ਡੇਂਗੂ ਬੁਖ਼ਾਰ ਹੋਣ ''ਤੇ ਦਿਖਾਈ ਦਿੰਦੇ ਨੇ ਇਹ ਲੱਛਣ, ਨਿਜ਼ਾਤ ਪਾਉਣ ਲਈ ਅਪਣਾਓ ਕਾਲੀ ਮਿਰਚ ਸਣੇ ਇਹ ਨੁਕਤੇ

05/18/2022 6:19:20 PM

ਨਵੀਂ ਦਿੱਲੀ- ਮੌਸਮ ਬਦਲਣ ਦੇ ਨਾਲ-ਨਾਲ ਡੇਂਗੂ ਦਾ ਖਤਰਾ ਮੰਡਰਾਉਣ ਲੱਗਦਾ ਹੈ। ਡੇਂਗੂ ਦੇ ਬੁਖ਼ਾਰ ਦਾ ਕਹਿਰ ਇਨੀਂ ਦਿਨੀਂ ਤੇਜ਼ੀ ਨਾਲ ਫ਼ੈਲ ਰਿਹਾ ਹੈ। ਇਹ ਬੁਖ਼ਾਰ ਮੱਛਰ ਕੱਟਣ ਨਾਲ ਹੁੰਦਾ ਹੈ, ਜਿਸ ਨੂੰ ਠੀਕ ਹੋਣ 'ਚ ਕਾਫ਼ੀ ਸਮਾਂ ਲੱਗਦਾ ਹੈ। ਮੱਛਰ ਦੇ ਕੱਟਣ ਦੇ ਲਗਭਗ 3-5 ਦਿਨਾਂ ਬਾਅਦ ਡੇਂਗੂ ਬੁਖ਼ਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ, ਜਿਨ੍ਹਾਂ ਦਾ ਸਮੇਂ ’ਤੇ ਇਲਾਜ ਹੋਣ ਕਾਰਨ ਹਾਲਤ ਕਾਬੂ ’ਚ ਰਹਿੰਦੇ ਹਨ ਨਹੀਂ ਤਾਂ ਇਹ ਬੀਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਡੇਂਗੂ ਦਾ ਬੁਖਾਰ ਹੋਣ 'ਤੇ ਤੇਜ਼ ਠੰਡ ਲੱਗਦੀ ਹੈ। ਇਸ ਦੇ ਨਾਲ ਹੀ ਸਿਰ ਦਰਦ, ਲੱਕ ਦਰਦ ਅਤੇ ਅੱਖਾਂ 'ਚ ਤੇਜ਼ ਦਰਦ ਹੋਣ ਲੱਗ ਜਾਂਦਾ ਹੈ। ਜੋੜਾਂ 'ਚ ਦਰਦ ਹੋਣ ਤੋਂ ਇਲਾਵਾ, ਉਲਟੀਆਂ, ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ। ਅਜਿਹੀ ਹਾਲਤ ਵਿਚ ਅੱਜ ਅਸੀਂ ਤੁਹਾਨੂੰ ਡੇਂਗੂ ਦੇ ਲੱਛਣ, ਕਾਰਨ ਬਚਾਅ ਅਤੇ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ....
ਡੇਂਗੂ ਬੁਖਾਰ ਦੇ ਲੱਛਣ
ਡੇਂਗੂ ਬੁਖਾਰ ਹੋਣ ‘ਤੇ ਤੇਜ਼ ਬੁਖਾਰ, ਹੱਥਾਂ-ਪੈਰਾਂ ‘ਚ ਦਰਦ, ਭੁੱਖ ਨਾ ਲੱਗਣਾ, ਉਲਟੀ ਆਉਣਾ, ਅੱਖਾਂ ਵਿਚ ਦਰਦ, ਸਿਰਦਰਦ ਕਮਜ਼ੋਰੀ ਅਤੇ ਜੋੜਾਂ ਵਿਚ ਦਰਦ ਦੇ ਲੱਛਣ ਦਿਖਾਈ ਦਿੰਦੇ ਹਨ।
ਡੇਂਗੂ ਤੋਂ ਬਚਾਅ ਦੇ ਉਪਾਅ
ਘਰ ਦੇ ਆਲੇ-ਦੁਆਲੇ ਸਫ਼ਾਈ ਰੱਖੋ, ਪੀਣ ਵਾਲੇ ਪਾਣੀ ਨੂੰ ਖੁੱਲ੍ਹਾ ਨਾ ਛੱਡੋ, ਰਾਤ ਨੂੰ ਸੌਂਦੇ ਸਮੇਂ ਅਜਿਹੇ ਕੱਪੜੇ ਪਹਿਨੋ ਜੋ ਸਰੀਰ ਦੇ ਹਰ ਹਿੱਸੇ ਨੂੰ ਢੱਕ ਸਕਣ, ਮੱਛਰਾਂ ਤੋਂ ਬਚਣ ਲਈ ਕਰੀਮ ਤੇ ਆਇਲ ਦਾ ਇਸਤੇਮਾਲ ਕਰੋ, ਠੰਡਾ ਪਾਣੀ ਨਾ ਪੀਓ ਅਤੇ ਬਾਸੀ ਰੋਟੀ ਤੋਂ ਵੀ ਪਰਹੇਜ਼ ਕਰੋ। ਫਿਲਟਰ ਪਾਣੀ ਦਾ ਇਸਤੇਮਾਲ ਕਰੋ।

