ਗੁਰਦੇ ਦੀ ਪੱਥਰੀ ਤੇ ਮੋਟਾਪਾ ਘਟਾਉਣ ਲਈ ਰੋਜ਼ਾਨਾ ਖਾਲੀ ਢਿੱਡ ਪੀਓ ‘ਨਾਰੀਅਲ ਦਾ ਪਾਣੀ’, ਹੋਣਗੇ ਇਹ ਵੀ ਫ਼ਾਇਦੇ

Wednesday, Mar 03, 2021 - 06:12 PM (IST)

ਜਲੰਧਰ (ਬਿਊਰੋ) - ਭਾਰਤ ‘ਚ ਨਾਰੀਅਲ ਪਾਣੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਨਾਰੀਅਲ ਪਾਣੀ ਕਿਸੇ ਵੀ ਪੀਣ ਵਾਲੇ ਪਦਾਰਥ ਨਾਲੋਂ ਜ਼ਿਆਦਾ ਫ਼ਾਇਦੇਮੰਦ ਹੈ। ਇਕ ਨਾਰੀਅਲ ਵਿੱਚ ਲਗਭਗ 200 ਮਿਲੀਲੀਟਰ ਪਾਣੀ ਹੁੰਦਾ ਹੈ। ਲੋਕ ਨਾਰੀਅਲ ਪਾਣੀ ਨੂੰ ਬਹੁਤ ਸਵਾਦ ਦੇ ਨਾਲ ਪੀਂਦੇ ਨੇ, ਕਿਉਂਕਿ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਨੇ। ਇਹ ਵਿਟਾਮਿਨ, ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਇਲੈਕਟ੍ਰੋਲਾਈਟਸ, ਐਂਟੀ ਆਕਸੀਡੈਂਟਸ, ਬੀ-ਕੰਪਲੈਕਸ, ਅਮੀਨੋ-ਐਸਿਡ, ਪਾਚਕ ਤੋਂ ਇਲਾਵਾ ਹੋਰ ਕਈ ਜ਼ਰੂਰੀ ਪੌਸ਼ਟਿਕ ਤੱਤ ਮੌਜ਼ੂਦ ਹੁੰਦੇ ਹਨ। ਇਹ ਗਰਮੀ ਦੇ ਪ੍ਰਭਾਵ ਤੋਂ ਵੀ ਬਚਾਉਂਦਾ ਹੈ। ਇਸ ਨੂੰ ਪੀਣ ਨਾਲ ਸਰੀਰ ਦੀ ਪ੍ਰਤੀਰੋਧ ਸ਼ਕਤੀ ਵੱਧਦੀ ਹੈ ਅਤੇ ਗਲੂਕੋਜ਼ ਦਾ ਪੱਧਰ ਵੀ ਕਾਇਮ ਰਹਿੰਦਾ ਹੈ।

ਸਿਰ ਦਰਦ ਤੋਂ ਰਾਹਤ
ਨਾਰੀਅਲ ਦਾ ਪਾਣੀ ਸਿਰ ਦਰਦ ਅਤੇ ਮਾਈਗਰੇਨ ਦੇ ਦਰਦ ਨੂੰ ਦੂਰ ਕਰਨ ਲਈ ਵੀ ਸਭ ਤੋਂ ਵਧੀਆ ਹੈ। ਇਸ ਵਿਚ ਮੌਜੂਦ ਮੈਗਨੇਸ਼ੀਅਮ ਦਰਦ ਤੋਂ ਰਾਹਤ ਪਾਉਣ ਦਾ ਕੰਮ ਕਰਦਾ ਹੈ ।

ਸ਼ੂਗਰ ਦੇ ਪੱਧਰ ਨੂੰ ਘਟਾਉਂਦਾ
ਖੋਜ ਅਨੁਸਾਰ ਨਾਰਿਅਲ ਪਾਣੀ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਘਟਾਉਂਦਾ ਹੈ। ਦਰਅਸਲ ਸ਼ੂਗਰ ਰੋਗ ਇਨਸੁਲਿਨ ਦੀ ਘਾਟ ਕਾਰਨ ਸਮੱਸਿਆ ਹੈ। ਨਾਰਿਅਲ ਪਾਣੀ ਇਨਸੁਲਿਨ ਨੂੰ ਵਧਾਉਂਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ‘ਗੋਡਿਆਂ ਦੇ ਦਰਦ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ

PunjabKesari

ਗੁਰਦੇ ਦੀ ਪੱਥਰੀ
ਗੁਰਦੇ ਨੂੰ ਤੰਦਰੁਸਤ ਰੱਖਣ ਲਈ ਨਾਰਿਅਲ ਪਾਣੀ ਦਾ ਸੇਵਨ ਕਰਨਾ ਚੰਗਾ ਹੁੰਦਾ ਹੈ। ਇਹ ਪਿਸ਼ਾਬ ਦੇ ਟ੍ਰੈਕ ਨੂੰ ਸਾਫ ਰੱਖਣ ਵਿਚ ਮਦਦਗਾਰ ਹੈ ਅਤੇ ਗੁਰਦੇ ਵਿਚ ਪੱਥਰ ਵੀ ਨਹੀਂ ਵਧਣ ਦਿੰਦਾ।

