ਸ਼ੂਗਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਨਿਜ਼ਾਤ ਦਿਵਾਉਂਦਾ ਹੈ ‘ਹਰਾ ਧਨੀਆ’, ਇੰਝ ਕਰੋ ਰੋਜ਼ਾਨਾ ਵਰਤੋਂ

04/04/2022 4:02:13 PM

ਜਲੰਧਰ (ਬਿਊਰੋ) - ਸਬਜ਼ੀ ਦੇ ਸੁਆਦ ਨੂੰ ਵਧਾਉਣ ਲਈ ਧਨੀਆ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੇ ਬਿਨਾਂ ਸਬਜ਼ੀ ਫਿੱਕੀ ਰਹਿੰਦੀ ਹੈ। ਧਨੀਏ ਦੀ ਵਰਤੋਂ ਚਟਨੀ ਅਤੇ ਸਬਜ਼ੀ ਨੂੰ ਗਾਰਨਿਸ਼ ਕਰਨ ਲਈ ਵੀ ਕੀਤੀ ਜਾਂਦੀ ਹੈ। ਧਨੀਏ ਦੀਆਂ ਪੱਤੀਆਂ ’ਚ ਵਿਟਾਮਿਨ- ਸੀ, ਕੇ, ਪ੍ਰੋਟੀਨ, ਪੌਸ਼ਟਿਕ ਤੱਤ, ਪੋਟੈਸ਼ੀਅਮ, ਕੈਲਸ਼ੀਅਮ, ਆਇਰਨ, ਖਣਿਜ, ਐਂਟੀ-ਆਕਸੀਡੈਂਟ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਸਰਦੀਆਂ 'ਚ ਹਰ ਕਿਸੇ ਦੀ ਰਸੋਈ 'ਚ ਪਕਾਏ ਜਾਣ ਵਾਲੇ ਪਕਵਾਨਾਂ 'ਚ ਹਰੇ ਧਨੀਏ ਦੀ ਵਰਤੋਂ ਜ਼ਰੂਰ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਧਨੀਏ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸ ਰਹੇ ਹਾਂ...

1. ਪਾਚਨ ਸ਼ਕਤੀ ਵਧਾਏ
ਹਰਾ ਧਨੀਆ ਢਿੱਡ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦਾ ਹੈ। ਇਹ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ। ਧਨੀਏ ਦੇ ਤਾਜ਼ੇ ਪੱਤਿਆਂ ਨੂੰ ਲੱਸੀ 'ਚ ਮਿਲਾ ਕੇ ਪੀਣ ਨਾਲ ਬਦਹਜ਼ਮੀ, ਉਲਟੀ ਅਤੇ ਪੇਚਿਸ਼ ਤੋਂ ਆਰਾਮ ਮਿਲਦਾ ਹੈ। 

2. ਅੱਖਾਂ ਦੀ ਰੌਸ਼ਨੀ ਵਧਾਏ
ਰੋਜ਼ਾਨਾ ਹਰੇ ਧਨੀਏ ਦੀ ਵਰਤੋਂ ਕਰਨ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ 'ਚ ਵਾਧਾ ਹੋਵੇਗਾ। ਹਰੇ ਧਨੀਏ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਅੱਖਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ।

3. ਸ਼ੂਗਰ ਤੋਂ ਦਿਵਾਉਂਦਾ ਹੈ ਨਿਜ਼ਾਤ
ਧਨੀਏ ਨੂੰ ਸ਼ੂਗਰ ਦਾ ਨਾਸ਼ ਕਰਨ ਵਾਲਾ ਵੀ ਕਿਹਾ ਜਾਂਦਾ ਹੈ। ਸ਼ੂਗਰ ਨਾਲ ਪੀੜਤ ਵਿਅਕਤੀਆਂ ਲਈ ਧਨੀਆ ਵਰਦਾਨ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਬਲੱਡ 'ਚ ਇੰਸੁਲਿਨ ਦੀ ਮਾਤਰਾ ਕੰਟਰੋਲ 'ਚ ਰਹਿੰਦੀ ਹੈ। ਧਨੀਆ ਪਾਊਡਰ ਬਾਡੀ 'ਚੋਂ ਸ਼ੂਗਰ ਦਾ ਲੈਵਲ ਘੱਟ ਕਰ ਦਿੰਦਾ ਹੈ ਅਤੇ ਇੰਸੁਲਿਨ ਦੀ ਮਾਤਰਾ 'ਚ ਵਾਧਾ ਹੁੰਦਾ ਹੈ।

