ਲੱਸਣ ਵੀ ਹੈ ਸਿਹਤ ਲਈ ਬੜਾ ਹੀ ਗੁਣਕਾਰੀ, ਜਾਣੋ ਕਿਸ ਤਰ੍ਹਾਂ?

Friday, Nov 04, 2016 - 04:25 PM (IST)

 ਲੱਸਣ ਵੀ ਹੈ ਸਿਹਤ ਲਈ ਬੜਾ ਹੀ ਗੁਣਕਾਰੀ, ਜਾਣੋ ਕਿਸ ਤਰ੍ਹਾਂ?

ਲੱਸਣ ''ਚ ਫਾਇਬਰ ਅਤੇ ਪੋਟਾਸ਼ੀਅਮ ਆਦਿ ਨਿਊਟਰੀਅਸ ਹੁੰਦੇ ਹਨ। ਇਸ ਦੇ ਕਾਰਨ ਲੱਸਣ ਦੀ ਇਕ ਕਲੀ ਰੋਜ਼ ਸਵੇਰੇ ਖਾਲੀ ਪੇਟ ਖਾਣ ਨਾਲ ਇੰਡਾਈਜੇਸ਼ਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਲੱਸਣ ਨੂੰ ਖਾਲੀ ਪੇਟ ਖਾਣ ਦੇ ਫਾਇਦਿਆਂ ਬਾਰੇ ਦੱਸਾਂਗੇ।
1. ਇਹ ਬਲੱਡ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ''ਚ ਰੱਖਦੀ ਹੈ। ਇਸ ਲਈ ਸ਼ੂਗਰ ਦੇ ਲਈ ਫਾਇਦੇਮੰਦ ਹੈ।
2. ਇਸ ''ਚ ਸੇਲੇਨਿਯਮ ਹੁੰਦਾ ਹੈ ਜੋ ਇੰਫਰਟਿਲਿਟੀ ਨੂੰ ਦੁਰ ਕਰਨ ''ਚ ਮਦਦ ਕਰਦਾ ਹੈ।
3. ਇਸ ''ਚ ਮੌਜੂਦ ਅਜੋਇਨ ਬਲੱਡ ਕਲਾਟਿੰਗ ਬਣਾਉਣ ਤੋਂ ਰੋਕਦਾ ਹੈ ਅਤੇ ਦਿਲ ਸੰਬੰਧੀ ਸਮੱਸਆਿ ਨੂੰ ਦੂਰ ਕਰਨ ''ਚ ਮਦਦ ਕਰਦਾ ਹੈ।
4. ਲੱਸਣ ''ਚ ਆਇਓਡੀਨ ਦੀ ਮਾਤਰਾ ਅਧਿਕ ਹੁੰਦੀ ਹੈ ਜੋ ਹਾਇਪਰ ਥਾਇਰਡ ਨੂੰ ਘੱਟ ਕਰਨ ''ਚ ਮਦਦ ਕਰਦਾ ਹੈ।
5. ਇਸ ''ਚ ਅਲਿਸਿਨ ਹੁੰਦਾ ਹੈ ਜੋ ਬੀਪੀ ਨੂੰ ਠੀਕ ਰੱਖਦਾ ਹੈ। ਇਹ ਸਰੀਰ ''ਚੋ ਫੈਟ ਨੂੰ ਘੱਟ ਕਰਦਾ ਹੈ।
6. ਇਸ ''ਚ ਐਲਿਯਮ ਸਲਫਾਇਡ ਹੁੰਦਾ ਹੈ ਜੋ ਕੈਂਸਰ ਨੂੰ ਦੂਰ ਕਰਨ ''ਚ ਮਦਦ ਕਰਦਾ ਹੈ।
7. ਇਸ ''ਚ ਮੌਜੂਦ ਐਂਟੀਆਕਸਾਈਡ ਅਲਜ਼ਾਇਮਰ ਅਤੇ ਡਿਮੇਸ਼ੀਆ ਆਦਿ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ।
8. ਲੱਸਣ ''ਚ ਐਂਟੀਬੈਕਟੀਰੀਅਲ ਅਤੇ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਸਰੀਰ ਨੂੰ ਇੰਫੈਕਸ਼ਨ ਤੋਂ ਬਚਾਉਂਦੇ ਹਨ।
9. ਇਸ ''ਚ ਵਿਟਾਮਿਲ ''ਬੀ'' ਹੁੰਦਾ ਹੈ ਜੋ ਸਰੀਰ ਦੀ ਇਮਯੂਨਿਟੀ ਵਧਾਉਂਦਾ ਹੈ।
ਸ਼ਹਿਦ ''ਚ ਲੱਸਣ ਮਿਲਾ ਕੇ ਖਾਣ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ—
1. ਸ਼ਹਿਦ ਅਤੇ ਲੱਸਣ ਦਾ ਮਿਸ਼ਰਨ ਸਰੀਰ ਦੀ ਫੈਟ ਨੂੰ ਘੱਟ ਕਰਦਾ ਹੈ। ਇਸ ਨਾਲ ਪੇਟ ਹਲਕਾ ਹੁੰਦਾ ਹੈ।
2. ਸਰਦੀ-ਜ਼ੁਕਾਮ— ਇਸ ਨੂੰ ਖਾਣ ਨਾਲ ਸਰੀਰ ਦੀ ਗਰਮੀ ਵੱਧਦੀ ਹੈ। ਇਸ ਲਈ ਇਹ ਸਰਦੀ-ਜ਼ੁਕਾਮ ਨੂੰ ਠੀਕ ਕਰਨ ''ਚ ਮਦਦ ਕਰਦੀ ਹੈ।
3. ਇਸ ''ਚ ਕੈਸਟਰੋਲ ਘੱਟ ਹੁੰਦਾ ਹੈ ਅਤੇ ਬਲੱਡ ਸਕੁਲੇਸ਼ਨ ਠੀਕ ਰਹਿੰਦਾ ਹੈ।
4. ਇੰਫੈਕਸ਼ਨ— ਇਸ ''ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਸ ਲਈ ਫੰਗਲ ਇੰਫੈਕਸ਼ਨ ਦੂਰ ਕਰਨ ''ਚ ਇਹ ਫਾਇਦੇਮੰਦ ਹੈ।
5. ਇਹ ਕੁਦਰਤੀ ਡਿਟਾਕਸ ਮਿਸ਼ਰਨ ਹੈ। ਜਿਸ ਨੂੰ ਖਾਣ ਨਾਲ ਸਰੀਰ ਅੰਦਰੋਂ ਸਾਫ ਹੋ ਜਾਂਦਾ ਹੈ।
6. ਲੱਸਣ ਅਤੇ ਸ਼ਹਿਦ ਇਮਯੂਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਇਸ ਨਾਲ ਸਰੀਰ ਇੰਫੈਕਸ਼ਨ ਤੋਂ ਬਚਿਆ ਰਹਿੰਦਾ ਹੈ।
7. ਇਸ ''ਚ ਐਂਟੀਇੰਫਲੇਮੇਟਰੀ ਗੁਣ ਹੁੰਦੇ ਹਨ। ਜਿਸ ਨਾਲ ਗਲੇ ਦੀ ਖਰਾਸ਼ ਅਤੇ ਹੋਰ ਇਸ ਨਾਲ ਸੰਬੰਧੀ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।


Related News