ਡੇਂਗੂ ਤੋਂ ਬਚਾਉਂਦਾ ਹੈ ਪੀਲੀ ਮੂੰਗ ਦੀ ਦਾਲ ਦਾ ਪਾਣੀ, ਜਾਣੋ ਹੋਰ ਵੀ ਲਾਜਵਾਬ ਫਾਇਦੇ

10/09/2019 4:21:33 PM

ਜਲੰਧਰ— ਪੀਲੀ ਮੂੰਗ ਜਾਂ ਮੂੰਗੀ ਦੀ ਦਾਲ ਜਿੰਨੀ ਖਾਣ 'ਚ ਸੁਆਦ ਲੱਗਦੀ ਹੈ, ਉਨੀ ਹੀ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਪੀਲੀ ਮੂੰਗ ਦੀ ਦਾਲ 'ਚ ਪੋਟਾਸ਼ੀਅਮ, ਮੈਗਨੀਸ਼ੀਅਮ, ਫਾਲੇਟ, ਕਾਪਰ, ਜ਼ਿੰਕ ਅਤੇ ਵਿਟਾਮਿਨਸ ਮੌਜੂਦ ਹੁੰਦੇ ਹਨ। ਮੂੰਗ ਦੀ ਦਾਲ ਦਾ ਪਾਣੀ ਵੀ ਸਿਹਤ ਲਈ ਬੇਹੱਦ ਲਾਹੇਵੰਦ ਹੁੰਦਾ ਹੈ। ਮੂੰਗ ਦੀ ਦਾਲ ਦਾ ਪਾਣੀ ਪੀ ਕੇ ਤੁਸੀਂ ਨਾ ਸਿਰਫ ਮੋਟਾਪਾ ਘਟਾ ਸਕਦੇ ਹੋ ਸਗੋਂ ਸਿਹਤ ਨਾਲ ਸਬੰਧਤ ਕਈ ਬੀਮਾਰੀਆਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਪੀਲੀ ਮੂੰਗ ਦੀ ਦਾਲ ਦਾ ਪਾਣੀ ਪੀਣ ਦਾ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ, ਜਿਨ੍ਹਾਂ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਨਿਜਾਤ ਪਾ ਸਕਦੇ ਹੋ। 
ਇਹ ਹਨ ਪੀਲੀ ਮੂੰਗ ਦੀ ਦਾਲ ਦੇ ਪਾਣੀ ਪੀਣ ਦੇ ਫਾਇਦੇ

PunjabKesari

ਡੇਂਗੂ ਤੋਂ ਕਰੇ ਬਚਾਅ 
ਅੱਜਕਲ੍ਹ ਲੋਕਾਂ 'ਚ ਡੇਂਗੂ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ। ਅਜਿਹੇ 'ਚ ਪੀਲੀ ਮੂੰਗ ਦੀ ਦਾਲ ਦਾ ਪਾਣੀ ਪੀਣਾ ਤੁਹਾਡੇ ਲਈ ਬੇਹੱਦ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਇਮਿਊਨ ਸਿਸਟਮ ਸਹੀ ਹੁੰਦਾ ਹੈ, ਜਿਸ ਨਾਲ ਤੁਸੀਂ ਡੇਂਗੂ ਤੋਂ ਬਚੇ ਰਹਿ ਸਕਦੇ ਹੋ। ਇਸ ਨਾਲ ਸਰੀਰ 'ਚ ਤਾਕਤ ਵੀ ਆਉਂਦੀ ਹੈ ਅਤੇ ਥਕਾਨ ਦੂਰ ਹੁੰਦੀ ਹੈ।

PunjabKesari

ਸਰੀਰ 'ਚੋਂ ਗੰਦਗੀ ਨੂੰ ਕੱਢਦਾ ਹੈ ਬਾਹਰ 
ਪੀਲੀ ਮੂੰਗ ਦੀ ਦਾਲ ਦਾ ਪਾਣੀ ਪੀਣ ਨਾਲ ਸਰੀਰ 'ਚੋਂ ਗੰਦਗੀ ਬਾਹਰ ਨਿਕਲਦੀ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਤੱਤ ਲਿਵਰ ਅਤੇ ਖੂਨ ਨੂੰ ਸਾਫ ਕਰਦਾ ਹੈ। 

PunjabKesari

ਤੇਜੀ ਨਾਲ ਹੁੰਦੀ ਹੈ ਫੈਟ ਬਰਨ
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਪੀਲੀ ਮੂੰਗ ਦੀ ਦਾਲ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ 'ਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ, ਜਿਸ ਨਾਲ ਤੁਹਾਡੀ ਭੁੱਖ ਕੰਟਰੋਲ 'ਚ ਰਹਿੰਦੀ ਹੈ। ਇਸ ਦੇ ਨਾਲ ਹੀ ਮੈਟਾਬਾਲੀਜ਼ਿਮ ਨੂੰ ਬੂਸਟ ਕਰਦਾ ਹੈ, ਜਿਸ ਨਾਲ ਭਾਰ ਘੱਟ ਹੁੰਦਾ ਹੈ। 