ਪੜ੍ਹੋ ਇਹ ਵੀ ਖ਼ਬਰ - Health Tips: ‘ਖੁਜਲੀ’ ਦੀ ਸਮੱਸਿਆ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਨਾਰੀਅਲ ਪਾਣੀ ਪੀਣ ਦਾ ਸਹੀ ਸਮਾਂ
ਨਾਰੀਅਲ ਪਾਣੀ ਨੂੰ ਦਿਨ ਦੇ ਕਿਸੇ ਵੀ ਸਮੇਂ ਪਿਆ ਜਾ ਸਕਦਾ ਹੈ ਪਰ ਸਭ ਤੋਂ ਉੱਤਮ ਸਮਾਂ ਸਵੇਰ ਦਾ ਹੁੰਦਾ ਹੈ। ਇਸ ਲਈ ਰੋਜ਼ਾਨਾਂ ਖਾਲੀ ਢਿੱਡ ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਬਹੁਤ ਸਾਰੇ ਲਾਭ ਮਿਲਦੇ ਨੇ। ਇਹ ਨਾ ਸਿਰਫ਼ ਤੁਹਾਡਾ ਭਾਰ ਕਾਬੂ ਕਰਦਾ ਹੈ ਸਗੋਂ ਸਰੀਰ ਨੂੰ ਊਰਜਾ ਵੀ ਦਿੰਦਾ ਹੈ।

ਮੋਟਾਪਾ ਘੱਟ ਹੁੰਦਾ ਹੈ
ਜਿਹੜੇ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਨਾਰੀਅਲ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਲਈ ਭਾਰ ਘੱਟ ਕਰਨ ਲਈ ਨਾਰੀਅਲ ਪਾਣੀ ਦਾ ਸੇਵਨ ਕਰਨਾ ਰੋਜ਼ਾਨਾ ਕਰਨਾ ਚਾਹੀਦਾ ਹੈ। ਇਹ ਮੋਟਾਪਾ ਘਟਾਉਣ ਵਿਚ ਬਹੁਤ ਮਦਦ ਕਰਦਾ ਹੈ ।

ਪੜ੍ਹੋ ਇਹ ਵੀ ਖ਼ਬਰ - Health Tips: ਕੀ ਤੁਸੀਂ ਵੀ ‘ਖੱਟੇ ਡਕਾਰ’ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਇਨ੍ਹਾਂ ਤਰੀਕਿਆਂ ਦੀ ਵਰਤੋ ਕਰ ਪਾਓ ਨਿਜ਼ਾਤ

PunjabKesari

ਗੁਰਦੇ ਦੀ ਪੱਥਰੀ ਤੋਂ ਰਾਹਤ
ਜੇਕਰ ਤੁਹਾਨੂੰ ਕਿਡਨੀ ਸਟੋਨ ਜਾਂ ਗੁਰਦੇ ’ਚ ਪੱਥਰੀ ਦੀ ਸਮੱਸਿਆ ਹੈ, ਤਾਂ ਤੁਸੀਂ ਇਸ ਨੂੰ ਨਾਰੀਅਲ ਪਾਣੀ ਨਾਲ ਦੂਰ ਕਰ ਸਕਦੇ ਹੋ। ਹਫ਼ਤੇ ਵਿਚ 2-4 ਵਾਰ ਨਾਰੀਅਲ ਦੇ ਪਾਣੀ ਦਾ ਸੇਵਨ ਕਰੋ। ਇਸ ਨਾਲ ਗੁਰਦੇ ਦੀ ਪੱਥਰੀ ਨੂੰ ਦੂਰ ਕਰਨ ਵਿਚ ਸਹਾਇਤਾ ਮਿਲੇਗੀ ।

ਪੜ੍ਹੋ ਇਹ ਵੀ ਖ਼ਬਰ - Health Tips: ‘ਸਰਵਾਈਕਲ’ ਦੇ ਦਰਦ ਤੋਂ ਪ੍ਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਕਾਰਨ ਤੇ ਦੂਰ ਕਰਨ ਦੇ ਘਰੇਲੂ ਨੁਸਖ਼ੇ

ਕੋਲੈਸਟ੍ਰੋਲ ਕਾਬੂ ’ਚ ਰਹਿੰਦਾ
ਨਾਰੀਅਲ ਪਾਣੀ ਪੀਣ ਦੇ ਨਾਲ ਕੋਲੈਸਟ੍ਰੋਲ ਕਾਬੂ ’ਚ ਰਹਿੰਦਾ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਾਓ ਹੁੰਦਾ ਹੈ। ਇਸ ਤੋਂ ਇਲਾਵਾ ਇਹ ਬਲੱਡ ਪ੍ਰੈਸ਼ਰ ਨੂੰ ਵੀ ਕਾਬੂ ਕਰਦਾ ਹੈ।

ਚਮੜੀ ਨੂੰ ਚਮਕਦਾਰ ਤੇ ਨਰਮ ਬਣਾਉਂਦੇ
ਨਾਰੀਅਲ ਪਾਣੀ ਘੱਟ ਕੈਲੋਰੀ ਵਾਲਾ ਪੀਣ ਵਾਲਾ ਪਾਣੀ ਹੈ। ਇਸ ਵਿਚ ਐਂਟੀ ਆਕਸੀਡੈਂਟਸ, ਅਮੀਨੋ ਐਸਿਡ, ਐਨਜ਼ਾਈਮ, ਬੀ ਕੰਪਲੈਕਸ ਵਿਟਾਮਿਨ ਅਤੇ ਵਿਟਾਮਿਨ ਸੀ ਆਦਿ ਹੁੰਦੇ ਹਨ, ਜੋ ਚਮੜੀ ਨੂੰ ਚਮਕਦਾਰ ਅਤੇ ਨਰਮ ਬਣਾਉਂਦੇ ਹਨ।

ਪੜ੍ਹੋ ਇਹ ਵੀ ਖ਼ਬਰ - Health Tips: ਕੀ ਤੁਹਾਡੇ ਵੀ ਢਿੱਡ ’ਚ ਅਚਾਨਕ ਪੈਂਦੇ ਹਨ ‘ਵੱਟ’ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਹੋਣਗੇ ਕਈ ਫ਼ਾਇਦੇ

PunjabKesari


rajwinder kaur

Content Editor

Related News