ਹਰ ਸਮੇਂ ਰਹਿੰਦੀ ਹੈ ਥਕਾਵਟ ਤਾਂ ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ਅਸ਼ਵਗੰਧਾ ਸਣੇ ਇਹ Herbs

08/07/2022 6:21:11 PM

ਨਵੀਂ ਦਿੱਲੀ-ਅੱਜ-ਕੱਲ੍ਹ ਦੇ ਰੁੱਝੇ ਲਾਈਫਸਟਾਈਲ ਦੇ ਕਾਰਨ ਸਰੀਰ 'ਤੇ ਧਿਆਨ ਦੇਣਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਗਿਆ ਹੈ। ਹਰ ਕੋਈ ਇਸ ਭੱਜ-ਦੌੜ ਭਰੀ ਜ਼ਿੰਦਗੀ 'ਚ ਕਿਸੇ ਨਾ ਕਿਸੇ ਚੀਜ਼ ਦੇ ਲਈ ਭੱਜ ਰਿਹਾ ਹੈ। ਜਿਸ ਕਾਰਨ ਲੋਕ ਸਿਹਤ 'ਤੇ ਬਿਲਕੁੱਲ ਵੀ ਧਿਆਨ ਨਹੀਂ ਦੇ ਪਾ ਰਹੇ। ਜ਼ਿਆਦਾ ਕੰਮਕਾਜ਼ ਦੇ ਕਾਰਨ ਸਰੀਰ ਬਹੁਤ ਜਲਦ ਥਕਣ ਵੀ ਲੱਗਿਆ ਹੈ। ਥਕਾਵਟ ਦੇ ਕਾਰਨ ਨੀਂਦ ਨਾ ਆਉਣਾ, ਭੁੱਖ ਨਾ ਲੱਗਦਾ ਵਰਗੀਆਂ ਗੰਭੀਰ ਸਮੱਸਿਆਵਾਂ ਵੀ ਹੋ ਸਕਦੀ ਹੈ। ਸਰੀਰ ਦੀ ਥਕਾਣ ਦੂਰ ਕਰਨ ਲਈ ਤੁਸੀਂ ਹਰਬਸ ਦਾ ਸੇਵਨ ਕਰ ਸਕਦੇ ਹੋ। ਹਰਬਸ ਸਰੀਰ ਲਈ ਬਹੁਤ ਹੀ ਫਾਇਦੇਮੰਦ ਮੰਨੇ ਜਾਂਦੇ ਹਨ। ਤਾਂ ਚੱਲੋ ਤੁਹਾਨੂੰ ਦੱਸਦੇ ਹਾਂ ਕਿ ਥਕਾਣ ਤੋਂ ਰਾਹਤ ਪਾਉਣ ਲਈ ਤੁਹਾਨੂੰ ਕਿਹੜੇ ਹਰਬਸ ਦਾ ਸੇਵਨ ਕਰਨਾ ਚਾਹੀਦਾ...

PunjabKesari
ਰੋਜ਼ਮੈਰੀ ਦਾ ਕਰੋ ਸੇਵਨ
ਤੁਸੀਂ ਰੋਜ਼ਮੈਰੀ ਹਰਬਸ ਦਾ ਸੇਵਨ ਥਕਾਵਟ ਤੋਂ ਰਾਹਤ ਪਾਉਣ ਲਈ ਕਰ ਸਕਦੇ ਹੋ। ਇਸ ਦੀ ਤੇਜ਼ ਖੁਸ਼ਬੂ ਨਾਲ ਤੁਹਾਡੇ ਸਰੀਰ 'ਚ ਐਨਰਜੀ ਆ ਸਕਦੀ ਹੈ। ਜੇਕਰ ਤੁਸੀਂ ਰੋਜ਼ਮੈਰੀ ਆਇਲ ਨੂੰ ਇਨਹੇਲ ਕਰਦੇ ਹੋ ਤਾਂ ਇਹ ਤੁਹਾਡੇ ਬਲੱਡਸਟਰੀਮ 'ਚ ਕੰਪਾਊਟ 'ਚ ਦਾਖਲ ਕਰਦਾ ਹੈ। ਬਲੱਡਸਟ੍ਰੀਮ ਕੰਪਾਊਡ 'ਚ ਦਾਖ਼ਲ ਕਰਕੇ ਇਹ ਤੁਹਾਡੇ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਨਾਲ ਤੁਸੀਂ ਕਾਫੀ ਰਿਲੈਕਸ ਫੀਲ ਕਰਦੇ ਹੋ। ਰੋਜ਼ਮੈਰੀ ਦੀ ਇਕ ਟਾਹਣੀ 'ਚ 3.9 ਕੈਲੋਰੀ, 01 ਗ੍ਰਾਮ ਪ੍ਰੋਟੀਨ, 0.2 ਗ੍ਰਾਮ ਫੈਟ,0.6 ਗ੍ਰਾਮ ਕਾਰਬੋਹਾਈਡਰੇਟਸ ਅਤੇ 0.4 ਗ੍ਰਾਮ ਫਾਈਬਰ ਦੀ ਮਾਤਰਾ ਪਾਈ ਜਾਂਦੀ ਹੈ।

