ਅਜਿਹੇ Drinks,ਜਿਨ੍ਹਾਂ ਦੀ ਵਰਤੋ ਨਾਲ ਵਧਦਾ ਹੈ ਭਾਰ

Tuesday, May 09, 2017 - 06:23 PM (IST)

ਅਜਿਹੇ Drinks,ਜਿਨ੍ਹਾਂ ਦੀ ਵਰਤੋ ਨਾਲ ਵਧਦਾ ਹੈ ਭਾਰ

ਨਵੀਂ ਦਿੱਲੀ— ਸਿਹਤਮੰਦ ਸਰੀਰ ਦੇ ਲਈ ਸਹੀ ਡਾਈਟ ਲੈਣਾ ਬਹੁਤ ਜ਼ਰੂਰੀ ਹੈ। ਸਰੀਰ ਦਾ ਮੋਟਾਪਾ ਨਾ ਵਧੇ ਇਸ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ। ਇਸ ਲਈ ਉਹ ਆਪਣੀ ਡਾਈਟ ''ਚ ਅਜਿਹੇ ਡ੍ਰਿੰਕ ਸ਼ਾਮਲ ਕਰਦੇ ਹਨ ਜਿਨ੍ਹਾਂ ਨਾਲ ਭਾਰ ਨਾ ਵਧੇ ਅਤੇ ਸਰੀਰ ਦੀ ਕੈਲੋਰੀ ਘੱਟ ਹੋ ਸਕੇ ਪਰ ਇਨ੍ਹਾਂ ਦੀ ਵਰਤੋ ਨਾਲ ਭਾਰ ਘੱਟ ਹੋਣ ਦੀ ਬਜਾਏ ਵਧਣ ਲਗਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਡ੍ਰਿੰਕਸ ਬਾਰੇ
1. ਸਾਫਟ ਡ੍ਰਿੰਕ 
ਕਈ ਲੋਕ ਭਾਰ ਘੱਟ ਕਰਨ ਦੇ ਲਈ ਕੋਲਡ 
ਡ੍ਰਿੰਕ ਦੀ ਬਜਾਏ ਸਾਫਟ ਡ੍ਰਿੰਕ ਦੀ ਵਰਤੋ ਕਰਦੇ ਹਨ। ਜਿਸ ਨਾਲ ਸਰੀਰ ''ਚ ਕੈਲੋਰੀ ਦੀ ਮਾਤਰਾ ਨਾ ਵਧੇ ਪਰ ਇਨ੍ਹਾਂ ਡ੍ਰਿੰਕਸ ਨੂੰ ਪੀਣ ਨਾਲ ਭੁੱਖ ਵਧਦੀ ਹੈ ਅਤੇ ਵਿਅਕਤੀ ਜ਼ਿਆਦਾ ਖਾਣ ਲਗਦਾ ਹੈ। ਜਿਸ ਨਾਲ ਸਰੀਰ ਦਾ ਭਾਰ ਹੋਰ ਵਧਣ ਲਗਦਾ ਹੈ।
2. ਕੌਫੀ
ਜ਼ਿਆਦਾਤਰ ਲੋਕ ਚਾਹ ਦੀ ਥਾਂ ''ਤੇ ਘੱਟ ਚੀਨੀ ਵਾਲੀ ਕੌਫੀ ਪੀਣੀ ਪਸੰਦ ਕਰਦੇ ਹਨ ਪਰ ਦੁੱਧ ਨਾਲ ਬਣੀ ਇਸ ਕੌਫੀ ਦੇ ਇਕ ਕੱਪ ''ਚ 20 ਕੈਲੋਰੀ ਹੁੰਦੀ ਹੈ ਜੋ ਸਰੀਰ ਦਾ ਭਾਰ ਵਧਾਉਂਦੀ ਹੈ। ਇਸ ਦੀ ਥਾਂ ''ਤੇ ਬਿਨ੍ਹਾਂ ਦੁੱਧ ਦੀ ਬਲੈਕ ਕੌਫੀ ਪੀਣ ਦੀ ਆਦਤ ਪਾਓ।
3. ਆਇਸ ਟੀ
ਭਾਰ ਘੱਟ ਕਰਨ ਦੇ ਲਈ ਲੋਕ ਆਇਸ ਟੀ ਦਾ ਸੇਵਨ ਕਰਦੇ ਹਨ ਕਿਉਂਕਿ ਇਸ ''ਚ ਸ਼ੂਗਰ ਨਹੀਂ ਹੁੰਦੀ ਪਰ ਬਾਜ਼ਾਰ ''ਚ ਮਿਲਣ ਵਾਲੀ ਆਇਸ ਟੀ ਦੀ ਬੋਤਲ ''ਚ 116 ਕੈਲੋਰੀ ਹੁੰਦੀ ਹੈ। ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਦੀ ਥਾਂ ''ਤੇ ਘਰ ''ਚ ਹੀ ਬਣੀ ਹੋਈ ਆਇਸ ਟੀ ਪੀਓ।
4. ਸਮੂਦੀ
ਫਲਾਂ ਨਾਲ ਬਣੀ ਸਮੂਦੀ ਨੂੰ ਬਣਾਉਣ ਦੇ ਲਈ ਉਸ ''ਚ ਚੀਨੀ ਦਾ ਇਸਤੇਮਾਲ ਨਾ ਕਰੋ ਕਿਉਂਕਿ ਫਲਾਂ ''ਚ ਕਾਫੀ ਮਿੱਠਾ ਹੁੰਦਾ ਹੈ।
5. ਜੂਸ 
ਡੱਬੇ ਵਾਲੇ ਜੂਸ ''ਚ ਕਈ ਤਰ੍ਹਾਂ ਦੇ ਕੈਮੀਕਲਸ ਅਤੇ ਕਾਫੀ ਮਾਤਰਾ ''ਚ ਮਿੱਠਾ ਹੁੰਦਾ ਹੈ। ਜਿਸ ਨਾਲ ਸਰੀਰ ਦੀ ਕੈਲੋਰੀ ਦੀ ਮਾਤਰਾ ਵਧ ਜਾਂਦੀ ਹੈ। ਇਸ ਤੋਂ ਇਲਾਵਾ ਬਾਜ਼ਾਰ ''ਚ ਮਿਲਣ ਵਾਲੇ ਫ੍ਰੈਸ਼ ਜੂਸ ''ਚ ਵੀ ਮਿੱਠਾ ਮਿਲਾਇਆ ਜਾਂਦਾ ਹੈ। ਇਸ ਲਈ ਘਰ ''ਚ ਹੀ ਜੂਸ ਬਣਾ ਕੇ ਪੀਓ ਜਾਂ ਫਲਾਂ ਦਾ ਸੇਵਨ ਕਰੋ।


Related News