ਬੀਮਾਰੀਆਂ ਨੂੰ ਦੂਰ ਤੇ ਚਿਹਰੇ ਦੀ ਸੁੰਦਰਤਾ ਵਧਾਉਣ ਦਾ ਕੰਮ ਕਰਦੈ ‘ਬੇਰ’, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

Thursday, Mar 25, 2021 - 05:58 PM (IST)

ਬੀਮਾਰੀਆਂ ਨੂੰ ਦੂਰ ਤੇ ਚਿਹਰੇ ਦੀ ਸੁੰਦਰਤਾ ਵਧਾਉਣ ਦਾ ਕੰਮ ਕਰਦੈ ‘ਬੇਰ’, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

ਜਲੰਧਰ (ਬਿਊਰੋ) - ਫਲ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਮੌਸਮ ਦੇ ਹਿਸਾਬ ਨਾਲ ਫਲਾਂ ਦਾ ਸੁਆਦ ਵੀ ਬਦਲਦਾ ਰਹਿੰਦਾ ਹੈ। ਬੇਰ ਇਕ ਮੌਸਮੀ ਫਲ ਹੈ। ਬੇਰ ਨੂੰ ਚੀਨੀ ਖਜੂਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਚੀਨ 'ਚ ਇਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਬੇਰ 'ਚ ਬਹੁਤ ਘੱਟ ਮਾਤਰਾ 'ਚ ਕੈਲੋਰੀ ਹੁੰਦੀ ਹੈ ਇਹ ਊਰਜਾ ਦਾ ਇਕ ਚੰਗਾ ਸਰੋਤ ਹੈ। ਬੇਰ ’ਚ ਮੈਗਨੀਸ਼ਿਅਮ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ, ਆਇਰਨ, ਪੋਸ਼ਕ ਤੱਤ, ਵਿਟਾਮਿਨ ਅਤੇ ਲਵਣ ਪਾਏ ਜਾਂਦੇ ਹਨ। ਇਨ੍ਹਾਂ ਪੋਸ਼ਕ ਤੱਤਾਂ ਨਾਲ ਹੀ ਬੇਰ ਐਂਟੀਆਕਸੀਡੈਂਟ ਦੇ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ, ਜੋ ਸਾਡੀ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਬੇਰ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਸਰੀਰ ’ਚ ਰੋਗਾਂ ਤੋਂ ਲੜਨ ਦੀ ਸਮਰੱਥਾ ਵਧਦੀ ਹੈ। ਬੇਰ ਖਾਣ ਨਾਲ ਵਾਰ-ਵਾਰ ਪਿਆਸ ਨਹੀਂ ਲਗਦੀ।

ਭਾਰ ਘੱਟ ਕਰੇ
ਜੇ ਤੁਸੀਂ ਭਾਰ ਘੱਟ ਕਰਨ ਦੇ ਉਪਾਅ ਖੋਜ ਰਹੇ ਹੋ ਤਾਂ ਬੇਰ ਤੁਹਾਡੇ ਲਈ ਇਕ ਚੰਗਾਂ ਵਿਕਲਪ ਹੈ। ਬੇਰ 'ਚ ਕੈਲੋਰੀ ਨਾ ਦੇ ਬਰਾਬਰ ਪਾਈ ਜਾਂਦੀ ਹੈ, ਜਿਸ ਨੂੰ ਖਾਣ ਨਾਲ ਤੁਹਾਡਾ ਭਾਰ ਘੱਟ ਹੁੰਦਾ ਹੈ। 

ਲਿਵਰ ਨੂੰ ਠੀਕ ਰੱਖੇ
ਬੇਰ ਐਂਟੀਆਕਸੀਡੈਂਟ ਦਾ ਖਜ਼ਾਨਾ ਹੈ। ਲਿਵਰ ਨਾਲ ਜੁੜੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਬੇਰ ਦਾ ਸੇਵਨ ਕਰਦਾ ਬੇਹੱਦ ਫ਼ਾਇਦੇਮੰਦ ਹੁੰਦਾ ਹੈ। 

ਦੰਦਾਂ ਅਤੇ ਹੱਡੀਆਂ ਲਈ ਫਾਇਦੇਮੰਦ
ਬੇਰ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਅਤੇ ਫਾਸਫੋਰਸ ਮੌਜੂਦ ਹੁੰਦਾ ਹੈ। ਇਹ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

