ਮੋਟਾਪਾ ਤੇ ਚਿਹਰੇ ਦੇ ਦਾਗ-ਧੱਬੇ ਤੋਂ ਪਰੇਸ਼ਾਨ ਲੋਕ ਕਰਨ ‘ਤਰ’ ਦੀ ਵਰਤੋਂ, ਪਾਣੀ ਦੀ ਘਾਟ ਨੂੰ ਵੀ ਕਰੇਗੀ ਦੂਰ
Saturday, Mar 13, 2021 - 05:53 PM (IST)
ਜਲੰਧਰ (ਬਿਊਰੋ) - ਗ਼ਰਮੀਆਂ ਦੇ ਮੌਸਮ ‘ਚ ਲੋਕਾਂ ਵਲੋਂ ਤਰ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਲੋਕ ਤਰ ਦਾ ਸਲਾਦ ਬਹੁਤ ਸ਼ੌਂਕ ਨਾਲ ਖਾਂਦੇ ਹਨ। ਗ਼ਰਮੀ ਦੇ ਮੌਸਮ ‘ਚ ਤਰ ਦੀ ਮੰਗ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਇਸ ‘ਚ ਕੈਲਸ਼ੀਅਮ, ਫਾਸਫੋਰਸ, ਸੋਡੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਸਰੀਰ ‘ਚ ਪਾਣੀ ਦੀ ਘਾਟ ਨਹੀਂ ਹੁੰਦੀ। ਤਰ ਖਾਣ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਗੁਰਦੇ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਤਰ ਖਾਣ ਨਾਲ ਹੋਰ ਕਿਹੜੀਆਂ-ਕਿਹੜੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ, ਦੇ ਬਾਰੇ ਆਓ ਜਾਣਦੇ ਹਾਂ...
ਪਾਣੀ ਦੀ ਘਾਟ ਨੂੰ ਪੂਰਾ ਕਰੇ
ਗ਼ਰਮੀਆਂ ‘ਚ ਅਕਸਰ ਲੋਕਾਂ ਦੇ ਸਰੀਰ ‘ਚ ਪਾਣੀ ਦੀ ਘਾਟ ਹੋ ਜਾਂਦੀ ਹੈ। ਸਰੀਰ ‘ਚ ਪਾਣੀ ਦੀ ਮਾਤਰਾ ਨੂੰ ਪੂਰਾ ਕਰਨ ਲਈ ਰੋਜ਼ਾਨਾ ਤਰ ਖਾਣੀ ਸ਼ੁਰੂ ਕਰੋ। ਇਸ ਨੂੰ ਖਾਣ ਨਾਲ ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।
ਮੋਟਾਪਾ ਦੂਰ ਕਰੇ
ਜਿਹੜੇ ਲੋਕ ਆਪਣਾ ਭਾਰ ਜਲਦੀ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਤਰ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ‘ਚ ਫਾਈਬਰ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ, ਜੋ ਭਾਰ ਨੂੰ ਕਾਬੂ ‘ਚ ਰੱਖਣ ਦਾ ਕੰਮ ਕਰਦੀ ਹੈ।
ਚਮੜੀ ਲਈ ਫ਼ਾਇਦੇਮੰਦ
