ਗਰਮੀਆਂ ''ਚ ਢਿੱਡ ਦੀਆਂ ਸਮੱਸਿਆਵਾਂ ਤੋਂ ਨਿਜ਼ਾਤ ਪਾਉਣ ਲਈ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ

Thursday, May 20, 2021 - 06:45 PM (IST)

ਨਵੀਂ ਦਿੱਲੀ- ਅੱਜਕੱਲ ਬਦਲਦੇ ਖਾਣ ਪੀਣ ਅਤੇ ਗ਼ਲਤ ਆਦਤਾਂ ਕਰਕੇ ਹਰ ਘਰ ਵਿਚ ਕੋਈ ਨਾ ਕੋਈ ਬਿਮਾਰ ਜ਼ਰੂਰ ਹੈ। ਇਸ ਵਿੱਚ ਸਭ ਤੋਂ ਜ਼ਿਆਦਾ ਬਿਮਾਰੀ ਢਿੱਡ ਦੀ ਹੁੰਦੀ ਹੈ। ਢਿੱਡ ਸਾਡੇ ਸਰੀਰ ਦਾ ਮੁੱਖ ਅੰਗ ਹੈ। ਜੇਕਰ ਢਿੱਡ ਖਰਾਬ ਰਹਿੰਦਾ ਹੈ ਤਾਂ ਸਾਡੀ ਤਬੀਅਤ ਵੀ ਠੀਕ ਨਹੀਂ ਰਹਿੰਦੀ। ਖਰਾਬ ਢਿੱਡ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ। ਗਰਮੀਆਂ ਵਿੱਚ ਸਭ ਤੋਂ ਜ਼ਿਆਦਾ ਢਿੱਡ ਵਿੱਚ ਜਲਨ, ਗੈਸ, ਐਸੀਡਿਟੀ, ਢਿੱਡ ਦਰਦ ਦੀ ਸਮੱਸਿਆ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਇਸ ਤਰ੍ਹਾਂ ਦੀਆਂ ਆਦਤਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਢਿੱਡ ਦੀਆਂ ਸਮੱਸਿਆਵਾਂ ਤੋਂ ਬਚ ਸਕਦੇ ਹੋ। ਹਮੇਸ਼ਾ ਢਿੱਡ ਦੀ ਸਮੱਸਿਆ ਗ਼ਲਤ ਖਾਣ ਪੀਣ ਕਰਕੇ ਹੁੰਦੀ ਹੈ। ਅੱਜ ਕੱਲ੍ਹ ਅਸੀਂ ਜ਼ਿਆਦਾ ਧਿਆਨ ਆਪਣੇ ਖਾਣ ਪੀਣ ਤੇ ਨਹੀਂ ਦਿੰਦੇ। ਜਿਸ ਕਰਕੇ ਗਰਮੀ ਵਿੱਚ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਗਰਮੀ ਵਿੱਚ ਢਿੱਡ ਦੀਆਂ ਬਿਮਾਰੀਆਂ ਤੋਂ ਬਚਣ ਲਈ ਨੁਸਖ਼ੇ

PunjabKesari
ਜ਼ਿਆਦਾ ਖਾਣਾ ਨਾ ਖਾਓ
ਖਾਣੇ ਵਿੱਚ ਕਦੇ ਵੀ ਜ਼ਿਆਦਾ ਤਲਿਆ ਭੁੰਨਿਆ ਖਾਣਾ ਨਾ ਖਾਓ। ਇਹ ਸਿਹਤ ਲਈ ਖ਼ਤਰਨਾਕ ਹੈ। ਜੇਕਰ ਤੁਸੀਂ ਰਾਤ ਨੂੰ ਵੀ ਜ਼ਿਆਦਾ ਖਾਣਾ ਖਾ ਕੇ ਸੌਂਦੇ ਹੋ ਤਾਂ ਜਲਦ, ਗੈਸ ਜਾਂ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਕਦੇ ਵੀ ਗਰਮੀ ਵਿੱਚ ਰਾਤ ਨੂੰ ਜ਼ਿਆਦਾ ਖਾਣਾ ਨਾ ਖਾਓ।

