ਜੇਕਰ ਤੁਸੀਂ ਵੀ ਰਹਿੰਦੇ ਹੋ 'ਮਾਈਗ੍ਰੇਨ' ਦੇ ਦਰਦ ਤੋਂ ਪਰੇਸ਼ਾਨ ਤਾਂ ਅਦਰਕ ਸਣੇ ਇਹ ਘਰੇਲੂ ਨੁਸਖ਼ੇ ਅਪਣਾ ਕੇ ਪਾਓ ਨਿਜ਼ਾਤ

Friday, Jul 23, 2021 - 05:51 PM (IST)

ਜੇਕਰ ਤੁਸੀਂ ਵੀ ਰਹਿੰਦੇ ਹੋ 'ਮਾਈਗ੍ਰੇਨ' ਦੇ ਦਰਦ ਤੋਂ ਪਰੇਸ਼ਾਨ ਤਾਂ ਅਦਰਕ ਸਣੇ ਇਹ ਘਰੇਲੂ ਨੁਸਖ਼ੇ ਅਪਣਾ ਕੇ ਪਾਓ ਨਿਜ਼ਾਤ

ਨਵੀਂ ਦਿੱਲੀ- ਵਧਦੇ ਤਣਾਅ ਕਰਕੇ ਅੱਜ ਕੱਲ੍ਹ ਬਹੁਤ ਸਾਰੇ ਲੋਕ ਮਾਈਗ੍ਰੇਨ (ਅੱਧੇ ਸਿਰਦਰਦ) ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਘਰ ਅਤੇ ਨੌਕਰੀ ਦੇ ਕੰਮਾਂ ਨੂੰ ਸੰਭਾਲਦੇ ਸੰਭਾਲਦੇ ਜ਼ਿਆਦਾਤਰ ਬੀਬੀਆਂ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ। ਅਸਲ ਵਿੱਚ ਇਸ ਬਿਮਾਰੀ ਦੇ ਇਲਾਜ ਲਈ ਕੋਈ ਖ਼ਾਸ ਦਵਾਈ ਨਹੀਂ ਹੈ। ਤੁਸੀਂ ਆਪਣੀ ਖੁਰਾਕ ਵਿਚ ਕੁਝ ਨਾਰਮਲ ਚੀਜ਼ਾਂ ਨੂੰ ਅਪਣਾ ਕੇ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

PunjabKesari
ਸ਼ਕਰਕੰਦੀ
ਸ਼ਕਰਕੰਦੀ ਵਿੱਚ ਮੌਜੂਦ ਐਂਟੀ-ਆਕਸੀਡੈਂਟ ਤੱਤ ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦੇ ਹਨ। ਸਰੀਰ ਵਿੱਚ ਹੋਮੋਸਿਸਟੀਨ ਦਾ ਲੈਵਲ ਵਧਣ ਨਾਲ ਸਿਰ ਦੇ ਅੱਧੇ ਹਿੱਸੇ ਵਿਚ ਦਰਦ ਹੋਣ ਲੱਗਦਾ ਹੈ। ਸ਼ਕਰਕੰਦੀ ਵਿੱਚ ਵਿਟਾਮਿਨ ਬੀ 6 ਪਾਇਆ ਜਾਂਦਾ ਹੈ। ਜੋ ਸਰੀਰ ਵਿੱਚ ਹੋਮੋਸਿਸਟੀਨ ਨਾਮ ਦੇ ਅਮੀਨੋ ਐਸਿਡ ਦੇ ਲੈਵਲ ਨੂੰ ਘੱਟ ਕਰਦਾ ਹੈ ।

PunjabKesari
ਅਦਰਕ
ਮਾਈਗ੍ਰੇਨ ਦਾ ਦਰਦ ਬਹੁਤ ਜ਼ਿਆਦਾ ਹੁੰਦਾ ਹੈ ਇਸ ਨੂੰ ਕੁਦਰਤੀ ਰੂਪ ਵਿੱਚ ਦੂਰ ਕਰਨ ਲਈ ਅਦਰਕ ਦੀ ਚਾਹ ਪੀਓ। ਅਦਰਕ ਵਿੱਚ ਪਾਇਆ ਜਾਣ ਵਾਲਾ ਤੱਤ ਮਾਈਗ੍ਰੇਨ ਦੇ ਦਰਦ 'ਤੇ ਕਾਬੂ ਪਾਉਣ ਵਿੱਚ ਸਹਾਇਕ ਹੁੰਦਾ ਹੈ।

PunjabKesari
ਕੌਫੀ
ਜਿਸ ਤਰ੍ਹਾਂ ਸਧਾਰਨ ਸਿਰਦਰਦ ਵਿੱਚ ਕੌਫੀ ਅਤੇ ਚਾਹ ਪੀਣਾ ਫ਼ਾਇਦੇਮੰਦ ਹੈ। ਉਸ ਤਰ੍ਹਾਂ ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਲਈ ਕੌਫੀ ਪੀਣਾ ਫ਼ਾਇਦੇਮੰਦ ਹੁੰਦਾ ਹੈ।
ਰੈੱਡ ਵਾਈਨ ਅਤੇ ਬ੍ਰੋਕਲੀ
ਰੈੱਡ ਵਾਈਨ ਅਤੇ ਬ੍ਰੋਕਲੀ ਵਿੱਚ ਟਾਇਰਾਮਾਇਨ ਪਾਇਆ ਜਾਂਦਾ ਹੈ ਜੋ ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਨਾਲ ਹੀ ਬ੍ਰੋਕਲੀ ਵਿੱਚ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜਿਸ ਕਰਕੇ ਮਾਈਗ੍ਰੇਨ ਦਾ ਦਰਦ ਦੂਰ ਹੋ ਜਾਂਦਾ ਹੈ।

PunjabKesari
ਸੁੱਕੇ ਮੇਵੇ
ਮਾਈਗ੍ਰੇਨ ਦਾ ਦਰਦ ਹੋਣ 'ਤੇ ਸੁੱਕੇ ਮੇਵੇ ਖਾਓ ਇਨ੍ਹਾਂ ਵਿੱਚ ਮੈਗਨੀਸ਼ੀਅਮ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ। ਮਾਈਗ੍ਰੇਨ ਦੀ ਸਮੱਸਿਆ ਹੋਣ ਤੇ ਰੋਜ਼ਾਨਾ ਸਵੇਰੇ ਪੰਜ ਬਾਦਾਮ ਜ਼ਰੂਰ ਖਾਓ। ਗਰਮੀਆਂ ਦੇ ਮੌਸਮ ਵਿੱਚ ਬਾਦਾਮ ਭਿਓ ਕੇ ਖਾਓ।

PunjabKesari
ਜ਼ਿਆਦਾ ਪਾਣੀ ਪੀਓ
ਜਦੋਂ ਅਸੀਂ ਪਾਣੀ ਘੱਟ ਪੀਂਦੇ ਹਾਂ ਤਾਂ ਸਿਰਦਰਦ ਅਤੇ ਮਾਈਗ੍ਰੇਨ ਦੀ ਸਮੱਸਿਆ ਹੁੰਦੀ ਹੈ। ਮਾਈਗ੍ਰੇਨ ਤੋਂ ਬਚਣ ਲਈ ਰੋਜ਼ਾਨਾ ਖ਼ੂਬ ਪਾਣੀ ਪੀਓ।


author

Aarti dhillon

Content Editor

Related News