ਦੀ ਮਦਦ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਸੋਜ ਹੋ ਜਾਵੇਗੀ ਘੱਟ
ਪਪੀਤੇ ਦੇ ਬੀਜ ਸੋਜ ਘੱਟ ਕਰਨ ਦੇ ਮਾਮਲੇ 'ਚ ਕਾਫੀ ਜ਼ਿਆਦਾ ਅਸਰਦਾਰ ਹੁੰਦੇ ਹਨ। ਇਨ੍ਹਾਂ ਬੀਜਾਂ 'ਚ ਐਲਕਾਈਡ, ਫਲੇਲੋਨਾਈਡ ਅਤੇ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸ ਨਾਲ ਸਰੀਰ 'ਚ ਮੌਜੂਦ ਸੋਜ ਗਾਇਬ ਹੋ ਜਾਂਦੀ ਹੈ।

ਸਕਿਨ ਲਈ ਚੰਗਾ
ਜੇਕਰ ਤੁਸੀਂ ਸਕਿਨ ਨਾਲ ਜੁੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹੋ ਤਾਂ ਪਪੀਤੇ ਦੇ ਬੀਜ ਤੁਹਾਡੇ ਲਈ ਫਾਇਦੇ ਦਾ ਸੌਦਾ ਸਾਬਤ ਹੋ ਸਕਦੇ ਹਨ। ਇਸ 'ਚ ਮੌਜੂਦ ਐਂਟੀ-ਏਜਿੰਗ ਪ੍ਰਾਪਰਟੀਜ਼ ਸਕਿਨ ਨੂੰ ਸਾਫ਼ਟ ਅਤੇ ਚਮਕਦਾਰ ਬਣਾਉਣ 'ਚ ਮਦਦ ਕਰਦੀ ਹੈ।
