ਹਿਮਾਚਲ ਦੇ ਧੌਲਾਧਰ ਪਰਬਤ ’ਤੇ ਲਾਪਤਾ ਹੋਇਆ ਅਮਰੀਕੀ ਨਾਗਰਿਕ, ਭਾਲ ’ਚ ਜੁਟੀ ਪੁਲਸ
Tuesday, Nov 15, 2022 - 01:18 PM (IST)

ਧਰਮਸ਼ਾਲਾ : ਕਾਂਗੜਾ ਦੇ ਧੌਲਾਧਰ ਮਾਉਨਟੇਨ ਰੇਂਜ 'ਤੇ ਇਕ ਅਮਰੀਕੀ ਨਾਗਰਿਕ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲਣ 'ਤੇ ਕਾਂਗੜਾ ਪੁਲਸ ਨੇ ਉਸ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤਾ ਹੈ। ਗੱਲਬਾਤ ਦੌਰਾਨ ਐੱਸ. ਪੀ. ਖੁਸ਼ਹਾਲ ਸ਼ਰਮਾ ਨੇ ਦੱਸਿਆ ਕਿ ਮੈਕਮਿਲਨ ਐਂਡਰਸਨ (30) ਬੀਤੇ ਕੁਝ ਦਿਨ ਤੋਂ ਨਦੀ ਕਿਨਾਰੇ ਬਣੇ ਹੋਟਲ 'ਚ ਰਹਿ ਰਿਹਾ ਸੀ। ਐਂਡਰਸਨ ਰੋਜ਼ਾਨਾ ਪਹਾੜਾਂ 'ਤੇ ਟ੍ਰੈਕਿੰਗ ਕਰਨ ਜਾਂਦੀ ਸੀ ਅਤੇ 8 ਨਵੰਬਰ ਨੂੰ ਉਸ ਨੇ ਟ੍ਰੈਕਿੰਗ ਦੌਰਾਨ ਹੋਟਲ ਮਾਲਕਾਂ ਨੂੰ ਫੋਨ ਕਰ ਕਿਹਾ ਸੀ ਉਹ ਪਹਾੜਾਂ 'ਚ ਫਸ ਗਿਆ ਹੈ ਅਤੇ ਉਸ ਕੋਲ ਖਾਣਾ ਦਾ ਸਾਮਾਨ ਵੀ ਘੱਟ ਰਿਹਾ ਹੈ। ਜਿਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ। ਐੱਸ. ਪੀ. ਨੇ ਕਿਹਾ ਕਿ ਸਥਾਨਕ ਪੁਲਸ ਨੂੰ ਇਸ ਦਾ ਜਾਣਕਾਰੀ ਦੇਣ ਦੀ ਬਜਾਏ, ਹੋਟਲ ਮਾਲਕਾਂ ਨੇ ਖ਼ੁਦ ਹੀ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਪ੍ਰਧਾਨ ਮੰਤਰੀ ਮੋਦੀ ਨੇ ਜੀ-20 ਸੰਮੇਲਨ 'ਚ ਰਿਸ਼ੀ ਸੁਨਕ ਨਾਲ ਕੀਤੀ ਮੁਲਾਕਾਤ
ਐੱਸ. ਪੀ. ਨੇ ਦੱਸਿਆ ਕਿ ਕਾਂਗੜਾ ਪੁਲਸ ਨੂੰ ਇਸ ਮਾਮਲੇ ਦੀ ਜਾਣਕਾਰੀ 10 ਨਵੰਬਰ ਨੂੰ ਮਿਲੀ , ਜਦੋਂ ਅਮਰੀਕੀ ਦੂਤਘਰ ਨੇ ਐਂਡਰਸਨ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ। ਉਸ ਤੋਂ ਬਾਅਦ ਹੀ ਕਾਂਗੜਾ ਪੁਲਸ ਨੇ ਪਹਾੜੀ ਖੇਤਰ 'ਚ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਐਂਡਰਸਨ ਦਾ ਪਤਾ ਕਰਨ ਲਈ ਸਨੀਫਰ ਕੁੱਤਿਆਂ, ਪੁਲਸ ਪਾਰਟੀਆਂ ਅਤੇ ਸਥਾਨਕ ਟ੍ਰੈਕਰਾਂ ਦੀ ਟੀਮ ਨੂੰ ਮੰਗਲਵਾਰ ਨੂੰ ਧੌਲਾਧਰ ਪਹਾੜੀ ਸ਼੍ਰੇਣੀਆਂ 'ਚ ਭੇਜਿਆ ਗਿਆ ਸੀ। ਹਾਲਾਂਕਿ ਜੋ ਲੋਕ ਇਸ ਤਲਾਸ਼ੀ ਮੁਹਿੰਮ 'ਚ ਕੰਮ ਕਰ ਰਹੇ ਹਨ, ਉਨ੍ਹਾਂ ਮੁਤਾਬਕ ਐਂਡਰਸਨ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਉਸ ਨੂੰ ਲਾਪਤਾ ਹੋਏ ਲਗਭਗ ਇਕ ਹਫ਼ਤੇ ਦਾ ਸਮਾਂ ਹੋ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।