ਸਰਦੀਆਂ ''ਚ ਫਟਦੇ ਹਨ ਤੁਹਾਡੇ ਬੁੱਲ੍ਹ ਤਾਂ ਅਪਣਾਓ ਇਹ ਦੇਸੀ ਨੁਸਖੇ

11/16/2019 4:48:15 PM

ਜਲੰਧਰ— ਸਰਦੀਆਂ ਆਉਂਦੇ ਹੀ ਸਕਿਨ (ਚਮੜੀ) 'ਚ ਕਈ ਤਬਦੀਲੀਆਂ ਦਿੱਸਣ ਲੱਗੀਆਂ ਹਨ। ਸਰੀਰ, ਸਕਿਨ ਖੁਸ਼ਕ ਹੋਣ ਲੱਗੀ ਅਤੇ ਬੁੱਲ੍ਹ ਫਟਣ ਲੱਗਦੇ ਹਨ। ਫਟੇ ਬੁੱਲ੍ਹਾਂ ਤੋਂ ਛੁਟਕਾਰਾ ਪਾਉਣ ਲਈ ਕੁੜੀਆਂ ਲਿਪ ਬਾਮ ਜਾਂ ਕ੍ਰੀਮ ਲਗਾਉਂਦੀਆਂ ਹਨ ਪਰ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਅਜਿਹੇ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਰਾਹੀਂ ਤੁਸੀਂ ਫਟੇ ਹੋਏ ਬੁੱਲ੍ਹਾਂ ਦੀ ਸਮੱਸਿਆ ਤੋਂ ਬਚ ਸਕਦੇ ਹਨ।

ਸਰਦੀਆਂ 'ਚ ਵਾਰ-ਵਾਰ ਕਿਉਂ ਫਟਦੇ ਹਨ ਬੁੱਲ੍ਹ?
ਸਰਦੀ 'ਚ ਚੱਲਣ ਵਾਲੀਆਂ ਸਰਦ ਹਵਾਵਾਂ ਕਾਰਨ ਚਮੜੀ ਅਤੇ ਬੁੱਲ੍ਹਾਂ 'ਚ ਨਮੀ ਦੀ ਕਮੀ ਗਵਾਚ ਜਾਂਦੀ ਹੈ, ਜਿਸ ਕਾਰਨ ਉਹ ਡਰਾਈ ਹੋ ਜਾਂਦੇ ਹਨ। ਇਸ ਕਾਰਨ ਬੁੱਲ੍ਹ ਵੀ ਫਟਣ ਲੱਗਦੇ ਹਨ। ਕਈ ਵਾਰ ਤਾਂ ਬੁੱਲ੍ਹ ਫਟਣ ਨਾਲ ਖੂਨ ਨਿਕਲਣ ਦੀ ਵੀ ਸਮੱਸਿਆ ਦੇਖਣ ਨੂੰ ਮਿਲਦੀ ਹੈ।

PunjabKesari
ਇਸ ਸਮੱਸਿਆ ਛੁਟਕਾਰਾ ਪਾਉਣ ਦੇ ਉਪਾਅ
ਸ਼ਹਿਦ
ਰੋਜ਼ਾਨਾ ਰਾਤ ਨੂੰ ਸੌਂਣ ਤੋਂ ਪਹਿਲਾਂ ਆਪਣੇ ਬੁੱਲ੍ਹਾਂ 'ਤੇ ਸ਼ਹਿਦ ਅਤੇ ਗਲਿਸਰੀਨ ਮਿਕਸ ਕਰ ਕੇ ਲਗਾਓ। ਇਸ ਨਾਲ ਆਰਾਮ ਮਿਲੇਗਾ।
ਮਲਾਈ
ਮਲਾਈ ਨੂੰ 10 ਮਿੰਟ ਤੱਕ ਬੁੱਲ੍ਹਾਂ 'ਤੇ ਲਗਾਓ ਅਤੇ ਫਿਰ ਗੁਨਗੁਨੇ ਪਾਣੀ ਨਾਲ ਜਾਂ ਰੂੰ ਨਾਲ ਸਾਫ਼ ਕਰੋ। ਦਿਨ 'ਚ 2 ਵਾਰ ਅਜਿਹਾ ਕਰਨ ਨਾਲ ਤੁਹਾਨੂੰ ਖੁਦ ਫਰਕ ਮਹਿਸੂਸ ਹੋਵੇਗਾ।
ਜੈਤੂਨ ਦਾ ਤੇਲ
ਜੈਤੂਨ ਤੇਲ ਅਤੇ ਵੈਸਲੀਨ ਨੂੰ ਮਿਲ ਕੇ ਬੁੱਲ੍ਹਾਂ 'ਤੇ ਮਸਾਜ ਕਰੋ। ਇਨ੍ਹਾਂ ਨਾਲ ਉਨ੍ਹਾਂ 'ਚ ਨਮੀ ਬਣੀ ਰਹੇਗੀ, ਜਿਸ ਨਾਲ ਤੁਹਾਨੂੰ ਵਾਰ-ਵਾਰ ਇਹ ਸਮੱਸਿਆ ਨਹੀਂ ਹੋਵੇਗੀ।

