ਖਾਣੇ ਤੋਂ ਤੁਰੰਤ ਬਾਅਦ ਜੇਕਰ ਢਿੱਡ 'ਚ ਹੁੰਦਾ ਹੈ 'ਭਾਰੀਪਨ' ਮਹਿਸੂਸ ਤਾਂ ਅਪਣਾਓ ਇਲਾਇਚੀ ਸਣੇ ਇਹ ਘਰੇਲੂ ਨੁਸਖ਼ੇ

07/18/2021 5:55:01 PM

ਨਵੀਂ ਦਿੱਲੀ: ਜਦੋਂ ਤੁਸੀਂ ਢਿੱਡ ਭਰ ਕੇ ਖਾਣਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਭਾਰੀਪਨ ਮਹਿਸੂਸ ਹੋ ਸਕਦਾ ਹੈ। ਉਥੇ ਹੀ ਕੁਝ ਲੋਕਾਂ ਨੂੰ ਇਸ ਭਾਰੀਪਨ ਕਾਰਨ ਨੀਂਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਤੁਸੀਂ ਅਸਹਿਜ ਜਾਂ ਬੇਚੈਨੀ ਮਹਿਸੂਸ ਕਰ ਸਕਦੇ ਹੋ। ਇਸ ਸਮੱਸਿਆ ਤੋਂ ਨਜਿੱਠਣ ਲਈ ਸਭ ਤੋਂ ਆਸਾਨ ਤੇ ਬਿਹਤਰੀਨ ਤਰੀਕਾ ਹੈ ਕਿ ਤੁਸੀਂ ਕਦੇ ਵੀ ਖਾਣਾ ਬਹੁਤ ਜ਼ਿਆਦਾ ਜਾਂ ਢਿੱਡ ਭਰ ਕੇ ਨਾ ਖਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਆਪਣੀ ਭੁੱਖ ਤੋਂ ਇਕ ਰੋਟੀ ਘੱਟ ਖਾਣਾ ਹੀ ਸਭ ਤੋਂ ਸਹੀ ਆਦਤ ਹੈ ਪਰ ਜੇਕਰ ਤੁਹਾਨੂੰ ਇਸਦੇ ਬਾਵਜੂਦ ਖਾਣਾ ਖਾਣ ਤੋਂ ਬਾਅਦ ਭਾਰੀਪਨ ਮਹਿਸੂਸ ਹੁੰਦਾ ਹੈ ਤਾਂ ਤੁਹਾਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਹਾਨੂੰ ਕੁਝ ਉਪਾਅ ਅਪਣਾਉਣੇ ਚਾਹੀਦੇ ਹਨ।
ਖਾਣਾ ਖਾਣ ਤੋਂ ਬਾਅਦ ਢਿੱਡ ਦੇ ਭਾਰੀਪਨ ਤੋਂ ਕਿਵੇਂ ਬਚੀਏ?

PunjabKesari
ਸੌਂਫ ਅਤੇ ਮਿਸ਼ਰੀ
ਤੁਸੀਂ ਅਕਸਰ ਰੈਸਟੋਰੈਂਟ 'ਚ ਦੇਖਿਆ ਹੋਵੇਗਾ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂਫ ਅਤੇ ਮਿਸ਼ਰੀ ਦਿੱਤੀ ਜਾਂਦੀ ਹੈ। ਇਸਦੇ ਪਿੱਛੇ ਦਾ ਇਕ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸੌਂਫ ਅਤੇ ਮਿਸ਼ਰੀ ਦਾ ਸੇਵਨ ਕਰਨ ਨਾਲ ਇਹ ਤੁਹਾਡੇ ਢਿੱਡ 'ਚ ਹੋਣ ਵਾਲੇ ਭਾਰੀਪਨ ਤੋਂ ਰੋਕਦਾ ਹੈ। ਇਸਤੋਂ ਇਲਾਵਾ ਇਸਦਾ ਉਪਯੋਗ ਮਾਊਥ ਫ੍ਰੈਸ਼ਨਰ ਦੇ ਤੌਰ 'ਤੇ ਵੀ ਕੀਤਾ ਜਾਂਦਾ ਹੈ।

