2 ਹਫ਼ਤਿਆਂ ‘ਚ ਭਾਰ ਘਟਾਉਣ ਲਈ ਜ਼ਰੂਰ ਅਪਣਾਓ ਗ੍ਰੀਨ-ਟੀ ਸਣੇ ਇਹ ਘਰੇਲੂ ਨੁਸਖ਼ੇ

07/16/2022 5:18:11 PM

ਨਵੀਂ ਦਿੱਲੀ - ਅੱਜ ਕੱਲ ਦੇ ਲਾਈਫਸਟਾਈਲ ‘ਚ ਸਾਰੇ ਲੋਕ ਵੱਧ ਰਹੇ ਭਾਰ ਤੋਂ ਬਹੁਤ ਪਰੇਸ਼ਾਨ ਹਨ। ਗ਼ਲਤ ਖਾਣ-ਪੀਣ ਕਾਰਨ ਢਿੱਡ ਦੀ ਚਰਬੀ ਦਾ ਵਧਣਾ ਆਮ ਗੱਲ ਹੈ, ਜਿਸ ਨਾਲ ਤੁਹਾਨੂੰ ਕਈ ਬੀਮਾਰੀਆਂ ਹੋ ਸਕਦੀਆਂ ਹਨ। ਇਸੇ ਲਈ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਆਪਣੇ ਭਾਰ ਨੂੰ ਕਾਬੂ ’ਚ ਰੱਖਣਾ ਚਾਹੀਦਾ ਹੈ। ਢਿੱਡ ਦੀ ਚਰਬੀ ਘੱਟ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਭੋਜਨ ਵੱਲ ਧਿਆਨ ਦੇਣ ਦੀ ਲੋੜ ਹੈ। ਤੁਹਾਨੂੰ ਆਪਣੀ ਡਾਇਟ ‘ਚ ਜ਼ਿਆਦਾ ਕੈਲੋਰੀ ਅਤੇ ਫੈਟ ਵਾਲੀਆਂ ਚੀਜ਼ਾਂ ਸ਼ਾਮਲ ਨਹੀਂ ਕਰਨੀਆਂ ਚਾਹੀਦੀਆਂ। ਇਸ ਤੋਂ ਇਲਾਵਾ ਆਓ ਜਾਣਦੇ ਹਾਂ ਕੁਝ ਅਜਿਹੇ ਉਪਾਅ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਦੋ ਹਫ਼ਤਿਆਂ ‘ਚ ਆਪਣਾ ਭਾਰ ਘੱਟ ਕਰ ਸਕਦੇ ਹੋ.... 

ਭਾਰ ਘਟਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਮਿੱਠਾ ਨਹੀਂ: 
ਭਾਰ ਘਟਾਉਣ ਦੇ ਚਾਹਵਾਨ ਲੋਕਾਂ ਨੂੰ ਸਭ ਤੋਂ ਪਹਿਲਾਂ ਮਿੱਠੀਆਂ ਚੀਜ਼ਾਂ ਨੂੰ ਛੱਡਣਾ ਪਵੇਗਾ। ਮੋਟਾਪਾ ਘੱਟ ਕਰਨ ਲਈ ਮਠਿਆਈਆਂ ਅਤੇ ਚਾਕਲੇਟਾਂ ਤੋਂ ਦੂਰ ਰਹੋ, ਕਿਉਂਕਿ ਮਿੱਠਾ ਖਾਣ ਨਾਲ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਅਤੇ ਭਾਰ ਵਧਣ ਲੱਗਦਾ ਹੈ।

PunjabKesari

ਪੂਰੀ ਨੀਂਦ ਲਓ: 
ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਚੰਗੀ ਨੀਂਦ ਲੈਣਾ ਜ਼ਰੂਰੀ ਹੈ। ਹਰ ਕੋਈ ਭਾਵੇਂ ਉਹ ਭਾਰ ਘਟਾਉਣਾ ਚਾਹੁੰਦਾ ਜਾਂ ਫਿੱਟ ਰਹਿਣਾ ਚਾਹੁੰਦਾ, ਉਸ ਨੂੰ 7-8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਘੱਟ ਨੀਂਦ ਦੇ ਨਾਲ-ਨਾਲ ਜ਼ਿਆਦਾ ਨੀਂਦ ਲੈਣਾ ਵੀ ਭਾਰ ਵਧਣ ਦਾ ਇੱਕ ਅਹਿਮ ਕਾਰਨ ਹੈ। ਜਦੋਂ ਤੁਸੀਂ ਚੰਗੀ ਤਰ੍ਹਾਂ ਸੌਂਦੇ ਹੋ ਤਾਂ ਤੁਹਾਡਾ ਪਾਚਨ ਤੰਤਰ ਸਹੀ ਢੰਗ ਨਾਲ ਕੰਮ ਕਰਦਾ ਹੈ ਅਤੇ ਭੋਜਨ ਨੂੰ ਸਹੀ ਢੰਗ ਨਾਲ ਹਜ਼ਮ ਕਰਦਾ ਹੈ।

