ਦੰਦਾਂ ਦਾ ਪੀਲਾਪਣ ਦੂਰ ਕਰਨ ਲਈ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ

04/09/2021 5:26:12 PM

ਨਵੀਂ ਦਿੱਲੀ- ਇਹ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਵੇਗੀ ਕਿ 'ਦੰਦ ਗਏ ਤਾਂ ਸਵਾਦ ਗਿਆ'। ਦੰਦ ਸਿਰਫ ਖਾਣ ਲਈ ਹੀ ਨਹੀਂ ਹੁੰਦੇ ਸਗੋਂ ਕਿ ਸਾਡੀ ਸੁੰਦਰਤਾ ਨੂੰ ਵੀ ਚਾਰ ਚੰਨ ਲਾਉਂਦੇ ਹਨ। ਇਸ ਲਈ ਦੰਦਾਂ ਨੂੰ ਹਮੇਸ਼ਾ ਸਾਫ-ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ। ਤੁਸੀਂ ਵੀ ਆਪਣੇ ਦੰਦਾਂ ਨੂੰ ਸਾਫ-ਸੁਥਰਾ ਤੇ ਸਫੇਦ ਬਣਾਉਣ ਲਈ ਕਈ ਤਰ੍ਹਾਂ ਦੇ ਪ੍ਰੋਡੈਕਟਸ ਦੀ ਵਰਤੋਂ ਕਰਦੇ ਹੋਵੋਗੇ ਪਰ ਕਈ ਵਾਰ ਕੈਮੀਕਲਸ ਦੰਦਾਂ ਅਤੇ ਮਸੂੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। 
ਕੁਝ ਲੋਕ ਨੂੰ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਇਸ ਦਾ ਮੁੱਖ ਕਾਰਨ ਸਿਗਰੇਟ ਅਤੇ ਤੰਬਾਕੂ ਹੈ, ਜਿਸ ਕਾਰਨ ਦੰਦ ਪੀਲੇ ਪੈ ਜਾਂਦੇ ਹਨ। ਇਸ ਲਈ ਦੰਦਾਂ ਨੂੰ ਪੀਲੇਪਣ ਤੋਂ ਛੁਟਕਾਰਾ ਦਿਵਾਉਣ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ ਜੋ ਕਿ ਦੰਦਾਂ ਨੂੰ ਨੁਕਸਾਨ ਵੀ ਨਹੀਂ ਪਹੁੰਚਾਉਣਗੇ ਅਤੇ ਉਹ ਸਫੇਦ ਵੀ ਹੋਣਗੇ ਤਾਂ ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਦੇ ਬਾਰੇ...

ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

PunjabKesari
ਬੇਕਿੰਗ ਸੋਡਾ
ਦੰਦਾਂ ਨੂੰ ਚਮਕਾਉਣ ਲਈ ਇਕ ਚਮਚ ਬੇਕਿੰਗ ਸੋਡਾ 'ਚ ਚੁਟਕੀ ਭਰ ਨਮਕ ਅਤੇ ਥੋੜ੍ਹਾ ਜਿਹਾ ਪਾਣੀ ਮਿਲਾ ਲਓ। ਫਿਰ ਇਸ ਪੇਸਟ ਨੂੰ 2 ਮਿੰਟ ਲਈ ਆਪਣੇ ਦੰਦਾਂ 'ਤੇ ਰਗੜੋ। ਅਜਿਹਾ ਹਫ਼ਤੇ 'ਚ ਦੋ-ਤਿੰਨ ਵਾਰ ਕਰੋ ਤੁਹਾਡੇ ਦੰਦ ਸਾਫ ਹੋ ਜਾਣਗੇ।

PunjabKesari
ਨਾਰੀਅਲ ਤੇਲ
ਹਰ ਸਵੇਰੇ ਉੱਠ ਕੇ ਤਕਰੀਬਨ 20 ਮਿੰਟ ਨਾਰੀਅਲ ਤੇਲ, ਤਿਲ ਜਾਂ ਜੈਤੂਨ ਦੇ ਤੇਲ ਨਾਲ ਦੰਦ ਸਾਫ ਕਰੋ। ਤੁਸੀਂ ਆਪਣੇ ਬਰੱਸ਼ 'ਚ ਕੁਝ ਬੂੰਦਾਂ ਤੇਲ ਦੀਆਂ ਪਾ ਕੇ ਵੀ ਕਰ ਸਕਦੇ ਹੋ।

PunjabKesari
ਸਟ੍ਰਾਬੇਰੀ
ਸਟ੍ਰਾਬੇਰੀ 'ਚ ਐਸਿਡ ਪਾਇਆ ਜਾਂਦਾ ਹੈ। ਤੁਸੀਂ ਇਕ ਸਟ੍ਰਾਬੇਰੀ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ ਅਤੇ ਟੂਥਬਰਸ਼ ਦੀ ਮਦਦ ਨਾਲ ਦੰਦਾਂ 'ਤੇ 5 ਮਿੰਟ ਤਕ ਰਗੜੋ। ਇਸ ਨੂੰ ਹਫ਼ਤੇ 'ਚ ਇਕ ਵਾਰ ਜ਼ਰੂਰ ਕਰੋ। 

ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਚਾਰਕੋਲ
ਐਕਟੀਵੇਟੇਡ ਚਾਰਕੋਲ, ਦੰਦਾਂ ਦਾ ਪੀਲਾਪਣ ਖਤਮ ਕਰ ਕੇ ਉਸ ਨੂੰ ਮੋਤੀਆ ਵਾਂਗ ਸਫੇਦ ਬਣਾਉਂਦਾ ਹੈ। ਇਕ ਕੱਪ 'ਚ ਐਕਟੀਵੇਟੇਡ ਚਾਰਕੋਲ ਦੇ 2 ਕੈਪਸੂਲ ਲਓ ਅਤੇ ਇਸ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਉਂਗਲੀ ਜਾਂ ਟੂਥਬਰਸ਼ ਦੀ ਮਦਦ ਨਾਲ ਦੰਦਾਂ 'ਤੇ ਲਗਾਓ। ਧਿਆਨ ਰਹੇ ਕਿ ਇਸ ਨੂੰ ਦੰਦਾਂ 'ਤੇ ਜ਼ੋਰ-ਜ਼ੋਰ ਨਾਲ ਨਾ ਰਗੜੋ। 3 ਤੋਂ 5 ਮਿੰਟ ਅਜਿਹਾ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਨਾਲ ਕੂਲਾ ਕਰ ਲਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News