ਸਰੋਂ ਦੇ ਤੇਲ ਸਮੇਤ ਇਹ ਨੁਸਖੇ ਦੂਰ ਕਰਦੇ ਹਨ ਹੱਥਾਂ-ਪੈਰਾਂ ਦੀਆਂ ਉਂਗਲੀਆਂ ਦੀ ਸੋਜ

11/17/2019 4:23:15 PM

ਜਲੰਧਰ - ਸਰਦੀਆਂ ਦਾ ਮੌਸਮ ਆਪਣੇ ਨਾਲ-ਨਾਲ ਕਈ ਛੋਟੀਆਂ-ਛੋਟੀਆਂ ਬਿਮਾਰੀਆਂ ਨੂੰ ਲੈ ਕੇ ਆਉਂਦਾ ਹੈ। ਜ਼ੁਕਾਮ, ਠੰਡ ਲੱਗਣ ਤੋਂ ਇਲਾਵਾ ਸਰਦੀਆਂ 'ਚ ਹੱਥਾਂ-ਪੈਰਾਂ ਦੀ ਉਂਗਲਿਆ ਵੀ ਸੁਜਣਾ ਸ਼ੁਰੂ ਹੋ ਜਾਂਦੀਆਂ ਹਨ। ਉਂਗਲੀਆਂ ਸੁਜਨ ਕਾਰਨ ਕੋਈ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਪਾਉਂਦਾ। ਇਸ ਨਾਲ ਕਈ ਵਾਰ ਸਕਿਨ ਵੀ ਉੱਤਰਨ ਲੱਗਦੀ ਹੈ। ਲੋਕ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦਾ ਸੇਵਨ ਕਰਨ ਲੱਗ ਪੈਂਦੇ ਹਨ ਪਰ ਰਸੋਈ 'ਚ ਰੱਖੀਆਂ ਕੁਝ ਚੀਜ਼ਾਂ ਇਸ ਦੇ ਲਈ ਕਾਫ਼ੀ ਫਾਇਦੇਮੰਦ ਹਨ। ਠੰਡ ਦੇ ਸੰਪਰਕ 'ਚ ਆਉਣ ਨਾਲ ਸਰੀਰ ਦੀ ਕਈ ਨਸਾਂ ਸਿਕੁੜ ਜਾਂਦੀਆਂ ਹਨ। ਇਸ ਦਾ ਸਿੱਧਾ ਅਸਰ ਬਲੱਡ ਸਰਕੁਲੇਸ਼ਨ 'ਤੇ ਪੈਂਦਾ ਹੈ, ਜਿਸ ਨਾਲ ਹੱਥਾਂ-ਪੈਰਾਂ ਦੀਆਂ ਉਂਗਲੀਆਂ 'ਚ ਸੋਜ ਆ ਜਾਂਦੀ ਹੈ।

1. ਸਰੋਂ ਦਾ ਤੇਲ
4 ਚਮਚ ਸਰੋਂ ਦੇ ਤੇਲ 'ਚ 1 ਚਮਚ ਸੇਂਧਾ ਲੂਣ ਪਾ ਕੇ ਗਰਮ ਕਰ ਲਵੋਂ। ਇਸ ਨੂੰ ਸੋਣ ਤੋਂ ਪਹਿਲਾਂ ਹੱਥਾਂ-ਪੈਰਾਂ ਦੀਆਂ ਉਂਗਲੀਆਂ 'ਤੇ ਲਗਾਓ ਅਤੇ ਜੁਰਾਬਾਂ ਪਹਿਨ ਕੇ ਸੋ ਜਾਓ। ਅਜਿਹਾ ਕਰਨ 'ਤੇ ਕੁਝ ਸਮੇਂ ਬਾਅਦ ਤੁਹਾਡੀਆਂ ਉਂਗਲੀਆਂ ਦੀ ਸੋਜ ਦੂਰ ਹੋ ਜਾਵੇਗੀ। ਤੁਸੀਂ ਚਾਹੋ ਤਾਂ ਜੈਤੂਨ ਦੇ ਤੇਲ ਨੂੰ ਗਰਮ ਕਰ ਕੇ ਉਸ ਨਾਲ ਮਾਲਿਸ਼ ਕਰ ਸਕਦੇ ਹੋ।

