ਯੂਰਿਕ ਐਸਿਡ ਨੂੰ ਕੰਟਰੋਲ 'ਚ ਰੱਖਣਗੀਆਂ ਬ੍ਰੋਕਲੀ ਸਣੇ ਇਹ ਸਬਜ਼ੀਆਂ, ਰੋਗੀ ਜ਼ਰੂਰ ਕਰਨ ਖੁਰਾਕ 'ਚ ਸ਼ਾਮਲ
Sunday, Jan 29, 2023 - 04:02 PM (IST)

ਨਵੀਂ ਦਿੱਲੀ- ਬਦਲਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਸਰੀਰ ਕਈ ਬੀਮਾਰੀਆਂ ਦੀ ਲਪੇਟ 'ਚ ਆਉਣ ਲੱਗਾ ਹੈ। ਸ਼ੂਗਰ, ਕੈਂਸਰ, ਯੂਰਿਕ ਐਸਿਡ ਵਰਗੀਆਂ ਸਮੱਸਿਆਵਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਅਜਿਹੇ 'ਚ ਯੂਰਿਕ ਐਸਿਡ ਸਰੀਰ 'ਚੋਂ ਨਿਕਲਣ ਵਾਲਾ ਫਾਲਤੂ ਪਦਾਰਥ ਹੈ, ਜਿਸ ਦੀ ਮਾਤਰਾ ਵਧਣ ਨਾਲ ਜੋੜਾਂ ਅਤੇ ਹੱਡੀਆਂ 'ਚ ਦਰਦ ਸ਼ੁਰੂ ਹੋ ਜਾਂਦਾ ਹੈ। ਵਧਦੇ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਤੁਸੀਂ ਸਿਹਤਮੰਦ ਭੋਜਨ, ਕਸਰਤ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ 'ਚ ਸ਼ਾਮਲ ਕਰ ਸਕਦੇ ਹੋ। ਯੂਰਿਕ ਐਸਿਡ ਜਮ੍ਹਾ ਹੋਣ ਕਾਰਨ ਮਰੀਜ਼ਾਂ ਨੂੰ ਕਈ ਸਿਹਤ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੀ ਸਥਿਤੀ 'ਚ, ਤੁਸੀਂ ਆਪਣੀ ਖੁਰਾਕ 'ਚ ਕੁਝ ਸਿਹਤਮੰਦ ਸਬਜ਼ੀਆਂ ਨੂੰ ਸ਼ਾਮਲ ਕਰਕੇ ਯੂਰਿਕ ਐਸਿਡ ਨੂੰ ਕੰਟਰੋਲ ਕਰ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ ਅਜਿਹੀਆਂ ਸਬਜ਼ੀਆਂ ਜਿਨ੍ਹਾਂ ਦਾ ਸੇਵਨ ਤੁਸੀਂ ਕਰ ਸਕਦੇ ਹੋ।
ਬ੍ਰੋਕਲੀ
ਬ੍ਰੋਕਲੀ ਦਾ ਸੇਵਨ ਕਰਕੇ ਯੂਰਿਕ ਐਸਿਡ ਨੂੰ ਕੰਟਰੋਲ 'ਚ ਰੱਖ ਸਕਦੇ ਹੋ। ਇਸ 'ਚ ਪਾਏ ਜਾਣ ਵਾਲੇ ਗੁਣ ਯੂਰਿਕ ਐਸਿਡ ਨੂੰ ਸਰੀਰ 'ਚ ਜਮ੍ਹਾ ਹੋਣ ਤੋਂ ਰੋਕਦੇ ਹਨ। ਬ੍ਰੋਕਲੀ ਨੂੰ ਡਾਈਟ 'ਚ ਸ਼ਾਮਲ ਕਰਕੇ ਤੁਸੀਂ ਯੂਰਿਕ ਐਸਿਡ ਨੂੰ ਕੰਟਰੋਲ ਕਰ ਸਕਦੇ ਹੋ।
ਟਮਾਟਰ
ਯੂਰਿਕ ਐਸਿਡ ਦੇ ਮਰੀਜ਼ਾਂ ਲਈ ਵੀ ਟਮਾਟਰ ਬਹੁਤ ਲਾਭਕਾਰੀ ਹੋ ਸਕਦਾ ਹੈ। ਸੰਤੁਲਿਤ ਮਾਤਰਾ 'ਚ ਟਮਾਟਰ ਖਾਣ ਨਾਲ ਸਰੀਰ 'ਚ ਮੌਜੂਦ ਯੂਰਿਕ ਐਸਿਡ ਬਾਹਰ ਨਿਕਲ ਜਾਂਦਾ ਹੈ। ਟਮਾਟਰ ਐਸੇਡਿਕ ਹੁੰਦਾ ਹੈ ਜਿਸ ਕਾਰਨ ਸਰੀਰ 'ਚ ਮੌਜੂਦ ਯੂਰਿਕ ਐਸਿਡ ਟੁੱਟ ਕੇ ਬਾਹਰ ਨਿਕਲਦਾ ਹੈ।
ਖੀਰਾ
ਖੀਰੇ 'ਚ ਪਾਣੀ ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ। ਗਰਮੀਆਂ 'ਚ ਇਸ ਦਾ ਸੇਵਨ ਕਰਨ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਰੋਜ਼ਾਨਾ ਖੀਰੇ ਦਾ ਸੇਵਨ ਕਰਨ ਨਾਲ ਯੂਰਿਕ ਐਸਿਡ ਵੀ ਬਾਹਰ ਨਿਕਲਦਾ ਹੈ। ਸਰੀਰ 'ਚ ਯੂਰਿਕ ਐਸਿਡ ਦਾ ਉਤਪਾਦਨ ਵੀ ਘੱਟ ਜਾਂਦਾ ਹੈ।
ਗਾਜਰ
ਗਾਜਰ 'ਚ ਐਨਜ਼ਾਈਮ ਅਤੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ ਜੋ ਸਰੀਰ 'ਚ ਮੌਜੂਦ ਯੂਰਿਕ ਐਸਿਡ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ 'ਚ ਯੂਰਿਕ ਐਸਿਡ ਵੀ ਘੱਟ ਮਾਤਰਾ 'ਚ ਬਣਦਾ ਹੈ। ਅਜਿਹੇ 'ਚ ਜੇਕਰ ਤੁਸੀਂ ਯੂਰਿਕ ਐਸਿਡ ਦੇ ਮਰੀਜ਼ ਹੋ ਤਾਂ ਇਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
ਚੁਕੰਦਰ
ਚੁਕੰਦਰ ਪੋਸ਼ਕ ਤੱਤਾਂ ਅਤੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਚੁਕੰਦਰ ਦਾ ਨਿਯਮਤ ਸੇਵਨ ਕਰਨ ਨਾਲ ਸਰੀਰ ਨੂੰ ਖਣਿਜ ਅਤੇ ਐਂਟੀ-ਆਕਸੀਡੈਂਟਸ ਦੀ ਭਰਪੂਰ ਮਾਤਰਾ ਮਿਲਦੀ ਹੈ। ਇਸ ਦੇ ਸੇਵਨ ਨਾਲ ਯੂਰਿਕ ਐਸਿਡ ਵੀ ਕੰਟਰੋਲ 'ਚ ਰਹਿੰਦਾ ਹੈ।