PunjabKesari

ਪੇਟ ਲਈ ਫਾਇਦੇਮੰਦ 
ਪੀਲੀ ਮੂੰਗ ਦੀ ਦਾਲ ਆਸਾਨੀ ਨਾਲ ਪਚ ਜਾਂਦੀ ਹੈ ਅਤੇ ਇਸ ਨੂੰ ਖਾਣ ਨਾਲ ਗੈਸ, ਐਸੀਡਿਟੀ ਆਦਿ ਦੀ ਸਮੱਸਿਆ ਵੀ ਨਹੀਂ ਹੁੰਦੀ। 

PunjabKesari

ਬੱਚਿਆਂ ਦੇ ਲਈ ਹੈਲਦੀ 
ਪੀਲੀ ਮੂੰਗ ਦੀ ਦਾਲ 'ਚ ਕਈ ਤਰ੍ਹਾਂ ਦੇ ਮਿਨਰਲਸ ਪਾਏ ਜਾਂਦੇ ਹਨ, ਜੋ ਬੱਚਿਆਂ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਇਸ ਦਾਲ ਦਾ ਪਾਣੀ ਆਸਾਨੀ ਨਾਲ ਪਚ ਜਾਂਦਾ ਹੈ। ਇਸ ਦੇ ਪਾਣੀ ਨੂੰ ਪੀਣ ਨਾਲ ਬੱਚਿਆਂ ਦੀ ਇੰਮਿਊਨ ਪਾਵਰ ਵੱਧਣ ਦੇ ਨਾਲ-ਨਾਲ ਰੋਗਾਂ ਨਾਲ ਲੜਨ ਦੀ ਸਮਰਥਾ ਵੀ ਵੱਧਦੀ ਹੈ। 

ਸਕਿਨ 'ਤੇ ਆਉਂਦੀ ਹੈ ਚਮਕ 
ਮੂੰਗ ਦੀ ਦਾਲ ਦੇ ਪਾਣੀ 'ਚ ਸਾਈਟ੍ਰੋਜਨ ਹੁੰਦਾ ਹੈ, ਜੋ ਸਰੀਰ 'ਚ ਕੋਲੇਜ਼ਨ ਅਤੇ ਐਲਾਸਟਿਨ ਬਣਾਏ ਰੱਖਦਾ ਹੈ। ਇਸ ਨਾਲ ਉਮਰ ਦਾ ਅਸਰ ਜਲਦੀ ਚਿਹਰੇ 'ਤੇ ਦਿਖਾਈ ਨਹੀਂ ਦਿੰਦਾ। PunjabKesari

ਡਾਇਬਟੀਜ਼ 'ਚ ਫਾਇਦੇਮੰਦ
ਇਸ ਨਾਲ ਬਾਡੀ ਇੰਸੁਲਿਨ ਦੇ ਪੱਧਰ ਨੂੰ ਵਧਾਉਣ 'ਚ ਮਦਦ ਮਿਲਦੀ ਹੈ। ਇਸ ਦੇ ਇਲਾਵਾ ਇਸ ਨੂੰ ਖਾਣ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। 

PunjabKesari

ਜਾਣੋ ਕਿਉਂ ਫਾਇਦੇਮੰਦ ਹੀ ਪੀਲੀ ਮੂੰਗ ਦੀ ਦਾਲ ਦਾ ਪਾਣੀ 
ਮੂੰਗ ਦੇ ਇਕ ਕਪ ਪਾਣੀ 'ਚ 212 ਕੈਲੋਰੀਜ਼, 14 ਗ੍ਰਾਮ ਪ੍ਰੋਟੀਨ, 15 ਗ੍ਰਾਮ ਫਾਈਬਰ, 1 ਗ੍ਰਾਮ ਫੈਟ, 4 ਗ੍ਰਾਮ ਸ਼ੂਗਰ, 321 ਮਾਈਕ੍ਰੋਗ੍ਰਾਮ ਫਾਲੇਟ, 97 ਮਿਲੀਲੀਟਰ ਮੈਗਨੀਸ਼ੀਅਮ, 7 ਮਿਲੀਲੀਟਰ ਜ਼ਿੰਕ, 55 ਮਿਲੀ ਲੀਟਰ ਕੈਲਸ਼ੀਅਮ ਹੁੰਦੇ ਹਨ। ਇਸ ਦੇ ਨਾਲ ਹੀ ਇਸ 'ਚ ਵਿਟਾਮਿਨ ਬੀ-1, ਬੀ-5, ਬੀ-6 ਹੋਣ ਦੇ ਨਾਲ-ਨਾਲ ਫਾਈਬਰ ਵੀ ਹੁੰਦਾ ਹੈ, ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।


shivani attri

Content Editor

Related News