ਲੰਬੇ ਸਮੇਂ ਤਕ ਬੈਠੇ ਰਹਿਣ ਵਾਲੀਆਂ ਔਰਤਾਂ ਨੂੰ ਹੋ ਸਕਦੀ ਹੈ ਇਹ ਸਮੱਸਿਆ

Tuesday, Jun 26, 2018 - 04:42 PM (IST)

ਲੰਬੇ ਸਮੇਂ ਤਕ ਬੈਠੇ ਰਹਿਣ ਵਾਲੀਆਂ ਔਰਤਾਂ ਨੂੰ ਹੋ ਸਕਦੀ ਹੈ ਇਹ ਸਮੱਸਿਆ

ਨਵੀਂ ਦਿੱਲੀ— ਲੰਬੇ ਸਮੇਂ ਤਕ ਬੈਠੇ ਰਹਿਣ ਵਾਲੀਆਂ ਔਰਤਾਂ ਨੂੰ ਉਮਰ ਵਧਣ ਦੇ ਨਾਲ-ਨਾਲ ਕਮਜ਼ੋਰ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਆਸਟ੍ਰੇਲੀਆ ਦੀ ਕਵੀਂਸਲੈਂਡ, ਯੂਨੀਵਰਸਿਟੀ ਦੇ ਸੋਧਕਰਤਾ ਨੇ 12 ਸਾਲ ਦੀ ਅਵਧੀ 'ਚ ਕਰੀਬ 5500 ਅਧੇੜ ਉਮਰ ਦੀਆਂ ਔਰਤਾਂ ਦੇ ਬੈਠਣ ਦੇ ਤਰੀਕਿਆਂ ਦਾ ਅਧਿਅਨ ਕੀਤਾ। ਕਵੀਂਸਲੈਂਡ ਯੂਨੀਵਰਸਿਟੀ ਦੇ ਪਾਲ ਗਾਰਡਨਰ ਨੇ ਕਿਹਾ ਔਰਤਾਂ ਜੋ ਲੰਬੇ ਸਮੇਂ ਤਕ ਦਿਨ 'ਚ ਕਰੀਬ ਦੱਸ ਘੰਟੇ ਬੈਠਦੀਆਂ ਹਨ ਉਨ੍ਹਾਂ ਨੂੰ ਕਮਜ਼ੋਰ ਹੋਰ ਦਾ ਖਤਰਾ ਜ਼ਿਆਦਾ ਹੁੰਦਾ ਹੈ। ਘੱਟ ਸਮੇਂ ਤਕ ਬੈਠਣ ਵਾਲੀਆਂ ਔਰਤਾਂ ਨੂੰ ਅਜਿਹੀਆਂ ਸਮੱਸਿਆਵਾਂ ਹੋਣ ਦਾ ਜੋਖਿਮ ਘੱਟ ਹੁੰਦਾ ਹੈ। ਇਹ ਸੋਧ ਅਮਰੀਕਨ ਜਨਰਲ ਆਫ ਐਪਿਡੋਮਿਓਲਾਜੀ 'ਚ ਪ੍ਰਕਾਸ਼ਿਤ ਹੋਇਆ ਹੈ। ਉਨ੍ਹਾਂ ਨੇ ਕਿਹਾ ਸਾਡੇ ਮੁਤਾਬਿਕ ਪ੍ਰਤੀ ਦਿਨ 5.5 ਘੰਟੇ ਤਕ ਬੈਠਣਾ ਇਸ ਦਾ ਮੱਧਮ ਸਤਰ ਹੈ ਜਦਕਿ 3.5 ਘੰਟਿਆ ਤਕ ਬੈਠਣਾ ਘੱਟ ਸਤਰ ਹੈ। ਗਾਰਡਨਰ ਨੇ ਕਿਹਾ ਕਮਜ਼ੋਰੀ ਜਾਂ ਨਿਰਬਲਤਾ ਦਾ ਮਤਲੱਬ ਹੈ ਕਿਸੀ ਬੀਮਾਰੀ ਜਾਂ ਰੋਗ ਦੇ ਉਬਰਣ ਲਈ ਸ਼ਮਤਾ ਦਾ ਘੱਟ ਹੋਣਾ।


Related News