PunjabKesari
ਡੇਂਗੂ ਬੁਖ਼ਾਰ ਤੋਂ ਬਚਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ
ਸੈੱਲ ਵਧਾਉਣ ਲਈ ਪੀਓ ਇਹ ਜੂਸ

ਇਕ ਗਲਾਸ ਗਾਜਰ ਦੇ ਜੂਸ 'ਚ 3-4 ਚਮਚੇ ਚੁਕੰਦਰ ਦਾ ਜੂਸ ਮਿਲਾ ਕੇ ਰੋਗੀ ਨੂੰ ਦਿਓ। ਬੱਕਰੀ ਦਾ ਦੁੱਧ ਪੀਓ, ਜੇ ਹੋ ਸਕੇ ਤਾਂ ਪਪੀਤੇ ਦੇ ਪੱਤਿਆਂ ਨੂੰ ਕੁੱਟ ਕੇ ਉਨ੍ਹਾਂ ਦਾ ਪਾਣੀ ਕੱਢ ਕੇ ਪੀਣਾ ਚਾਹੀਦਾ ਹੈ, ਸੈੱਲ ਬਹੁਤ ਤੇਜ਼ੀ ਨਾਲ ਵਧਦੇ ਹਨ। 
ਨਾਰੀਅਲ ਪਾਣੀ
ਡੇਂਗੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਨਾਰੀਅਲ ਦੇ ਪਾਣੀ ਦੀ ਵੀ ਵਰਤੋ ਕਰ ਸਕਦੇ ਹੋ। ਨਾਰੀਅਲ ਪਾਣੀ 'ਚ ਇਲੈਕਟਰੋਲਾਈਟਸ, ਮਿਨਰਲ ਵਰਗੇ ਕਈ ਜ਼ਰੂਰੀ ਤੱਤ ਪਾਏ ਜਾਂਦੇ ਹਨ, ਜੋ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਲਈ ਡੇਂਗੂ ਦੀ ਸ਼ਿਕਾਇਤ ਹੋਣ 'ਤੇ ਨਾਰੀਅਲ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।  

