ਗਠੀਏ ਦੇ ਦਰਦ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਅਪਣਾਓ ''ਅਦਰਕ ਦੇ ਤੇਲ'' ਸਣੇ ਇਹ ਘਰੇਲੂ ਨੁਸਖ਼ੇ

11/12/2022 4:27:22 PM

ਨਵੀਂ ਦਿੱਲੀ- ਅਰਥਰਾਈਟਿਸ ਜਾਂ ਗਠੀਆ ਹੁਣ ਤੱਕ ਬਜ਼ੁਰਗ ਲੋਕਾਂ ਦੀ ਬੀਮਾਰੀ ਮੰਨੀ ਜਾਂਦੀ ਸੀ। ਹਾਲਾਂਕਿ ਅਜੇ ਵੀ ਇਹ ਬੀਮਾਰੀ ਵੱਡੀ ਉਮਰ ਦੇ ਲੋਕਾਂ ਨੂੰ ਹੀ ਜ਼ਿਆਦਾ ਹੁੰਦੀ ਹੈ ਪਰ ਬਦਲਦੇ ਹੋਏ ਖਾਣ-ਪੀਣ ਕਾਰਨ ਇਹ ਬੀਮਾਰੀ ਘੱਟ ਉਮਰ ਦੇ ਲੋਕਾਂ ਨੂੰ ਵੀ ਆਪਣੀ ਚਪੇਟ 'ਚ ਲੈਣ ਲੱਗੀ ਹੈ। ਗਠੀਆ ਦਾ ਦਰਦ ਸਾਲ ਭਰ ਹੀ ਮਰੀਜ਼ ਨੂੰ ਪਰੇਸ਼ਾਨ ਕਰਦਾ ਹੈ ਪਰ ਸਰਦੀਆਂ 'ਚ ਜੋੜਾਂ ਦਾ ਦਰਦ ਜ਼ਿਆਦਾ ਤਕਲੀਫ ਦੇਣ ਲੱਗਦਾ ਹੈ। ਸਰਦੀਆਂ 'ਚ ਇਹ ਸਮੱਸਿਆ ਇੰਨੀ ਵੱਧ ਜਾਂਦੀ ਹੈ ਕਿ ਲੋਕਾਂ ਨੂੰ ਉੱਠਣ-ਬੈਠਣ ਅਤੇ ਲੇਟਣ 'ਚ ਦੂਜਿਆਂ ਦੀ ਮਦਦ ਲੈਣੀ ਪੈਂਦੀ ਹੈ।

PunjabKesari
ਠੰਡ ਦੇ ਮੌਸਮ 'ਚ ਵਧ ਜਾਂਦੀ ਹੈ ਪਰੇਸ਼ਾਨੀ
ਜੇਕਰ ਤੁਹਾਡੇ ਘਰ 'ਚ ਕੋਈ ਵਿਅਕਤੀ ਗਠੀਆ ਤੋਂ ਪੀੜਤ ਹੈ ਤਾਂ ਤੁਹਾਨੂੰ ਜ਼ਿਆਦਾ ਅਲਰਟ ਹੋ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਬੀਮਾਰੀ 'ਚ ਮਰੀਜ਼ ਨੂੰ ਜੋੜਾਂ 'ਚ ਦਰਦ, ਅਕੜਾਅ, ਅਕੜਾਅ ਜਾਂ ਸੋਜ ਦੀ ਸਮੱਸਿਆ ਹੁੰਦੀ ਹੈ। ਆਯੁਰਵੈਦ ਦੇ ਅਨੁਸਾਰ ਇਹ ਸਮੱਸਿਆ ਗੋਡਿਆਂ ਦੇ ਵਿਚਕਾਰ ਟਿਸ਼ੂਆਂ ਦੇ ਟੁੱਟਣ ਕਾਰਨ ਜਾਂ ਜੋੜਾਂ ਦੇ ਸਿਰਿਆਂ 'ਚ ਸੋਜ ਆਉਣ ਨਾਲ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਬਲੱਡ 'ਚ ਯੂਰਿਕ ਐਸਿਡ ਦੀ ਮਾਤਰਾ ਵਧਣ 'ਤੇ ਵੀ ਜੋੜਾਂ 'ਚ ਦਰਦ ਹੋਣ ਲੱਗਦਾ ਹੈ। ਠੰਡ ਦੇ ਮੌਸਮ 'ਚ ਜੋੜਾਂ ਦੇ ਦਰਦ ਤੋਂ ਪੀੜਤ ਲੋਕਾਂ ਨੂੰ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ।

PunjabKesari
ਇਨ੍ਹਾਂ ਚੀਜ਼ਾਂ ਦਾ ਕਰੋ ਇਸਤੇਮਾਲ
-ਜੇਕਰ ਤੁਸੀਂ ਗਠੀਆ ਦੇ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਸਰਦੀਆਂ ਦੇ ਮੌਸਮ 'ਚ ਅਦਰਕ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਲਈ ਅਦਰਕ ਦੇ ਤੇਲ ਨਾਲ ਜੋੜਾਂ ਦੀ ਮਾਲਿਸ਼ ਕਰੋ ਅਤੇ ਇਸ ਤੋਂ ਇਲਾਵਾ ਸਵੇਰੇ-ਸ਼ਾਮ ਅਦਰਕ ਦੀ ਚਾਹ ਜ਼ਰੂਰ ਪੀਓ।
-ਸਰਦੀਆਂ ਦੇ ਮੌਸਮ 'ਚ ਰੋਜ਼ਾਨਾ ਤੁਲਸੀ ਦੀਆਂ 4 ਤੋਂ 5 ਪੱਤੀਆਂ ਖਾਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਤੁਸੀਂ ਇਸ ਦੀ ਚਾਹ 'ਚ ਵੀ ਵਰਤੋਂ ਕਰ ਸਕਦੇ ਹੋ।

PunjabKesari
-ਲਸਣ ਗਠੀਆ ਦੇ ਦਰਦ 'ਚ ਵੀ ਆਰਾਮ ਦਿੰਦਾ ਹੈ। ਇਸ ਨੂੰ ਤੁਸੀਂ ਭੋਜਨ 'ਚ ਵੀ ਵਰਤੋਂ ਕਰੋ, ਇਸ ਤੋਂ ਇਲਾਵਾ ਇਸ ਦੇ ਤੇਲ ਨਾਲ ਜੋੜਾਂ ਦੀ ਮਾਲਿਸ਼ ਕਰੋ।
-ਅਸ਼ਵਗੰਧਾ ਦਾ ਨਿਯਮਤ ਸੇਵਨ ਜੇਕਰ ਠੰਡ ਦੇ ਮੌਸਮ 'ਚ  ਕੀਤਾ ਜਾਵੇ ਤਾਂ ਇਸ ਨਾਲ ਗਠੀਏ ਦੇ ਦਰਦ 'ਚ ਆਰਾਮ ਮਿਲਦਾ ਹੈ। ਇਸ ਦੇ ਨਾਲ ਹੀ ਤੁਹਾਡੇ ਸਰੀਰ ਦੀ ਇਮਿਊਨਿਟੀ ਵੀ ਵਧਦੀ ਹੈ।


Aarti dhillon

Content Editor

Related News