PunjabKesari
2. ਪਿਆਜ
ਐਂਟੀ-ਬਾਇਓਟਿਕ ਅਤੇ ਐਂਟੀ-ਸੇਪਟਿਕ ਗੁਣ ਹੋਣ ਕਾਰਨ ਪਿਆਜ਼ ਉਂਗਲੀਆਂ 'ਚ ਹੋਣੀ ਵਾਲੀ ਸੋਜ ਨੂੰ ਦੂਰ ਕਰਦਾ ਹੈ। ਪਿਆਜ਼ ਦੇ ਰਸ ਨੂੰ ਸੋਜ ਵਾਲੀ ਜਗ੍ਹਾ ਉੱਤੇ ਲਗਾ ਕੇ ਕੁੱਝ ਦੇਰ ਛੱਡ ਦਿਓ। ਇਸ ਨਾਲ ਤੁਹਾਨੂੰ ਜਲਦੀ ਆਰਾਮ ਮਿਲੇਗਾ।

PunjabKesari
3. ਨਿੰਬੂ ਦਾ ਰਸ
ਨਿੰਬੂ ਦਾ ਰਸ ਵੀ ਸੋਜ ਨੂੰ ਘੱਟ ਕਰਣ ਲਈ ਕਿਸੇ ਅਚੂਕ ਔਸ਼ਧੀ ਤੋਂ ਘੱਟ ਨਹੀਂ ਹੈ। ਹੱਥ ਜਾਂ ਪੈਰਾਂ ਦੀਆਂ ਉਂਗਲੀਆਂ ਵਿਚ ਸੋਜ ਹੋਣ 'ਤੇ ਨਿੰਬੂ ਦਾ ਰਸ ਲਗਾਓ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।
PunjabKesari
4. ਆਲੂ
ਆਲੂ ਕੱਟ ਕੇ ਉਸ ਵਿਚ ਲੂਣ ਮਿਲਾਓ ਅਤੇ ਫਿਰ ਇਸ ਨੂੰ ਸੁੱਜੀ ਹੋਈ ਉਂਗਲੀਆਂ 'ਤੇ ਲਗਾਓ। ਇਸ ਨਾਲ ਤੁਹਾਨੂੰ ਕੁੱਝ ਸਮੇਂ ਵਿਚ ਹੀ ਅਸਰ ਵਿਖਾਈ ਦੇਵੇਗਾ ਪਰ ਇਸ ਦੌਰਾਨ ਭੋਜਨ ਵਿਚ ਲੂਣ ਘੱਟ ਇਸ‍ਤੇਮਾਲ ਕਰੋ।

PunjabKesari
5. ਮਟਰ
ਮਟਰ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਫਿਰ ਉਸ ਨਾਲ ਹੱਥਾਂ - ਪੈਰਾਂ ਨੂੰ ਧੋਵੋ। ਦਿਨ ਵਿਚ ਜਦੋਂ ਵੀ ਹੱਥ - ਪੈਰ ਧੋਵੋ ਤਾਂ ਮਟਰ ਦੇ ਪਾਣੀ ਦਾ ਹੀ ਇਸਤੇਮਾਲ ਕਰੋ। ਇਸ ਨਾਲ ਸੋਜ ਦੀ ਸਮੱਸਿਆ ਦੂਰ ਹੋ ਜਾਵੇਗੀ।
PunjabKesari
6. ਹਲਦੀ
ਜੈਤੂਨ ਦੇ ਤੇਲ ਵਿਚ 1/2 ਚਮਚ ਹਲਦੀ ਮਿਲਾ ਕੇ ਪ੍ਰਭਾਵਿਤ ਜਗ੍ਹਾ ਉੱਤੇ ਲਗਾਓ। ਇਸ ਨਾਲ ਸੋਜ ਦੇ ਨਾਲ - ਨਾਲ ਖਾਜ, ਦਰਦ ਅਤੇ ਜਲਨ ਤੋਂ ਵੀ ਰਾਹਤ ਮਿਲੇਗੀ।


rajwinder kaur

Content Editor

Related News