PunjabKesari
ਅਸ਼ਵਗੰਧਾ ਦਾ ਸੇਵਨ ਕਰੋ
ਅਸ਼ਵਗੰਧਾ ਪੁਰਾਣੇ ਸਮੇਂ ਤੋਂ ਇਸਤੇਮਾਲ ਕੀਤੀ ਜਾ ਰਹੀ ਹੈ। ਇਹ ਹਰਬਸ ਵੀ ਸਰੀਰ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੀ ਥਕਾਵਟ ਵੀ ਦੂਰ ਹੋਵੇਗੀ ਅਤੇ ਯਾਦਦਾਸ਼ਤ ਵੀ ਵਧੇਗੀ। ਇਹ ਸੇਲੁਲਰ ਐਨਰਜੀ ਪ੍ਰੋਡੈਕਟਸ਼ਨ 'ਤੇ ਵੀ ਅਸਰ ਪਾਉਂਦਾ ਹੈ। ਇਸ ਦਾ ਸੇਵਨ ਕਰਨ ਨਾਲ ਅਥਲੈਟਿਕ ਪਰਫਾਰਮੈਂਸ ਵਧਦੀ ਹੈ। ਇਸ 'ਚ ਪਾਈ ਜਾਣ ਵਾਲੀ ਹੀਲਿੰਗ ਪ੍ਰਾਪਟੀਜ਼ ਦੇ ਕਾਰਨ ਇਹ ਤਣਾਅ ਨੂੰ ਵੀ ਘੱਟ ਕਰਨ 'ਚ ਮਦਦ ਕਰਦਾ ਹੈ। ਇਹ ਬਲੱਡ ਸ਼ੂਗਰ ਲੈਵਰ ਨੂੰ ਵੀ ਘੱਟ ਕਰਦਾ ਹੈ। ਇਸ 'ਚ ਐਂਟੀ ਆਕਸੀਡੈਂਟ ਅਤੇ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਜੇਕਰ ਤੁਹਾਨੂੰ ਸਰੀਰ 'ਚ ਸੋਜ ਹੈ ਤਾਂ ਵੀ ਤੁਸੀਂ ਇਸ ਦਾ ਸੇਵਨ ਕਰ ਸਕਦੇ ਹਾਂ।

PunjabKesari
ਪੇਪਰਮਿੰਟ ਦਾ ਕਰੋ ਸੇਵਨ
ਤੁਸੀਂ ਪੇਪਰਮਿੰਟ ਦਾ ਸੇਵਨ ਥਕਾਵਟ ਤੋਂ ਰਾਹਤ ਪਾਉਣ ਲਈ ਕਰ ਸਕਦੇ ਹੋ। ਇਸ ਦੀ ਮਿੱਠੀ ਸੁੰਗਧ ਨਾਲ ਤੁਹਾਡੇ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ। ਪੇਪਰਮਿੰਟ ਐਸੇਂਸ਼ੀਅਲ ਆਇਲ ਤੁਸੀਂ ਆਪਣੀ ਰੂਟੀਨ 'ਚ ਸ਼ਾਮਲ ਕਰ ਸਕਦੇ ਹੋ।

PunjabKesari
ਜਿਨਸੇਂਗ ਦਾ ਕਰੋ ਇਸਤੇਮਾਲ
ਤੁਸੀਂ ਜਿਨਸੇਂਗ ਹਰਬਸ ਦਾ ਸੇਵਨ ਸਰੀਰ ਦੀ ਐਨਰਜੀ ਨੂੰ ਵਧਾਉਣ ਲਈ ਕਰ ਸਕਦੇ ਹੋ। ਜਿਨਸੇਂਗ ਹਰਬਸ ਦਿਮਾਗ ਦੀ ਕਾਰਜ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਦਿਮਾਗ ਦੇ ਕਾਰਜਾਂ 'ਚ ਵੀ ਕਾਫੀ ਸੁਧਾਰ ਆਉਂਦਾ ਹੈ ਪਰ ਜ਼ਿਆਦਾ ਮਾਤਰਾ 'ਚ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ। ਜੇਕਰ ਤੁਹਾਨੂੰ ਸ਼ੂਗਰ, ਤਣਾਅ ਅਤੇ ਦਿਲ ਦੇ ਰੋਗਾਂ ਸਬੰਧੀ ਪਰੇਸ਼ਾਨੀਆਂ ਹਨ ਤਾਂ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਮਾਹਰਾਂ ਦੀ ਸਲਾਹ ਜ਼ਰੂਰ ਲੈ ਲਓ। 

 


Aarti dhillon

Content Editor

Related News