ਜੋੜਾਂ ਦਾ ਦਰਦ ਤੇ ਭਾਰ ਘਟਾਉਣ ''ਚ ਬਹੁਤ ਮਦਦਗਾਰ ਹੈ ''ਨਾਰੀਅਲ ਦਾ ਤੇਲ'', ਜਾਣੋ ਹੋਰ ਵੀ ਫ਼ਾਇਦੇ

02/03/2023 10:47:06 AM

ਜਲੰਧਰ (ਬਿਊਰੋ) - ਨਾਰੀਅਲ ਦੇ ਤੇਲ ਨੂੰ ਕੁਦਰਤੀ ਔਸ਼ਧੀ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਜ਼ਿਆਦਾਤਰ ਲੋਕ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਰਨ ਲਈ ਕਰਦੇ ਹਨ। ਨਾਰੀਅਲ ਦੇ ਤੇਲ 'ਚ ਸਿਹਤ ਸਬੰਧੀ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ। ਇਹ ਤੇਲ ਚਮੜੀ ਅਤੇ ਵਾਲਾਂ ਨੂੰ ਕੁਦਰਤੀ ਤੌਰ ’ਤੇ ਨਰਮ ਅਤੇ ਚਮਕਦਾਰ ਬਣਾਉਂਦਾ ਹੈ। ਚਮੜੀ ਨੂੰ ਮਾਸਚਰਾਇਜਰ ਕਰਨਾ ਹੋਵੇ ਜਾਂ ਵਾਲਾਂ ਦੀ ਕੰਡੀਸ਼ਨਿੰਗ, ਨਾਰੀਅਲ ਦਾ ਤੇਲ ਸਭ ਤੋਂ ਚੰਗਾ ਵਿਕਲਪ ਹੈ। ਇਹ ਤੇਲ ਤੁਹਾਡੀ ਉਮਰ ਤੋਂ ਛੋਟਾ ਵਿਖਾਉਣ ਵਿਚ ਮਦਦ ਕਰਦਾ ਹੈ। ਨਾਰੀਅਲ ਦਾ ਤੇਲ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦਾ ਹੈ।

ਨਾਰੀਅਲ ਦੇ ਤੇਲ ਤੋਂ ਹੋਣ ਵਾਲੇ ਫ਼ਾਇਦੇ...
ਦਿਮਾਗੀ ਵਿਕਾਰ :-
ਨਾਰੀਅਲ ਦੇ ਤੇਲ 'ਚ ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਸਰੀਰ ਅਤੇ ਦਿਮਾਗ ਲਈ ਫ਼ਾਇਦੇਮੰਦ ਸਾਬਤ ਹੁੰਦਾ ਹੈ। ਸਰਦੀਆਂ ਦੇ ਮੌਸਮ 'ਚ ਇਸ ਤੇਲ ਦੀ ਵਰਤੋਂ ਕਰਨ ਨਾਲ ਦਿਮਾਗ ਤੇਜ਼ ਹੁੰਦਾ ਹੈ। ਇਸ ਲਈ ਨਾਰੀਅਲ ਦੇ ਤੇਲ 'ਚ ਖਾਣਾ ਪਕਾ ਕੇ ਖਾਓ, ਜਿਸ ਨਾਲ ਤੁਹਾਡੀ ਸਿਹਤ ਨੂੰ ਫ਼ਾਇਦਾ ਹੋਵੇਗਾ।

PunjabKesari

ਚਮੜੀ ਲਈ ਫ਼ਾਇਦੇਮੰਦ :- ਹਰ ਤਰ੍ਹਾ ਦੀ ਚਮੜੀ ਲਈ ਨਾਰੀਅਲ ਦਾ ਤੇਲ ਵਧੀਆ ਹੁੰਦਾ ਹੈ। ਇਸ 'ਚ ਐਂਟੀ ਏਜਿੰਗ ਗੁਣ ਹੁੰਦੇ ਹਨ। ਨਾਰੀਅਲ ਦੇ ਤੇਲ 'ਚ ਕਪੂਰ ਮਿਲਾ ਕੇ ਲਗਾਉਣ ਨਾਲ ਚਮੜੀ ਨੂੰ ਫ਼ਾਇਦਾ ਹੁੰਦਾ ਹੈ। ਇਸ ਨਾਲ ਚਮੜੀ ਦੇ ਸਾਧਾਰਣ ਦਾਗ ਸਾਫ਼ ਹੋਣ ਦੇ ਨਾਲ-ਨਾਲ ਮੁਹਾਸਿਆਂ ਦੇ ਡੂੰਘੇ ਤੇ ਜਿੱਦੀ ਦਾਗ ਕਪੂਰ ਮਿਲਾ ਕੇ ਲਾਉਣ ਨਾਲ ਦੂਰ ਹੋ ਜਾਂਦੇ ਹਨ।