ਨਾਰੀਅਲ ਪਾਣੀ ਪੀਓ: 
ਹੋਰ ਫਲਾਂ ਦੀ ਤੁਲਨਾ ‘ਚ ਨਾਰੀਅਲ ਪਾਣੀ ‘ਚ ਜ਼ਿਆਦਾ ਇਲੈਕਟ੍ਰੋਲਾਈਟਸ ਹੁੰਦੇ ਹਨ। ਨਾਰੀਅਲ ਪਾਣੀ ‘ਚ ਕੋਈ ਜੋੜੀ ਗਈ ਸ਼ੱਕਰ ਨਹੀਂ ਹੁੰਦੀ ਹੈ ਅਤੇ ਨਾ ਹੀ ਕੋਈ ਨਕਲੀ ਸੁਆਦ ਹੁੰਦਾ ਹੈ। ਨਾਰੀਅਲ ਪਾਣੀ ਪੀਣ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ ਅਤੇ ਇਸ ‘ਚ ਕੈਲੋਰੀ ਨਾ ਹੋਣ ਕਾਰਨ ਮੋਟਾਪਾ ਨਹੀਂ ਵਧਦਾ।

ਕਸਰਤ ਕਰੋ: 
ਢਿੱਡ ਨੂੰ ਘੱਟ ਕਰਨ ਲਈ ਕਸਰਤ ਕਰਨੀ ਜ਼ਰੂਰੀ ਹੈ। ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸੰਤੁਲਿਤ ਖੁਰਾਕ ਦੇ ਨਾਲ ਰੋਜ਼ਾਨਾ ਇੱਕ ਘੰਟਾ ਕਸਰਤ ਕਰੋ। ਜੇਕਰ ਤੁਹਾਨੂੰ ਸਵੀਮਿੰਗ ਆਉਂਦੀ ਹੈ ਤਾਂ ਸਰੀਰ ਲਈ ਇਸ ਤੋਂ ਵਧੀਆ ਕਸਰਤ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਤੁਸੀਂ ਮੋਰਨਿੰਗ ਵਾਕ ਅਤੇ ਸਕੀਪਿੰਗ ਆਦਿ ਨੂੰ ਆਪਣੀ ਰੋਜ਼ਾਨਾ ਰੁਟੀਨ ‘ਚ ਸ਼ਾਮਲ ਕਰ ਸਕਦੇ ਹੋ। ਕਸਰਤ ਕਰਨ ਨਾਲ ਨਾ ਸਿਰਫ਼ ਤੁਹਾਡਾ ਭਾਰ ਕੰਟਰੋਲ ‘ਚ ਰਹੇਗਾ ਸਗੋਂ ਤੁਸੀਂ ਸਿਹਤਮੰਦ ਵੀ ਰਹੋਗੇ।

PunjabKesari

ਸੂਪ ਪੀਓ: 
ਜੇਕਰ ਤੁਸੀਂ ਢਿੱਡ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਸੂਪ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਖ਼ਾਸ ਤੌਰ ‘ਤੇ ਰਾਤ ਨੂੰ ਇਸ ਦਾ ਸੇਵਨ ਕਰਨ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲ ਸਕਦੀ ਹੈ। ਇਹ ਹਲਕਾ ਹੁੰਦਾ ਹੈ ਅਤੇ ਇਸ ‘ਚ ਜ਼ਿਆਦਾ ਕੈਲੋਰੀ ਨਹੀਂ ਹੁੰਦੀ ਹੈ, ਜਿਸ ਕਾਰਨ ਇਹ ਚਰਬੀ ਨੂੰ ਵਧਣ ਨਹੀਂ ਦੇ ਸਕਦਾ।

ਗ੍ਰੀਨ-ਟੀ ਪੀਓ: 
ਜੇਕਰ ਤੁਹਾਡਾ ਮੈਟਾਬੋਲਿਜ਼ਮ ਠੀਕ ਹੈ ਤਾਂ ਤੁਹਾਡਾ ਭਾਰ ਨਹੀਂ ਵਧੇਗਾ। ਇਸ ਲਈ ਤੁਹਾਨੂੰ 2-3 ਵਾਰ ਗ੍ਰੀਨ-ਟੀ ਜ਼ਰੂਰ ਪੀਓ। ਗ੍ਰੀਨ-ਟੀ ਨਾਲ ਤੁਹਾਡਾ ਫੈਟ ਤੇਜ਼ੀ ਨਾਲ ਬਰਨ ਹੋਵੇਗਾ।

ਪਾਣੀ ‘ਚ ਸ਼ਹਿਦ: 
ਸ਼ਹਿਦ ਇਕ ਗੁੰਝਲਦਾਰ ਸ਼ੂਗਰ ਦੀ ਤਰ੍ਹਾਂ ਹੁੰਦਾ ਹੈ, ਜੋ ਮੋਟਾਪੇ ਨੂੰ ਘੱਟ ਕਰਨ ‘ਚ ਬਹੁਤ ਹੱਦ ਤੱਕ ਮਦਦ ਕਰਦਾ ਹੈ। ਰੋਜ਼ਾਨਾ ਸਵੇਰੇ ਖਾਲੀ ਢਿੱਡ ਕੋਸੇ ਪਾਣੀ ‘ਚ ਇਕ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਜਲਦੀ ਫ਼ਰਕ ਪੈਂਦਾ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਮਿਸ਼ਰਣ ‘ਚ 1 ਚਮਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ।


Aarti dhillon

Content Editor

Related News