ਦਿਲ ਨੂੰ ਰੱਖਣਾ ਚਾਹੁੰਦੇ ਹੋ ''ਸਿਹਤਮੰਦ'' ਤਾਂ ਲੂਣ ਸਣੇ ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ
Thursday, Sep 01, 2022 - 05:49 PM (IST)

ਨਵੀਂ ਦਿੱਲੀ- ਦੇਸ਼ ਦੇ ਹਰੇਕ ਵਿਅਕਤੀ ਨੂੰ ਆਪਣੀ ਦਿਲ ਦੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦੈ ਹੈ ਕਿਉਂਕਿ ਇਥੇ ਲੋਕਾਂ ਦਾ ਖਾਣ-ਪੀਣ ਕਾਫ਼ੀ ਆਇਲੀ ਅਤੇ ਅਣਹੈਲਦੀ ਹੈ ਜੋ ਖੂਨ 'ਚ ਬੈਡ ਕੋਲੈਸਟਰਾਲ ਵਧਾ ਦਿੰਦਾ ਹੈ ਅਤੇ ਫਿਰ ਹਾਰਟ ਅਟੈਕ, ਕੋਰੋਨਰੀ ਆਰਟਰੀ ਡਿਜੀਜ਼ ਅਤੇ ਟ੍ਰਿਪਲ ਵੇਸੇਲ ਡਿਜੀਜ਼ ਦਾ ਖਤਰਾ ਪੈਦਾ ਹੋ ਜਾਂਦਾ ਹੈ ਜੋ ਤੁਹਾਡੇ ਲਈ ਅੱਗੇ ਚੱਲ ਕੇ ਜਾਨਲੇਵਾ ਸਾਬਤ ਹੋ ਸਕਦਾ ਹੈ। ਇਸ ਲਈ ਬਿਹਤਰ ਹੈ ਕਿ ਅੱਜ ਹੀ ਸਾਵਧਾਨ ਹੋ ਜਾਓ ਅਤੇ ਕੁਝ ਆਦਤਾਂ ਨੂੰ ਬਦਲ ਲੈਣ 'ਚ ਹੀ ਭਲਾਈ ਸਮਝੋ।
ਲੂਣ
ਸੀਮਿਤ ਮਾਤਰਾ 'ਚ ਲੂਣ ਖਾਣ ਨਾਲ ਸਿਹਤ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ, ਪਰੇਸ਼ਾਨੀ ਉਦੋਂ ਹੁੰਦੀ ਹੈ ਜਦੋਂ ਅਸੀਂ ਜ਼ਰੂਰਤ ਤੋਂ ਜ਼ਿਆਦਾ ਲੂਣ ਦਾ ਇਸਤੇਮਾਲ ਕਰਨ ਲੱਗਦੇ ਹਾਂ। ਇਸ ਨਾਲ ਖੂਨ 'ਚ ਆਇਰਨ ਦੀ ਘਾਟ ਹੋ ਜਾਂਦੀ ਹੈ ਅਤੇ ਢਿੱਡ 'ਚ ਐਸਿਡਿਟੀ ਵੀ ਵਧਣ ਲੱਗਦੀ ਹੈ। ਇਹ ਅੱਗੇ ਚੱਲ ਕੇ ਮੋਟਾਪੇ ਦਾ ਰੂਪ ਧਾਰ ਲੈਂਦੀ ਹੈ ਅਤੇ ਫਿਰ ਦਿਲ ਨਾਲ ਜੁੜੀਆਂ ਬੀਮਾਰੀਆਂ ਦੀ ਸ਼ੁਰੂਆਤ ਹੋਣ ਲੱਗਦੀ ਹੈ।
2. ਪ੍ਰੋਸੈਸਡ ਮੀਟ
ਜੇਕਰ ਪ੍ਰੋਟੀਨ ਦੀ ਮਾਤਰਾ ਨੂੰ ਪੂਰਾ ਕਰਨ ਲਈ ਤੁਸੀਂ ਮਾਸ ਦੇ ਸੇਵਨ ਕਰਦੇ ਹੋ ਤਾਂ ਤੁਹਾਡੇ ਲਈ ਨੁਕਸਾਨਦਾਇਕ ਨਹੀਂ ਹੈ ਪਰ ਅੱਜ ਕੱਲ੍ਹ ਪ੍ਰੋਸੈਸਡ ਫੂਡ ਦਾ ਚਲਨ ਵਧਿਆ ਹੈ ਜਿਸ 'ਚ ਪ੍ਰੋਸੈਸਡ ਮੀਟ ਵੀ ਸ਼ਾਮਲ ਹੈ। ਇਸ 'ਚ ਪ੍ਰਿਜਰਵੈਟਿਵ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ। ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਪੈਦਾ ਹੋਣ ਲੱਗਦਾ ਹੈ।
ਖੰਡ
ਮਿੱਠੀਆਂ ਚੀਜ਼ਾਂ ਦਾ ਸਵਾਦ ਸਾਨੂੰ ਹਮੇਸ਼ਾ ਆਪਣੇ ਵੱਲ ਆਕਰਸ਼ਕ ਕਰਦਾ ਹੈ ਪਰ ਇਹ ਸਾਡੀ ਸਿਹਤ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਜ਼ਿਆਦਾ ਖੰਡ ਦਾ ਸੇਵਨ ਕਰਨ ਨਾਲ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ ਜੋ ਭਵਿੱਖ 'ਚ ਹਾਰਟ ਡਿਜੀਜ਼ ਨੂੰ ਜਨਮ ਦਿੰਦਾ ਹੈ। ਇਸ ਲਈ ਸੀਮਤ ਮਾਤਰਾ 'ਚ ਖੰਡ ਦਾ ਸੇਵਨ ਕਰੋ।
ਤਣਾਅ
ਕਿਹਾ ਜਾਂਦਾ ਹੈ ਕਿ ਚਿੰਤਾ ਚਿਤਾ ਸਮਾਨ ਹੈ, ਸਿਹਤ ਦੇ ਲਿਹਾਜ਼ ਨਾਲ ਇਹ ਗੱਲ ਕਾਫ਼ੀ ਹੱਦ ਤੱਕ ਸਹੀ ਵੀ ਹੈ। ਜੇਕਰ ਤੁਹਾਡੀ ਜ਼ਿੰਦਗੀ 'ਚ ਤਣਾਅ ਹੈ ਤਾਂ ਸਮਝ ਜਾਓ ਕਿ ਇਸ ਦਾ ਬੁਰਾ ਅਸਰ ਦਿਲ 'ਤੇ ਪੈਣਾ ਲਾਜ਼ਮੀ ਹੈ। ਇਸ ਲਈ ਬਿਹਤਰ ਹੈ ਕਿ ਤੁਸੀਂ ਤਣਾਅ ਮੁਕਤ ਜ਼ਿੰਦਗੀ ਬਿਤਾਓ।