ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ ਭੁੱਜੇ ਹੋਏ ਛੋਲੇ, ‘ਭਾਰ’ ਘੱਟ ਹੋਣ ਦੇ ਨਾਲ-ਨਾਲ ‘ਸ਼ੂਗਰ’ ਵੀ ਹੋਵੇਗੀ ਕੰਟਰੋਲ

09/08/2021 6:35:35 PM

ਜਲੰਧਰ (ਬਿਊਰੋ) - ਭੁੱਜੇ ਹੋਏ ਛੋਲੇ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ ’ਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ, ਫਾਈਬਰ, ਫੋਲੇਟ, ਐਂਟੀਔਕਸੀਡੈਂਟ ਤੱਤ, ਫੈਟੀ ਐਸਿਡ ਪਾਇਆ ਜਾਂਦਾ ਹੈ। ਇਹ ਭਾਰ ਘੱਟ ਕਰਨ ਦੇ ਨਾਲ-ਨਾਲ ਉਹ ਸਾਰੀਆਂ ਬੀਮਾਰੀਆਂ ਨੂੰ ਠੀਕ ਕਰਦੇ ਹਨ। ਇਸ ਦੇ ਰੋਜ਼ਾਨਾ ਸੇਵਨ ਕਰਨ ਨਾਲ ਬਹੁਤ ਸਾਰੀਆਂ ਬੀਮਾਰੀਆਂ ਕੰਟਰੋਲ ਹੁੰਦੀਆਂ ਹਨ ਅਤੇ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਘਾਟ ਵੀ ਦੂਰ ਹੋ ਜਾਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਭੁੱਜੇ ਹੋਏ ਛੋਲੇ ਖਾਣ ਨਾਲ ਹੋਣ ਵਾਲੇ ਫ਼ਾਇਦੇ ਬਾਰੇ ਦੱਸਾਂਗੇ....

ਹਾਰਮੋਨ ਕੰਟਰੋਲ ਕਰੇ
ਛੋਲਿਆਂ ਅੰਦਰ ਐਂਟੀਔਕਸੀਡੈਂਟ ਤੱਤ ਦੇ ਨਾਲ-ਨਾਲ ਫਾਈਟੋ ਨਿਊਟ੍ਰੀਐਂਟਸ ਅਤੇ ਫਾਈਟੋ ਐਸਟ੍ਰੋਜਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਸਾਡੇ ਸਰੀਰ ਵਿੱਚ ਹਾਰਮੋਨ ਕੰਟਰੋਲ ਰੱਖਦੇ ਹਨ। ਜੇਕਰ ਤੁਹਾਨੂੰ ਬ੍ਰੈਸਟ ਕੈਂਸਰ ਦੀ ਸਮੱਸਿਆ ਹੈ, ਤਾਂ ਤੁਹਾਨੂੰ ਭੁੱਜੇ ਛੋਲਿਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਭਾਰ ਘੱਟ ਕਰੇ
ਆਪਣੇ ਭਾਰ ਨੂੰ ਘੱਟ ਕਰਨ ਲਈ ਲੋਕ ਬਹੁਤ ਕੁਝ ਕਰਦੇ ਹਨ। ਭਾਰ ਘੱਟ ਕਰਨ ਲਈ ਕਦੇ ਵੀ ਆਪਣੀ ਡਾਈਟ ਘੱਟ ਨਹੀਂ ਕਰਨੀ ਚਾਹੀਦੀ। ਇਸ ਨਾਲ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਘਾਟ ਹੁੰਦੀ ਹੈ। ਭਾਰ ਘੱਟ ਕਰਨ ਲਈ ਆਪਣੀ ਡਾਈਟ ਵਿੱਚ ਭੁੱਜੇ ਛੋਲਿਆ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਭਾਰ ਆਸਾਨੀ ਨਾਲ ਘੱਟ ਹੋ ਜਾਂਦਾ ਹੈ। ਇਹ ਕੈਲਰੀ ਨੂੰ ਘੱਟ ਕਰਦਾ ਹੈ ਅਤੇ ਭੁੱਖ ਨੂੰ ਕਾਬੂ ਕਰਨ ਵਿੱਚ ਮਦਦ ਕਰਦਾ ਹੈ ।

ਪੜ੍ਹੋ ਇਹ ਵੀ ਖ਼ਬਰ - Health Tips: ਬੀਮਾਰ ਹੋਣ ’ਤੇ ਜ਼ਰੂਰ ਖਾਓ ਇਹ ਚੀਜ਼ਾਂ, ਕਮਜ਼ੋਰੀ ਦੂਰ ਹੋਣ ਦੇ ਨਾਲ-ਨਾਲ ਸਰੀਰ ਮੁੜ ਹੋਵੇਗਾ ਫਿੱਟ

ਢਿੱਡ ਦੀਆਂ ਸਮੱਸਿਆਵਾਂ ਠੀਕ ਕਰੇ
ਭੁੱਜੇ ਛੋਲਿਆਂ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਅਤੇ ਇਸ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਨਾਲ ਢਿੱਡ ਦੀਆਂ ਸਮੱਸਿਆਵਾਂ ਅਤੇ ਪਾਚਣ ਦੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਜੇ ਤੁਹਾਨੂੰ ਕਬਜ਼ ਅਤੇ ਬਦਹਜ਼ਮੀ ਦੀ ਸਮੱਸਿਆ ਹੈ, ਤਾਂ ਤੁਸੀਂ ਭੁੱਜੇ ਛੋਲੇ ਆਪਣੀ ਡਾਈਟ ’ਚ ਜ਼ਰੂਰ ਸ਼ਾਮਲ ਕਰੋ ।