PunjabKesari
ਦਹੀਂ ਖਾਓ
ਢਿੱਡ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਦਹੀਂ ਹੁੰਦੀ ਹੈ। ਜੇਕਰ ਤੁਹਾਨੂੰ ਕੋਈ ਵੀ ਢਿੱਡ ਦੀ ਸਮੱਸਿਆ ਹੈ ਤਾਂ ਦਹੀਂ ਅਤੇ ਲੱਸੀ ਦੀ ਵਰਤੋਂ ਗਰਮੀਆਂ ਵਿੱਚ ਜ਼ਰੂਰ ਕਰੋ।

PunjabKesari
ਹਲਦੀ ਵਾਲਾ ਪਾਣੀ
ਢਿੱਡ ਦੀ ਗਰਮੀ ਦਾ ਇਲਾਜ ਅਸੀਂ ਹਲਦੀ ਨਾਲ ਵੀ ਕਰ ਸਕਦੇ ਹਾਂ। ਢਿੱਡ ਦੀ ਗਰਮੀ ਦੀ ਸਮੱਸਿਆ ਹੋਣ ਤੇ ਹਲਦੀ ਵਾਲੇ ਪਾਣੀ ਦੇ ਗਰਾਰੇ ਦਿਨ ਵਿੱਚ 3-4 ਵਾਰ ਕਰੋ।

PunjabKesari
ਨਿੰਮ ਦੀ ਦਾਤਣ
ਨਿੰਮ ਨਾਲ ਵੀ ਅਸੀਂ ਢਿੱਡ ਦੀ ਗਰਮੀ ਦਾ ਇਲਾਜ ਕਰ ਸਕਦੇ ਹਾਂ। ਨਿੰਮ ਢਿੱਡ ਦੀਆਂ ਸਮੱਸਿਆਵਾਂ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਸ ਲਈ ਢਿੱਡ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਰੋਜ਼ਾਨਾ ਨਿੰਮ ਦੀ ਦਾਤਣ ਜ਼ਰੂਰ ਕਰੋ।

PunjabKesari
ਨਿੰਬੂ ਦਾ ਪਾਣੀ
ਗਰਮੀਆਂ ਵਿੱਚ ਢਿੱਡ ਦੀ ਸਮੱਸਿਆਵਾਂ ਤੋਂ ਬਚਣ ਲਈ ਨਿੰਬੂ ਦਾ ਪਾਣੀ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਰੋਜ਼ਾਨਾ ਇਕ ਨਿੰਬੂ ਇੱਕ ਗਿਲਾਸ ਪਾਣੀ ਵਿੱਚ ਨਿਚੋੜ ਕੇ ਜ਼ਰੂਰ ਪੀਓ।
ਗੁੜ ਦਾ ਪਾਣੀ
ਜੇਕਰ ਤੁਹਾਡੇ ਢਿੱਡ ਵਿੱਚ ਸੋਜ ਹੋ ਗਈ ਹੈ ਅਤੇ ਢਿੱਡ ਵਿੱਚ ਗਰਮੀ ਦੀ ਸਮੱਸਿਆ ਹੋ ਗਈ ਹੈ ਤਾਂ ਗੁੜ ਦਾ ਪਾਣੀ ਪੀਓ।

PunjabKesari

ਨਾਰੀਅਲ ਪਾਣੀ ਅਤੇ ਗੰਨੇ ਦਾ ਰਸ
ਤੁਸੀਂ ਰੋਜ਼ਾਨਾ ਨਾਰੀਅਲ ਪਾਣੀ ਅਤੇ ਗੰਨੇ ਦੇ ਰਸ ਦੀ ਵਰਤੋਂ ਕਰਦੇ ਹੋ ਤਾਂ ਢਿੱਡ ਦੀ ਗਰਮੀ ਦੀ ਸਮੱਸਿਆ ਨਹੀਂ ਹੋਵੇਗੀ। ਜੇਕਰ ਤੁਸੀਂ ਗਰਮੀਆਂ ਵਿੱਚ ਢਿੱਡ ਦੀ ਸਮੱਸਿਆ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਹਮੇਸ਼ਾ ਠੰਡੀਆਂ ਵਸਤੂਆਂ ਦੀ ਸੇਵਨ ਕਰੋ। ਗਰਮ ਵਸਤੂਆਂ ਖਾਣ ਨਾਲ ਹੀ ਢਿੱਡ ਦੀ ਸਮੱਸਿਆ ਹੁੰਦੀ ਹੈ। 


Aarti dhillon

Content Editor

Related News