4. ਕਿਡਨੀ ਦੀ ਸਮੱਸਿਆ
ਧਨੀਆ ਖਾਣ ਨਾਲ ਕਿਡਨੀ ਸਿਹਤਮੰਦ ਰਹਿੰਦੀ ਹੈ। ਰੋਜ਼ਾਨਾ ਧਨੀਏ ਦੀ ਵਰਤੋਂ ਕਰਨ ਵਾਲਿਆਂ ਨੂੰ ਕਿਡਨੀ ਦੀ ਸਮੱਸਿਆ ਨਾ ਦੇ ਬਰਾਬਰ ਹੁੰਦੀ ਹੈ। ਇਸ ਲਈ ਕਿਡਨੀ ਦੀ ਸਮੱਸਿਆ ਨਾਲ ਪੀੜਤ ਵਿਅਕਤੀ ਨੂੰ ਧਨੀਏ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

5. ਢਿੱਡ ਦਰਦ ਠੀਕ ਹੁੰਦੈ
ਹਰਾ ਧਨੀਆ, ਹਰੀ ਮਿਰਚ, ਕਸਿਆ ਹੋਇਆ ਨਾਰੀਅਲ ਅਤੇ ਅਦਰਕ ਦੀ ਚਟਨੀ ਬਣਾ ਕੇ ਖਾਣ ਨਾਲ ਢਿੱਡ 'ਚ ਹੋਣ ਵਾਲੇ ਦਰਦ ਤੋਂ ਆਰਾਮ ਮਿਲਦਾ ਹੈ। ਢਿੱਡ 'ਚ ਦਰਦ ਹੋਣ ’ਤੇ ਅੱਧੇ ਗਲਾਸ ਪਾਣੀ 'ਚ ਦੋ ਚੱਮਚ ਧਨੀਆ ਪਾਊਡਰ ਮਿਲਾ ਕੇ ਪੀਣ ਨਾਲ ਢਿੱਡ ਦਰਦ ਤੋਂ ਰਾਹਤ ਮਿਲਦੀ ਹੈ।

6. ਕੋਲੈਸਟਰੋਲ ਨੂੰ ਘੱਟ ਕਰਦਾ ਹੈ
ਹਰੇ ਧਨੀਏ 'ਚ ਅਜਿਹੇ ਤੱਤ ਹੁੰਦੇ ਹਨ. ਜੋ ਸਰੀਰ 'ਚੋਂ ਕੋਲੈਸਟਰੋਲ ਨੂੰ ਘੱਟ ਕਰ ਦਿੰਦੇ ਹਨ ਜਾਂ ਉਸ ਨੂੰ ਕੰਟਰੋਲ 'ਚ ਰੱਖਦੇ ਹਨ। ਧਨੀਏ ਦੇ ਬੀਜਾਂ 'ਚ ਕੋਲੈਸਟਰੋਲ ਨੂੰ ਮੇਨਟੇਨ ਰੱਖਣ ਵਾਲੇ ਤੱਤ ਹੁੰਦੇ ਹਨ। ਜੇਕਰ ਕੋਈ ਵਿਅਕਤੀ ਹਾਈ ਕੋਲੈਸਟਰੋਲ ਨਾਲ ਗ੍ਰਸਤ ਹੈ ਤਾਂ ਉਸ ਨੂੰ ਧਨੀਏ ਦੇ ਬੀਜਾਂ ਨੂੰ ਉਬਾਲ ਕੇ ਉਸ ਦਾ ਪਾਣੀ ਪਾਣੀ ਚਾਹੀਦਾ ਹੈ।

7. ਅਨੀਮਿਆ ਦੂਰ ਕਰੇ
ਧਨੀਏ 'ਚ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਅਨੀਮਿਆ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ। ਨਾਲ ਹੀ ਐਂਟੀ -ਆਕਸੀਡੈਂਟ, ਮਿਨਰਲ, ਵਿਟਾਮਿਨ-ਏ ਅਤੇ ਸੀ ਨਾਲ ਭਰਪੂਰ ਹੋਣ ਕਾਰਨ ਧਨੀਆ ਕੈਂਸਰ ਤੋਂ ਬਚਾਅ ਕਰਦਾ ਹੈ।


rajwinder kaur

Content Editor

Related News