ਪਿਸ਼ਾਬ ਸਬੰਧੀ ਸਮੱਸਿਆਵਾਂ ਠੀਕ ਕਰੇ
ਭੁੱਜੇ ਛੋਲੇ ਖਾਣ ਨਾਲ ਪਿਸ਼ਾਬ ਸਬੰਧੀ ਸਮੱਸਿਆਵਾਂ ਠੀਕ ਹੁੰਦੀਆਂ ਹਨ। ਜਿਨ੍ਹਾਂ ਨੂੰ ਪਿਸ਼ਾਬ ਦੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਰੋਜ਼ਾਨਾ ਗੁੜ ਦੇ ਨਾਲ ਭੁਜੇ ਛੋਲੇ ਜ਼ਰੂਰ ਖਾਣੇ ਚਾਹੀਦੇ ਹਨ। ਲਗਾਤਾਰ ਕੁਝ ਦਿਨ ਖਾਣ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਆਰਾਮ ਮਿਲੇਗਾ ।

ਪੜ੍ਹੋ ਇਹ ਵੀ ਖ਼ਬਰ - ਸਰਕਾਰੀ ਨੌਕਰੀ ਦੇ ਇੰਟਰਵਿਊ ਦੀ ਤਿਆਰੀ ਸਮੇਂ ਲੋਕ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਖ਼ਿਆਲ, ਹੋਵੇਗਾ ਫ਼ਾਇਦਾ

ਕਬਜ਼ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ । ਉਨ੍ਹਾਂ ਨੂੰ ਰੋਜ਼ਾਨਾ ਭੁੱਜੇ ਛੋਲੇ ਜ਼ਰੂਰ ਖਾਣੇ ਚਾਹੀਦੇ ਹਨ । ਕਬਜ਼ੇ ਨਾਲ ਸਰੀਰ ਵਿੱਚ ਬਹੁਤ ਸਾਰੀਆਂ ਬੀਮਾਰੀਆਂ ਲੱਗਦੀਆਂ ਹਨ । ਇਸ ਲਈ ਇਸ ਦਾ ਇਲਾਜ ਜਲਦ ਤੋਂ ਜਲਦ ਕਰਨ ਚਾਹੀਦਾ ਹੈ ।

ਪਾਚਨ ਸ਼ਕਤੀ ਵਧਾਵੇ
ਰੋਜ਼ਾਨਾ ਭੁੱਜੇ ਛੋਲੇ ਖਾਣ ਨਾਲ ਪਾਚਣ ਸ਼ਕਤੀ ਵਧਦੀ ਹੈ ਅਤੇ ਇਸ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ। ਭੁੱਜੇ ਛੋਲੇ ਖਾਣ ਨਾਲ ਖੂਨ ਸਾਫ ਹੁੰਦਾ ਹੈ, ਜਿਸ ਨਾਲ ਚਮੜੀ ਦੀਆਂ ਸਮੱਸਿਆਵਾਂ ਵੀ ਠੀਕ ਹੁੰਦੀਆਂ ਹਨ। ਛੋਲੀਆਂ ਵਿੱਚ ਫਾਸਫੋਰਸ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਸਰੀਰ ਵਿੱਚ ਹੀਮੋਗਲੋਬਿਨ ਦਾ ਲੈਵਲ ਵਧਾਉਂਦਾ ਹੈ ਅਤੇ ਕਿਡਨੀਆਂ ਨੂੰ ਵੀ ਠੀਕ ਰੱਖਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਖਾਓ 5 ‘ਬਾਦਾਮ’, ਭਾਰ ਘੱਟ ਹੋਣ ਦੇ ਨਾਲ-ਨਾਲ ਹੋਣਗੇ ਹੋਰ ਵੀ ਕਈ ਬੇਮਿਸਾਲ ਫ਼ਾਇਦੇ

ਸ਼ੂਗਰ ਕੰਟਰੋਲ ਕਰੇ
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਜੇ ਛੋਲੇ ਚੁਰੂ ਖਾਣੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ, ਕਿਉਂਕਿ ਭੁੱਜੇ ਛੋਲੇ ਗਲੂਕੋਜ਼ ਦੀ ਮਾਤਰਾ ਨੂੰ ਸੋਖ ਲੈਂਦੇ ਹਨ, ਜਿਸ ਨਾਲ ਸ਼ੂਗਰ ਦੀ ਸਮੱਸਿਆ ਕੰਟਰੋਲ ’ਚ ਰਹਿੰਦੀ ਹੈ ।

ਹੱਡੀਆਂ ਮਜ਼ਬੂਤ ਕਰੇ
ਛੋਲਿਆਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਜੇ ਤੁਹਾਨੂੰ ਹੱਡੀਆਂ ਦੀ ਕੋਈ ਵੀ ਸਮੱਸਿਆ ਹੈ, ਹੱਡੀਆਂ ਕਮਜ਼ੋਰ ਹਨ, ਤਾਂ ਭੁੱਜੇ ਹੋਏ ਛੋਲੇ ਜ਼ਰੂਰ ਖਾਓ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਗਠੀਏ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਲਟਕਦੇ ਹੋਏ ਢਿੱਡ ਅਤੇ ਭਾਰ ਨੂੰ ਜਲਦੀ ਘਟਾਉਣ ਲਈ ‘ਬਦਾਮ’ ਸਣੇ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ


rajwinder kaur

Content Editor

Related News