PunjabKesari
ਭਿੱਜੇ ਹੋਏ ਅਲਸੀ ਦੇ ਬੀਜਾਂ ਦਾ ਸੇਵਨ
ਖਾਣਾ ਖਾਣ ਤੋਂ ਬਾਅਦ ਅਲਸੀ ਦੇ ਭਿੱਜੇ ਬੀਜਾਂ ਦਾ ਸੇਵਨ ਕਰਨਾ ਵੀ ਲਾਭਦਾਇਕ ਹੁੰਦਾ ਹੈ। ਇਸ ਨਾਲ ਢਿੱਡ 'ਚ ਭਾਰੀਪਨ ਨਹੀਂ ਹੁੰਦਾ। ਇਹ ਤੁਹਾਡੀ ਪਾਚਨ ਸ਼ਕਤੀ ਵੀ ਵਧਾਉਂਦੇ ਹਨ ਅਤੇ ਢਿੱਡ ਵੀ ਠੀਕ ਤਰ੍ਹਾਂ ਸਾਫ਼ ਹੋਵੇਗਾ। ਢਿੱਡ 'ਚ ਗੜਬੜੀ ਕਾਰਨ ਭਾਰੀਪਨ ਦੀ ਸਮੱਸਿਆ ਆਉਂਦੀ ਹੈ, ਇਸ ਲਈ ਇਸ ਦਾ ਧਿਆਨ ਰੱਖਣਾ ਜ਼ਰੂਰੀ ਹੈ।

PunjabKesari
ਹਰੀ ਇਲਾਇਚੀ
ਖਾਣਾ ਖਾਣ ਤੋਂ ਤੁਰੰਤ ਬਾਅਦ ਇਲਾਇਚੀ ਖਾਣ ਨਾਲ ਤੁਹਾਡੇ ਢਿੱਡ ਦਾ ਭਾਰੀਪਨ ਦੂਰ ਹੋ ਜਾਵੇਗਾ। ਖਾਣੇ ਤੋਂ ਬਾਅਦ ਇਲਾਇਚੀ ਜਿਹੀਆਂ ਹਰਬਲ ਚੀਜ਼ਾਂ ਦਾ ਸੇਵਨ ਖਾਣਾ ਪਚਾਉਣ 'ਚ ਮਦਦਗਾਰ ਹੈ। ਇਲਾਇਚੀ ਤੁਹਾਡੇ ਢਿੱਡ ਨੂੰ ਫੁੱਲਣ ਤੋਂ ਰੋਕਦੀ ਹੈ। ਇਸ ਲਈ ਖਾਣਾ ਖਾਣ ਤੋਂ ਬਾਅਦ 1-2 ਹਰੀਆਂ ਇਲਾਇਚੀਆਂ ਖਾਓ।

PunjabKesari
ਸ਼ਹਿਦ
ਸ਼ਹਿਦ ਇਕ ਅਜਿਹੀ ਔਸ਼ਧੀ ਹੈ ਜੋ ਖਾਣੇ 'ਚ ਸਵਾਦਿਸ਼ਟ ਅਤੇ ਸਿਹਤ ਦੇ ਲਿਹਾਜ ਨਾਲ ਲਾਭਕਾਰੀ ਹੈ। ਖਾਣਾ ਖਾਣ ਤੋਂ ਬਾਅਦ ਸ਼ਹਿਦ ਦਾ ਸੇਵਨ ਕਰਨ ਨਾਲ ਇਹ ਢਿੱਡ 'ਚ ਭਾਰੀਪਨ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਤਿੰਨੋਂ ਸਮੇਂ ਖਾਣਾ ਖਾਣ ਤੋਂ ਬਾਅਦ 1 ਜਾਂ 2 ਚਮਚੇ ਸ਼ਹਿਦ ਦਾ ਸੇਵਨ ਕਰਨ ਨਾਲ ਤੁਹਾਨੂੰ ਪਾਚਨ ਸ਼ਕਤੀ, ਇਮਿਊਨਿਟੀ ਸਮੇਤ ਕਈ ਹੋਰ ਫ਼ਾਇਦੇ ਵੀ ਮਿਲਣਗੇ।


Aarti dhillon

Content Editor

Related News