ਚਿਕਨੀ ਚਮੜੀ ਨੂੰ ਦੂਰ ਕਰਨ ਲਈ ਤਰ ਦੀ ਵਰਤੋਂ ਕਰੋ। ਚਿਹਰੇ ‘ਤੇ ਤਰ ਰਗੜਨ ਤੋਂ ਬਾਅਦ ਮੂੰਹ ਨੂੰ ਪਾਣੀ ਨਾਲ ਧੋ ਲਓ। ਇਕ ਵਾਰੀ ਤਾਂ ਇਸ ਨਾਲ ਚਿਹਰੇ ਦੀ ਚਿਕਨਾਈ ਦੂਰ ਹੋ ਜਾਵੇਗੀ ਅਤੇ ਦੂਜੀ ਵਾਰੀ ਚਿਹਰੇ ਦੇ ਦਾਗ-ਧੱਬੇ ਦੂਰ ਹੋ ਜਾਣਗੇ।
ਦਿਮਾਗ ਦੀ ਗਰਮੀ ਦੂਰ ਕਰੇ
ਗਰਮੀਆਂ ਦੇ ਮੌਸਮ ‘ਚ ਕਈ ਵਾਰ ਦਿਮਾਗ ‘ਚ ਗਰਮੀ ਹੋ ਜਾਂਦੀ ਹੈ। ਇਸ ਨਾਲ ਵਿਅਕਤੀ ਚਿੜਚਿੜਾ ਉਦਾਸ ਹੋਣ ਲੱਗਦਾ ਹੈ। ਦਿਮਾਗ ਦੀ ਗਰਮੀ ਮਿਟਾਉਣ ਅਤੇ ਠੰਡਕ ਪਹੁੰਚਾਉਣ ਲਈ ਤਕ ਦੇ ਬੀਜਾਂ ਦੀ ਠੰਡਾਈ ਦੇ ਰੂਪ ‘ਚ ਵਰਤੋਂ ਕਰੋ।
ਮਜ਼ਬੂਤ ਪਾਚਨ ਤੰਤਰ
ਸਿਹਤਮੰਦ ਰਹਿਣ ਲਈ ਪੇਟ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ, ਜੇ ਪੇਟ ‘ਚ ਗੜਬੜੀ ਹੋਵੇ ਤਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਘੇਰ ਲੈਂਦੀਆਂ ਹਨ। ਅੱਜਕਲ ਜ਼ਿਆਦਾਤਰ ਲੋਕਾਂ ਨੂੰ ਕਬਜ਼, ਐਸੀਡਿਟੀ, ਛਾਤੀ ‘ਚ ਜਲਣ ਜਾਂ ਗੈਸ ਵਰਗੀਆਂ ਸਮੱਸਿਆਵਾਂ ਰਹਿੰਦੀਆਂ ਹਨ। ਇਸ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਤਰ ਦੀ ਵਰਤੋਂ ਕਰੋ। ਲਗਾਤਾਰ ਤਰ ਖਾਣ ਨਾਲ ਕੁਝ ਹੀ ਦਿਨਾਂ ‘ਚ ਪਾਚਨਤੰਤਰ ਮਜ਼ਬੂਤ ਹੋਣ ਲੱਗਦਾ ਹੈ।
ਸ਼ੂਗਰ ਨੂੰ ਕਰੇ ਕਾਬੂ
ਸ਼ੂਗਰ ਅੱਜ ਦੇ ਸਮੇਂ ‘ਚ ਆਮ ਸਮੱਸਿਆ ਹੋ ਗਈ ਹੈ। ਹਰ 10 ‘ਚੋਂ 7 ਲੋਕਾਂ ‘ਚ ਸ਼ੂਗਰ ਦੇਖਣ ਨੂੰ ਮਿਲ ਰਹੀ ਹੈ। ਸਰੀਰ ‘ਚ ਇੰਸੁਲਿਨ ਬਣਨਾ ਬੰਦ ਹੋ ਜਾਂਦਾ ਹੈ ਤਾਂ ਸ਼ੂਗਰ ਪੱਧਰ ਵਧਣ ਲੱਗਦਾ ਹੈ। ਸ਼ੂਗਰ ਪੱਧਰ ਨੂੰ ਕਾਬੂ ‘ਚ ਰੱਖਣ ਲਈ ਰੋਜ਼ਾਨਾ ਤਰ ਦੀ ਵਰਤੋਂ ਕਰੋ।
ਕੋਲੇਸਟਰੌਲ ਨੂੰ ਕਰੇ ਕਾਬੂ
ਤਰ ਖਾਣ ਨਾਲ ਇੰਸੁਲਿਨ ਦੇ ਪੱਧਰ ਨੂੰ ਕਾਬੂ ਕੀਤਾ ਜਾ ਸਕਦਾ ਹੈ। ਤਰ ‘ਚ ਸਟੀਰਾਲ ਪਾਇਆ ਜਾਂਦਾ ਹੈ, ਜੋ ਕੋਲੇਸਟਰੌਲ ਦੇ ਪੱਧਰ ਨੂੰ ਘੱਟ ਕਰਦਾ ਹੈ। ਇਸ ‘ਚ ਇੰਸੁਲਿਨ ਪੱਧਰ ਨੂੰ ਕੰਟਰੋਲ ਕਰਨ ਦੀ ਸਮੱਰਥਾ ਹੁੰਦੀ ਹੈ।