PunjabKesari
ਆਨਾਰ ਦਾ ਸੇਵਨ
ਰੋਗੀ ਨੂੰ ਸਵੇਰੇ ਨਾਸ਼ਤੇ 'ਚ 1 ਕੱਪ ਆਨਾਰ ਖਾਣ ਨੂੰ ਲੈ ਦਿਓ। ਇਸ ਨਾਲ ਬਲੱਡ ਸੈੱਲ ਤੇਜ਼ੀ ਨਾਲ ਵਧਣ ਲੱਗਣਗੇ।
ਤੁਲਸੀ
ਡੇਂਗੂ ਹੋਣ ‘ਤੇ ਤੁਲਸੀ ਦੇ ਪੱਤੇ ਉਬਾਲ ਲਓ ਫਿਰ ਪਾਣੀ ਦੀ ਵਰਤੋਂ ਦਿਨ ਵਿਚ 3 ਤੋਂ 4 ਵਾਰ ਕਰੋ। 

PunjabKesari
ਸੇਬ 
ਰੋਜ਼ਾਨਾ 1 ਸੇਬ ਖਾਓ ਇਸ ਨਾਲ ਵੀ ਸਰੀਰ 'ਚ ਊਰਜਾ ਬਣੀ ਰਹੇਗੀ।  
ਪਪੀਤੇ ਦੀਆਂ ਪੱਤੀਆਂ 
ਡੇਂਗੂ ਦੇ ਇਲਾਜ ਲਈ ਪਪੀਤੇ ਦੀਆਂ ਪੱਤੀਆਂ ਵੀ ਕਾਫੀ ਲਾਭਦਾਇਕ ਮੰਨੀਆਂ ਜਾਂਦੀਆਂ ਹਨ। ਪਪੀਤੇ ਦੀਆਂ ਪੱਤੀਆਂ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਇਸ ਦੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ। ਫਿਰ ਇਕ ਗਿਲਾਸ ਪਾਣੀ 'ਚ ਉਬਾਲੋ। ਬਾਅਦ 'ਚ ਇਸ ਦਾ ਸੇਵਨ ਕਰੋ। ਅਜਿਹਾ ਕਰਨ ਦੇ ਨਾਲ ਡੇਂਗੂ ਤੋਂ ਰਾਹਤ ਮਿਲੇਗੀ। ਇਸ ਦੀਆਂ ਪੱਤੀਆਂ ਪਲੇਟਲੈਟਸ ਵਧਾਉਣ 'ਚ ਵੀ ਕਾਫੀ ਫ਼ਾਇਦੇਮੰਦ ਹੁੰਦੀਆਂ ਹਨ। 

PunjabKesari
ਕਾਲੀ ਮਿਰਚ ਤੇ ਹਲਦੀ 
ਡੇਂਗੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕਾਲੀ ਮਿਰਚ ਅਤੇ ਹਲਦੀ ਦੀ ਵੀ ਵਰਤੋਂ ਕਰ ਸਕਦੇ ਹੋ। ਇਸ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ ਇੰਫਲਾਮੈਟਰੀ ਗੁਣ ਹੁੰਦੇ ਹਨ। ਕਾਲੀ ਮਿਰਚ ਅਤੇ ਹਲਦੀ ਦਾ ਸੇਵਨ ਤੁਸੀਂ ਗਰਮ ਦੁੱਧ ਦੇ ਨਾਲ ਕਰ ਸਕਦੇ ਹੋ। 
ਚੁਕੰਦਰ ਅਤੇ ਗਾਜਰ ਦਾ ਪੀਓ ਜੂਸ
ਚੁਕੰਦਰ ਅਤੇ ਗਾਜਰ ਦਾ ਜੂਸ ਵੀ ਡੇਂਗੂ ਦੇ ਲਈ ਲਾਹੇਵੰਦ ਹੁੰਦਾ ਹੈ। 1 ਗਿਲਾਸ ਗਾਜਰ ਦੇ ਜੂਸ 'ਚ 3-4 ਚਮਚੇ ਚੁਕੰਦਰ ਦਾ ਰਸ ਮਿਲਾ ਕੇ ਮਰੀਜ਼ ਨੂੰ ਪੀਣਾ ਚਾਹੀਦਾ ਹੈ। ਇਸ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਦੀ ਹੈ।


Aarti dhillon

Content Editor

Related News