ਮਾਈਗ੍ਰੇਨ ਦੇ ਦਰਦ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਕੌਫੀ ਸਣੇ ਇਹ ਘਰੇਲੂ ਨੁਸਖ਼ੇ

05/22/2022 5:14:41 PM

ਨਵੀਂ ਦਿੱਲੀ- ਵਧਦੇ ਤਣਾਅ ਕਰਕੇ ਅੱਜ ਕੱਲ੍ਹ ਬਹੁਤ ਸਾਰੇ ਲੋਕ ਮਾਈਗ੍ਰੇਨ (ਅੱਧੇ ਸਿਰਦਰਦ) ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਘਰ ਅਤੇ ਨੌਕਰੀ ਦੇ ਕੰਮਾਂ ਨੂੰ ਸੰਭਾਲਦੇ ਸੰਭਾਲਦੇ ਜ਼ਿਆਦਾਤਰ ਬੀਬੀਆਂ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ। ਅਸਲ ਵਿੱਚ ਇਸ ਬਿਮਾਰੀ ਦੇ ਇਲਾਜ ਲਈ ਕੋਈ ਖ਼ਾਸ ਦਵਾਈ ਨਹੀਂ ਹੈ। ਤੁਸੀਂ ਆਪਣੀ ਖੁਰਾਕ ਵਿਚ ਕੁਝ ਨਾਰਮਲ ਚੀਜ਼ਾਂ ਨੂੰ ਅਪਣਾ ਕੇ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਅਦਰਕ
ਮਾਈਗ੍ਰੇਨ ਦਾ ਦਰਦ ਬਹੁਤ ਜ਼ਿਆਦਾ ਹੁੰਦਾ ਹੈ ਇਸ ਨੂੰ ਕੁਦਰਤੀ ਰੂਪ ਵਿੱਚ ਦੂਰ ਕਰਨ ਲਈ ਅਦਰਕ ਦੀ ਚਾਹ ਪੀਓ। ਅਦਰਕ ਵਿੱਚ ਪਾਇਆ ਜਾਣ ਵਾਲਾ ਤੱਤ ਮਾਈਗ੍ਰੇਨ ਦੇ ਦਰਦ 'ਤੇ ਕਾਬੂ ਪਾਉਣ ਵਿੱਚ ਸਹਾਇਕ ਹੁੰਦਾ ਹੈ।

PunjabKesari

ਕੌਫੀ
ਜਿਸ ਤਰ੍ਹਾਂ ਸਧਾਰਨ ਸਿਰਦਰਦ ਵਿੱਚ ਕੌਫੀ ਅਤੇ ਚਾਹ ਪੀਣਾ ਫ਼ਾਇਦੇਮੰਦ ਹੈ। ਉਸ ਤਰ੍ਹਾਂ ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਲਈ ਕੌਫੀ ਪੀਣਾ ਫ਼ਾਇਦੇਮੰਦ ਹੁੰਦਾ ਹੈ।

PunjabKesari
ਰੈੱਡ ਵਾਈਨ ਅਤੇ ਬ੍ਰੋਕਲੀ
ਰੈੱਡ ਵਾਈਨ ਅਤੇ ਬ੍ਰੋਕਲੀ ਵਿੱਚ ਟਾਇਰਾਮਾਇਨ ਪਾਇਆ ਜਾਂਦਾ ਹੈ ਜੋ ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਨਾਲ ਹੀ ਬ੍ਰੋਕਲੀ ਵਿੱਚ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜਿਸ ਕਰਕੇ ਮਾਈਗ੍ਰੇਨ ਦਾ ਦਰਦ ਦੂਰ ਹੋ ਜਾਂਦਾ ਹੈ।

ਸੁੱਕੇ ਮੇਵੇ
ਮਾਈਗ੍ਰੇਨ ਦਾ ਦਰਦ ਹੋਣ 'ਤੇ ਸੁੱਕੇ ਮੇਵੇ ਖਾਓ ਇਨ੍ਹਾਂ ਵਿੱਚ ਮੈਗਨੀਸ਼ੀਅਮ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ। ਮਾਈਗ੍ਰੇਨ ਦੀ ਸਮੱਸਿਆ ਹੋਣ ਤੇ ਰੋਜ਼ਾਨਾ ਸਵੇਰੇ ਪੰਜ ਬਾਦਾਮ ਜ਼ਰੂਰ ਖਾਓ। ਗਰਮੀਆਂ ਦੇ ਮੌਸਮ ਵਿੱਚ ਬਾਦਾਮ ਭਿਓ ਕੇ ਖਾਓ।

PunjabKesari

ਜ਼ਿਆਦਾ ਪਾਣੀ ਪੀਓ
ਜਦੋਂ ਅਸੀਂ ਪਾਣੀ ਘੱਟ ਪੀਂਦੇ ਹਾਂ ਤਾਂ ਸਿਰਦਰਦ ਅਤੇ ਮਾਈਗ੍ਰੇਨ ਦੀ ਸਮੱਸਿਆ ਹੁੰਦੀ ਹੈ। ਮਾਈਗ੍ਰੇਨ ਤੋਂ ਬਚਣ ਲਈ ਰੋਜ਼ਾਨਾ ਖ਼ੂਬ ਪਾਣੀ ਪੀਓ।


Aarti dhillon

Content Editor

Related News