ਚਿਹਰੇ ਲਈ ਫ਼ਾਇਦੇਮੰਦ
ਬੇਰ ਖਾਣ ਨਾਲ ਚਮੜੀ ਦੀ ਚਮਕ ਦੇ ਨਾਲ-ਨਾਲ ਚਿਹਰੇ ਦੀ ਸੁੰਦਰਤਾ ਲੰਬੇ ਸਮੇਂ ਤੱਕ ਬਰਕਰਾਰ ਰਹਿੰਦੀ ਹੈ। ਇਸ 'ਚ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜੋ ਚਮੜੀ ਨੂੰ ਚਮਕਦਾਰ ਬਣਾਉਣ ’ਚ ਮਦਦ ਕਰਦਾ ਹੈ। 

ਕਬਜ਼ ਦੀ ਸਮੱਸਿਆ ਦੂਰ ਕਰੇ
ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹੋ ਤਾਂ ਬੇਰ ਤੁਹਾਨੂੰ ਫ਼ਾਇਦਾ ਪਹੁੰਚਾ ਸਕਦੇ ਹਨ। ਬੇਰ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ, ਜਿਸ ਨਾਲ ਤੁਹਾਨੂੰ ਕਬਜ਼ ਨਹੀਂ ਹੁੰਦੀ।  

ਖੰਘ ਅਤੇ ਬੁਖ਼ਾਰ
ਤਾਜ਼ੇ ਬੇਰ ’ਚ ਐਂਟੀ-ਆਕਸੈਡੇਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਕਾਫ਼ੀ ਮਾਤਰਾ ’ਚ ਪਾਏ ਜਾਂਦੇ ਹਨ। ਇਸ ਦਾ ਜੂਸ ਪੀਣ ਨਾਲ ਖੰਘ ਅਤੇ ਬੁਖ਼ਾਰ ਨੂੰ ਆਰਾਮ ਮਿਲਦਾ ਹੈ।

ਕੈਂਸਰ ਤੋਂ ਬਚਾਏ
ਰਸੀਲੇ ਬੇਰ 'ਚ ਕੈਂਸਰ ਕੋਸ਼ੀਕਾਵਾਂ ਨੂੰ ਪਨਪਨ ਤੋਂ ਰੋਕਣ ਦੇ ਗੁਣ ਮੌਜੂਦ ਹੁੰਦੇ ਹਨ। ਬੇਰ ਖਾਣ ਨਾਲ ਕੈਂਸਰ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਖ਼ੁਸ਼ਕੀ ਅਤੇ ਥਕਾਵਟ 
ਬੇਰ ’ਚ ਪ੍ਰੋਟੀਨ, ਵਿਟਾਮਿਨ-ਸੀ ਅਤੇ ਬੀ ਕਾੰਪਲੇਕਸ ਪ੍ਰਚੁਰ ਮਾਤਰਾ ’ਚ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਖ਼ੁਸ਼ਕੀ ਅਤੇ ਥਕਾਵਟ ਆਦਿ ਦੂਰ ਹੁੰਦੀ ਹੈ।

ਬੇਰ ਖਾਣ ਨਾਲ ਆਵੇਗੀ ਚੰਗੀ ਨੀਂਦ
ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਹੈ, ਤਾਂ ਤੁਹਾਨੂੰ ਬੇਰ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਵਿਚ ਫਲੇਵੋਨੋਇਡਜ਼-ਸੈਪੋਨੀਨਜ਼ ਅਤੇ ਪੋਲੀਸੈਕੋਰਾਇਡਜ਼ ਹੁੰਦੇ ਹਨ।

ਅੱਖਾਂ ਦੇ ਦਰਦ ਨੂੰ ਘਟਾਉਂਦਾ ਹੈ
ਤੁਸੀਂ ਬੇਰ ਦੇ ਸੇਵਨ ਨਾਲ ਅੱਖਾਂ ਦੇ ਦਰਦ ਨੂੰ ਘੱਟ ਕਰ ਸਕਦੇ ਹੋ। ਇਸ ਸਮੇਂ ਬਹੁਤ ਸਾਰੇ ਲੋਕ ਕੰਪਿਉਟਰ ’ਤੇ ਘੰਟਿਆਂ ਤੱਕ ਕੰਮ ਕਰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਬੇਰ ਖਾਣੇ ਚਾਹੀਦੇ ਹਨ। 


author

rajwinder kaur

Content Editor

Related News