ਯੂਰਿਕ ਐਸਿਡ ਸਣੇ ਇਨ੍ਹਾਂ ਰੋਗਾਂ ਤੋਂ ਪਰੇਸ਼ਾਨ ਲੋਕ ਨਾ ਕਰਨ ''ਹਰੇ ਮਟਰਾਂ'' ਦੀ ਵਰਤੋਂ, ਵਧ ਜਾਵੇਗੀ ਸਿਹਤ ਸਮੱਸਿਆ

01/21/2023 6:06:21 PM

ਨਵੀਂ ਦਿੱਲੀ- ਹਰੇ ਮਟਰ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ 'ਚ ਪ੍ਰੋਟੀਨ, ਅਮੀਨੋ ਐਸਿਡ, ਵਿਟਾਮਿਨ-ਡੀ, ਫਾਈਬਰ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਖ਼ਾਸ ਕਰਕੇ ਸਰਦੀਆਂ ਦੇ ਮੌਸਮ 'ਚ ਹਰੇ ਮਟਰਾਂ ਨਾਲ ਬਹੁਤ ਸਾਰੇ ਸੁਆਦੀ ਪਕਵਾਨ ਬਣਾਏ ਜਾਂਦੇ ਹਨ ਅਤੇ ਖਾਧੇ ਜਾਂਦੇ ਹਨ ਜਿਵੇਂ ਕਿ ਆਲੂ ਮਟਰ, ਮਟਰ ਪਨੀਰ, ਮਟਰ ਮਸ਼ਰੂਮ, ਮਟਰ ਦਾ ਹਲਵਾ ਆਦਿ। ਪਰ ਜ਼ਿਆਦਾ ਮਾਤਰਾ 'ਚ ਹਰੇ ਮਟਰ ਖਾਣ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਲੋਕਾਂ ਨੂੰ ਹਰੇ ਮਟਰ ਦਾ ਸੇਵਨ ਨਹੀਂ ਕਰਨਾ ਚਾਹੀਦਾ...

ਐਸਿਡਿਟੀ ਹੋ ਸਕਦੀ ਹੈ

ਜੇਕਰ ਤੁਹਾਨੂੰ ਬਦਹਜ਼ਮੀ ਅਤੇ ਐਸੀਡਿਟੀ ਦੀ ਸਮੱਸਿਆ ਹੈ ਤਾਂ ਹਰੇ ਮਟਰਾਂ ਦਾ ਸੇਵਨ ਨਾ ਕਰੋ। ਹਰੇ ਮਟਰਾਂ 'ਚ ਫਾਈਬਰ ਮੌਜੂਦ ਹੁੰਦਾ ਹੈ, ਜਿਸ ਨੂੰ ਪਚਾਉਣ 'ਚ ਸਮਾਂ ਲੱਗਦਾ ਹੈ, ਜਿਸ ਕਾਰਨ ਢਿੱਡ 'ਚ ਗੈਸ ਵੀ ਹੋ ਸਕਦੀ ਹੈ।

PunjabKesari

ਭਾਰ ਵਧ ਸਕਦਾ ਹੈ

ਹਰੇ ਮਟਰਾਂ 'ਚ ਪ੍ਰੋਟੀਨ, ਕਾਰਬੋਹਾਈਡ੍ਰੇਟ ਕਾਫ਼ੀ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਹਨ। ਜ਼ਿਆਦਾ ਮਾਤਰਾ 'ਚ ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵਧ ਸਕਦਾ ਹੈ। ਇਸ ਲਈ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਦਾ ਸੇਵਨ ਸੀਮਤ ਮਾਤਰਾ 'ਚ ਹੀ ਕਰੋ।

ਕਿਡਨੀ ਸਬੰਧੀ ਸਮੱਸਿਆ ਹੋਣ 'ਤੇ

ਇਸ 'ਚ ਪ੍ਰੋਟੀਨ ਕਾਫ਼ੀ ਮਾਤਰਾ 'ਚ ਪਾਇਆ ਜਾਂਦਾ ਹੈ, ਇਸ ਲਈ ਜੇਕਰ ਤੁਹਾਨੂੰ ਕਿਡਨੀ ਸੰਬੰਧੀ ਸਮੱਸਿਆ ਹੈ ਤਾਂ ਇਸ ਦਾ ਸੇਵਨ ਨਾ ਕਰੋ। ਇਸ ਨਾਲ ਤੁਹਾਡੀ ਕਿਡਨੀ ਦੇ ਕੰਮ ਕਰਨ 'ਚ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਲਈ ਅਜਿਹੀ ਸਥਿਤੀ 'ਚ ਤੁਹਾਨੂੰ ਹਰੇ ਮਟਰਾਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।

PunjabKesari

ਯੂਰਿਕ ਐਸਿਡ

ਇਸ 'ਚ ਅਮੀਨੋ ਐਸਿਡ, ਵਿਟਾਮਿਨ-ਡੀ, ਫਾਈਬਰ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ ਜਿਸ ਨਾਲ ਤੁਹਾਡੇ ਸਰੀਰ 'ਚ ਯੂਰਿਕ ਐਸਿਡ ਦਾ ਪੱਧਰ ਵਧ ਸਕਦਾ ਹੈ। ਜੇਕਰ ਤੁਸੀਂ ਹਾਈ ਯੂਰਿਕ ਐਸਿਡ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਹਰੇ ਮਟਰਾਂ ਦਾ ਸੇਵਨ ਨਾ ਕਰੋ।

PunjabKesari


Aarti dhillon

Content Editor

Related News