ਖਾਲੀ ਢਿੱਡ ਕਦੇ ਨਾ ਖਾਓ ਖਰਬੂਜਾ, ਨਹੀਂ ਤਾਂ ਸਰੀਰ ਨੂੰ ਹੋਣਗੀਆਂ ਇਹ ਸਮੱਸਿਆਵਾਂ

05/07/2021 6:39:55 PM

ਨਵੀਂ ਦਿੱਲੀ- ਗਰਮੀਆਂ ਦੇ ਮੌਸਮ ਵਿਚ ਲੋਕ ਜ਼ਿਆਦਾਤਰ ਉਹ ਫ਼ਲ ਅਤੇ ਸਬਜ਼ੀਆਂ ਖਾਣਾ ਪਸੰਦ ਕਰਦੇ ਹਨ। ਜਿਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਗਰਮੀਆਂ ਵਿੱਚ ਤਰਬੂਜ਼, ਖੀਰਾ, ਖੱਖੜੀ ਅਤੇ ਖਰਬੂਜਾ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਗਰਮੀ ਵਿੱਚ ਇਹ ਵਸਤੂਆਂ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੀਆਂ ਹਨ। ਇਨ੍ਹਾਂ ਨੂੰ ਗਰਮੀਆਂ ਦੇ ਖਾਣੇ, ਸਲਾਦ , ਬ੍ਰੇਕਫਾਸਟ ਵਿਚ ਜ਼ਰੂਰ ਸ਼ਾਮਲ ਕੀਤਾ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਗਰਮੀਆਂ ਵਿੱਚ ਖਰਬੂਜਾ ਖਾਣਾ ਜਿੰਨਾ ਸਿਹਤ ਲਈ ਫ਼ਾਇਦੇਮੰਦ ਹੋ ਸਕਦਾ ਹੈ ਓਨਾ ਹੀ ਹਾਨੀਕਾਰਕ ਵੀ ਹੋ ਸਕਦਾ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗਰਮੀਆਂ ਵਿੱਚ ਖਰਬੂਜਾ ਕਿਹੜੇ ਸਮੇਂ ਨਹੀਂ ਖਾਣਾ ਚਾਹੀਦਾ।

PunjabKesari
ਪਾਣੀ ਨਾ ਪੀਓ
ਖਰਬੂਜਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ। ਪਾਣੀ ਪੀਣ ਨਾਲ ਹੈਜਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਖਾਲੀ ਢਿੱਡ ਨਾ ਖਾਓ
ਸਵੇਰੇ ਖਾਲੀ ਢਿੱਡ ਖਰਬੂਜਾ ਨਹੀਂ ਖਾਣਾ ਚਾਹੀਦਾ। ਖਾਲੀ ਢਿੱਡ ਖਰਬੂਜਾ ਖਾਣ ਨਾਲ ਪਿੱਤੇ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਸਵੇਰ ਸਮੇਂ ਖਾਲੀ ਢਿੱਡ ਖਰਬੂਜਾ ਕਦੇ ਨਾ ਖਾਓ।

PunjabKesari
ਪ੍ਰੈਗਨੈਂਸੀ ਵਿੱਚ ਨਾ ਖਾਓ
ਪ੍ਰੈਗਨੈਂਸੀ ਵਿੱਚ ਮਹਿਲਾਵਾਂ ਨੂੰ ਖਰਬੂਜਾ ਨਹੀਂ ਖਾਣਾ ਚਾਹੀਦਾ ਕਿਉਂਕਿ ਖਰਬੂਜਾ ਕਾਫ਼ੀ ਭਾਰਾ ਅਤੇ ਗਰਮ ਹੁੰਦਾ ਹੈ। ਜੇਕਰ ਇਹ ਹਜ਼ਮ ਨਾਂ ਹੋਵੇ ਤਾਂ ਢਿੱਡ  ਸਬੰਧੀ ਰੋਗ ਹੋ ਸਕਦੇ ਹਨ।
ਸਰੀਰ ਗਰਮ ਹੋਵੇ
ਜਿਨ੍ਹਾਂ ਲੋਕਾਂ ਦਾ ਸਰੀਰ ਗਰਮ ਰਹਿੰਦਾ ਹੈ ਉਨ੍ਹਾਂ ਨੂੰ ਵੀ ਖਰਬੂਜੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਅੱਖਾਂ ਦੇ ਰੋਗ ਦੀ ਸਮੱਸਿਆ ਹੋ ਸਕਦੀ ਹੈ।

PunjabKesari
ਖੰਘ-ਜ਼ੁਕਾਮ
ਜੇਕਰ ਤੁਹਾਨੂੰ ਖੰਘ-ਜ਼ੁਕਾਮ ਦੀ ਸਮੱਸਿਆ ਹੈ ਤਾਂ ਖਰਬੂਜੇ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਦੀ ਤਾਸੀਰ ਕਾਫ਼ੀ ਠੰਡੀ ਹੁੰਦੀ ਹੈ। ਜਿਸ ਨਾਲ ਖੰਘ-ਜ਼ੁਕਾਮ ਦੀ ਸਮੱਸਿਆ ਹੋਰ ਜ਼ਿਆਦਾ ਵੱਧ ਜਾਂਦੀ ਹੈ। 


Anuradha

Content Editor

Related News