ਖਾਜ-ਖੁਜਲੀ ਦੀ ਸਮੱਸਿਆ ਕਰੇ ਦੂਰ :- ਖਾਜ-ਖੁਜਲੀ ਦੀ ਸਮੱਸਿਆ ਹੋਣ 'ਤੇ ਨਾਰੀਅਲ ਦੇ ਤੇਲ ਦੀ ਇਸਤੇਮਾਲ ਕਰੋ। ਇਸ ਨਾਲ ਚਮੜੀ 'ਚ ਨਮੀ ਬਣੀ ਰਹੇਗੀ ਅਤੇ ਖੁਰਕ ਦੀ ਸਮੱਸਿਆ ਨਹੀਂ ਹੋਵੇਗੀ। ਚੀਨੀ 'ਚ ਨਾਰੀਅਲ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਸਕਰਬ ਵਾਂਗ ਵਰਤੋਂ ਕਰਨ 'ਤੇ ਡੈਡ ਸਕਿਨ ਦੀ ਸਮੱਸਿਆ ਦੂਰ ਹੁੰਦੀ ਹੈ। 

PunjabKesari

ਭੁੱਖ ਨੂੰ ਕਰੇ ਕੰਟਰੋਲ :- ਜੇਕਰ ਤੁਹਾਨੂੰ ਵਾਰ-ਵਾਰ ਭੁੱਖ ਲੱਗਦੀ ਹੈ ਤਾਂ ਤੁਸੀਂ ਨਾਰੀਅਲ ਦੇ ਤੇਲ ਦਾ ਸੇਵਨ ਕਰੋ। ਨਾਰੀਅਲ ਦੇ ਤੇਲ 'ਚ ਕਾਰਬੋਹਾਈਡ੍ਰੇਟ ਅਤੇ ਕੈਲੋਰੀ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ, ਜੋ ਭੁੱਖ ਨੂੰ ਕੰਟਰੋਲ 'ਚ ਰੱਖਦੇ ਹਨ।

ਸ਼ੂਗਰ :- ਡਾਇਬਿਟੀਜ਼ ਦੇ ਮਰੀਜ਼ ਲਈ ਨਾਰੀਅਲ ਦਾ ਤੇਲ ਕਾਫ਼ੀ ਫ਼ਾਇਦੇਮੰਦ ਹੈ। ਨਾਰੀਅਲ ਦਾ ਤੇਲ ਸਰੀਰ 'ਚ ਇੰਸੁਲਿਨ ਦੀ ਮਾਤਰਾ ਵਧਾ ਦਿੰਦਾ ਹੈ। ਇਸ ਨਾਲ ਡਾਇਬਿਟੀਜ਼ ਕੰਟਰੋਲ 'ਚ ਰਹਿੰਦੀ ਹੈ।

ਜੋੜਾਂ ਦਾ ਦਰਦ :- ਨਾਰੀਅਲ ਦੇ ਤੇਲ 'ਚ ਕੈਲਸ਼ੀਅਮ ਮੌਜੂਦ ਹੁੰਦਾ ਹੈ, ਜੋ ਹੱਡੀਆਂ ਦਾ ਵਿਕਾਸ ਕਰਨ ਦਾ ਸਭ ਤੋਂ ਜ਼ਰੂਰੀ ਤੱਤ ਹੈ। ਇਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 

PunjabKesari

ਤਣਾਅ ਨੂੰ ਕਰੇ ਦੂਰ :- ਤਣਾਅ ਅੱਜਕਲ ਹਰ ਵਿਅਕਤੀ ਦੀ ਕਮਜ਼ੋਰੀ ਬਣ ਚੁੱਕਾ ਹੈ। ਜੇਕਰ ਤੁਸੀਂ ਵੀ ਤਣਾਅ 'ਚੋਂ ਲੰਘ ਰਹੇ ਹੋ ਤਾਂ ਕਨਪਟੀਆਂ ਅਤੇ ਮੱਥੇ 'ਤੇ ਹਲਕੇ ਹੱਥਾਂ ਨਾਲ ਨਾਰੀਅਲ ਤੇਲ ਦੀ ਮਾਲਿਸ਼ ਕਰੋ। ਇਸ ਨਾਲ ਸਿਰਦਰਦ ਅਤੇ ਤਣਾਅ ਤੁਰੰਤ ਗਾਇਬ ਹੋ ਜਾਂਦਾ ਹੈ।

ਭਾਰ ਨੂੰ ਘਟਾਏ :- ਨਾਰੀਅਲ ਤੇਲ 'ਚ ਫੈਟ ਦੀ ਮਾਤਰਾ ਘੱਟ ਹੁੰਦੀ ਹੈ। ਨਾਰੀਅਲ ਤੇਲ ਯੁਕਤ ਭੋਜਨ ਕਰਨ ਨਾਲ ਸਰੀਰ ਦੀ ਚੁਸਤੀ-ਫੁਰਤੀ ਵਧਦੀ ਹੈ ਅਤੇ ਸਰੀਰ ਦਾ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ। ਇਸ ਨਾਲ ਸਰੀਰ ਦੀ ਮਾਲਿਸ਼ ਵੀ ਕਰਨੀ ਚਾਹੀਦੀ ਹੈ, ਜਿਸ ਨਾਲ ਸਰੀਰ ਨੂੰ ਫਾਇਦੇ ਹੁੰਦਾ ਹੈ।

PunjabKesari


sunita

Content Editor

Related News