PunjabKesari
ਸਰ੍ਹੋਂ ਦਾ ਤੇਲ
ਰਾਤ ਨੂੰ ਸੌਂਣ ਤੋਂ ਪਹਿਲਾਂ ਧੁੰਨੀ 'ਚ ਸਰ੍ਹੋਂ ਦਾ ਤੇਲ ਪਾਓ। ਰੋਜ਼ਾਨਾ ਅਜਿਹੇ ਕਰਨ ਨਾਲ ਵੀ ਬੁੱਲ੍ਹਾਂ ਦੀ ਖੁਸ਼ਕੀ ਦੂਰ ਹੋਵੇਗੀ।
ਐਲੋਵੇਰਾ ਜੈੱਲ
ਬੁੱਲ੍ਹਾਂ ਨੂੰ ਮੁਲਾਇਮ ਬਣਾਉਣ ਲਈ ਐਲੋਵੇਰਾ ਜੈੱਲ ਨਾਲ ਮਸਾਜ ਕਰੋ। ਅਜਿਹਾ ਕਰਨ ਨਾਲ ਬੁੱਲ੍ਹਾਂ ਦੀ ਖੁਸ਼ੀ ਦੇ ਨਾਲ ਕਾਲਾਪਨ ਵੀ ਖਤਮ ਹੋਵੇਗੀ।
ਗੁਲਾਬ ਦੀਆਂ ਪੱਤੀਆਂ
ਪੱਤੀਆਂ ਨੂੰ ਸਾਫ਼ ਪਾਣੀ 'ਚ ਕੁਝ ਦੇਰ ਲਈ ਡੁਬੋ ਦਿਓ। ਹੁਣ ਇਸ ਦਾ ਪੇਸਟ ਬਣਾ ਕੇ 15 ਮਿੰਟਾਂ ਤੱਕ ਬੁੱਲ੍ਹਾਂ 'ਤੇ ਲਗਾਓ। ਇਸ ਨਾਲ ਫਟੇ ਬੁੱਲ੍ਹ ਮੁਲਾਇਮ ਹੋਣਗੇ, ਨਾਲ ਹੀ ਇਨ੍ਹਾਂ ਦਾ ਕਾਲਾਪਨ ਵੀ ਦੂਰ ਹੋਵੇਗਾ।

PunjabKesari
ਘਰ 'ਚ ਬਣੀ ਲਿਪ ਬਾਮ
1 ਚਮਚ ਪੈਟ੍ਰੋਲੀਅਮ ਜੈੱਲੀ, 5-6 ਬੂੰਦਾਂ ਨਾਰੀਅਲ ਤੇਲ ਅਤੇ 2-3 ਬੂੰਦਾਂ ਰੋਜ ਏਸੇਂਸ਼ੀਅਲ ਆਇਲ ਨੂੰ ਮਿਕਸ ਕਰ ਕੇ ਕੰਟੇਨਰ 'ਚ ਸਟੋਰ ਕਰੋ। ਕੁਝ ਸਮੇਂ ਲਈ ਸੈੱਟ ਹੋਣ ਦਿਓ ਅਤੇ ਫਿਰ ਇਸ ਨੂੰ ਲਿਪ ਬਾਮ ਦੀ ਤਰ੍ਹਾਂ ਵਰਤੋਂ। ਇਸ ਨਾਲ ਬੁੱਲ੍ਹ ਮੁਲਾਇਮ ਅਤੇ ਗੁਲਾਬੀ ਹੋਣਗੇ।

ਕੁਝ ਵਿੰਟਰ ਕੇਅਰ ਟਿਪਸ, ਜੋ ਬੁੱਲ੍ਹਾਂ ਨੂੰ ਡਰਾਈ ਹੋਣ ਤੋਂ ਬਚਾਉਣਗੇ
1- ਦਿਨ ਭਰ 'ਚ ਜਦੋਂ ਵੀ ਬੁੱਲ੍ਹ ਡਰਾਈ ਹੋਣ ਲਿਪ ਬਾਮ ਲਗਾਓ।
2- ਤੁਸੀਂ ਦੇਸੀ ਘਿਓ ਜਾਂ ਬਦਾਮ ਦਾ ਤੇਲ ਵੀ ਲਿਪ ਬਾਮ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ।
3- ਸਰਦੀਆਂ 'ਚ ਗੁਨਗੁਨ ਪਾਣੀ ਪੀਓ ਅਤੇ ਦਿਨ ਭਰ 'ਚ 8-9 ਗਿਲਾਸ ਪਾਣੀ ਜ਼ਰੂਰ ਪੀਓ।
4- ਮੌਸਮੀ ਫਲ, ਖੱਟੇ ਫਲ, ਪਪੀਤਾ, ਟਮਾਟਰ, ਹਰੀ ਸਬਜ਼ੀਆਂ, ਗਾਜ਼ਰ ਅਤੇ ਦੁੱਧ ਆਦਿ ਦਾ ਸੇਵਨ ਕਰੋ।
5- ਹਫ਼ਤੇ 'ਚ ਘੱਟੋ-ਘੱਟ ਇਕ ਵਾਰ ਸਕਰੱਬ ਜ਼ਰੂਰ ਕਰੋ। ਇਸ ਨਾਲ ਡੈੱਡ ਸਕਿਨ ਨਿਕਲ ਜਾਵੇਗੀ।
6- ਰਾਤ ਨੂੰ ਸੌਂਣ ਤੋਂ ਪਹਿਲਾਂ ਬੁੱਲ੍ਹ 'ਤੇ ਕੋਈ ਕ੍ਰੀਮ ਜ਼ਰੂਰ ਲਗਾਓ।


DIsha

Content Editor

Related News