Health Tips: ਜਲਦੀ ਭਾਰ ਘਟਾਉਣ ਦੇ ਚਾਹਵਾਨ ਲੋਕ ਇਨ੍ਹਾਂ ਚੀਜ਼ਾਂ ਦੀ ਰੋਜ਼ਾਨਾ ਕਰਨ ਵਰਤੋਂ, ਹੋਵੇਗਾ ਫ਼ਾਇਦਾ

Thursday, Dec 09, 2021 - 02:35 PM (IST)

Health Tips: ਜਲਦੀ ਭਾਰ ਘਟਾਉਣ ਦੇ ਚਾਹਵਾਨ ਲੋਕ ਇਨ੍ਹਾਂ ਚੀਜ਼ਾਂ ਦੀ ਰੋਜ਼ਾਨਾ ਕਰਨ ਵਰਤੋਂ, ਹੋਵੇਗਾ ਫ਼ਾਇਦਾ

ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਲੋਕ ਸਭ ਤੋਂ ਜ਼ਿਆਦਾ ਆਪਣੇ ਭਾਰ ਕਾਰਨ ਪਰੇਸ਼ਾਨ ਹਨ, ਜੋ ਘੱਟ ਹੋਣ ਦੀ ਥਾਂ ਵੱਧਦਾ ਜਾ ਰਿਹਾ ਹੈ। ਗਲਤ ਖਾਣ ਪੀਣ ਅਤੇ ਕਸਰਤ ਨਾ ਕਰਨ ਦੇ ਕਾਰਨ ਦਿਨ ਪ੍ਰਤੀ ਦਿਨ ਵਧਦਾ ਭਾਰ ਹਰ ਕਿਸੇ ਲਈ ਆਮ ਸਮੱਸਿਆ ਬਣ ਗਿਆ ਹੈ। ਹਾਲਾਂਕਿ ਲੋਕ ਭਾਰ ਘਟਾਉਣ ਜਾਂ ਇਸ ’ਤੇ ਕਾਬੂ ਪਾਉਣ ਲਈ ਬਹੁਤ ਸਾਰੇ ਤਰੀਕੇ ਅਪਣਾ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਹੋ ਰਿਹਾ। ਕਸਰਤ ਭਾਰ ਘਟਾਉਣ ਦਾ ਇਕ ਵਧੀਆ ਸਾਧਨ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਸੌਖੇ ਸੁਝਾਅ ਦੱਸਾਂਗੇ, ਜੋ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਤੁਹਾਡੀ ਸਹਾਇਤਾ ਕਰਨਗੇ।

ਖਾਣੇ ਲਈ ਸਹੀ ਪਲੇਟ ਦੀ ਕਰੋ ਵਰਤੋਂ
ਵੱਡੀ ਪਲੇਟ ਵਿਚ ਖਾਣਾ ਫੈਲ ਜਾਂਦਾ ਹੈ, ਜਿਸ ਨਾਲ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਘੱਟ ਖਾ ਰਹੇ ਹੋ। ਜਦੋਂ ਕਿ ਛੋਟੀ ਪਲੇਟ ਵਿਚ ਖਾਣਾ ਖਾਣ ਨਾਲ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਕੀ ਖਾ ਰਹੇ ਹੋ ਅਤੇ ਤੁਹਾਨੂੰ ਕਿੰਨਾ ਖਾਣਾ ਚਾਹੀਦਾ ਹੈ। ਇਹ ਭਾਰ ਘਟਾਉਣ ਦੇ ਉਪਚਾਰਾਂ ਵਿਚੋਂ ਇਕ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ਕੀ ਤੁਹਾਡੇ ਹੱਥ-ਪੈਰ ਵੀ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਪੜ੍ਹੋ ਇਹ ਖ਼ਬਰ

ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਡਾਇਟ ਕਰੇ ਭਾਰ ਨੂੰ ਕਾਬੂ: 
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਖ਼ੁਰਾਕ ਵਿਚ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ। ਇਨ੍ਹਾਂ ਦੋਨਾਂ ਚੀਜ਼ਾਂ ਨੂੰ ਹਜ਼ਮ ਹੋਣ ’ਚ ਬਹੁਤ ਸਮਾਂ ਲੱਗਦਾ ਹੈ, ਜਿਸ ਨਾਲ ਤੁਹਾਡਾ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਤੁਸੀਂ ਓਵਰ ਈਟਿੰਗ ਤੋਂ ਬਚਦੇ ਹੋ। ਪ੍ਰੋਟੀਨ ਲਈ ਡਾਇਟ ਵਿੱਚ ਚਿਕਨ, ਅੰਡੇ, ਫਲ, ਦਾਲ, ਵਸਾਯੁਕਤ ਮੱਛੀ, ਬਦਾਮ ਅਤੇ ਓਟਸ ਸ਼ਾਮਲ ਕਰੋ। ਉੱਥੇ ਹੀ ਫਾਈਬਰ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਤਾਜ਼ੇ ਮੌਸਮੀ ਫਲ, ਨਟਸ ਅਤੇ ਬੀਜਾਂ ਦਾ ਸੇਵਨ ਕਰੋ।

ਲੂਣ ਦਾ ਸੇਵਨ ਘੱਟ ਕਰੋ: 
ਸ਼ਾਮ ਨੂੰ ਲੂਣ ਦਾ ਸੇਵਨ ਘੱਟ ਤੋਂ ਘੱਟ ਕਰੋ। ਦਰਅਸਲ ਸ਼ਾਮ ਦੇ ਬਾਅਦ ਲੂਣ ਦਾ ਜ਼ਿਆਦਾ ਸੇਵਨ ਕਰਨ ਨਾਲ ਵਾਟਰ ਰਿਟੇਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ ਜਿਸ ਨਾਲ ਭਾਰ ਘੱਟ ਹੋਣ ਦੇ ਬਜਾਏ ਵਧ ਜਾਂਦਾ ਹੈ। ਮਾਹਰਾਂ ਅਨੁਸਾਰ ਰਾਤ ਨੂੰ ਬਹੁਤ ਜ਼ਿਆਦਾ ਲੂਣ ਖਾਣ ਨਾਲ ਪਾਚਕ ਖ਼ਰਾਬ ਹੁੰਦਾ ਹੈ, ਜੋ ਸਿੱਧਾ ਭਾਰ ‘ਤੇ ਅਸਰ ਪਾਉਂਦਾ ਹੈ। ਅਜਿਹੇ ‘ਚ ਇਹ ਵਧੀਆ ਹੈ ਕਿ ਤੁਸੀਂ ਰਾਤ ਨੂੰ ਘੱਟ ਤੋਂ ਘੱਟ ਲੂਣ ਦਾ ਸੇਵਨ ਕਰੋ।

ਪੜ੍ਹੋ ਇਹ ਵੀ ਖ਼ਬਰ - Health tips : ਭਾਰ ਘੱਟ ਕਰਨ ਦੇ ਚੱਕਰ ’ਚ ਕਦੇ ਵੀ ਭੁੱਲ ਕੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਨੁਕਸਾਨ

ਭਾਰ ਘਟਾਉਣ ਲਈ ਹੌਲੀ-ਹੌਲੀ ਖਾਓ ਖਾਣਾ: 
ਇਕ ਵਾਰ ਵਿਚ ਪੂਰਾ ਖਾਣ ਦੀ ਬਜਾਏ ਤੁਸੀਂ ਦਿਨ ਵਿਚ 6-7 ਵਾਰ ਖਾਓ। ਬਹੁਤ ਜ਼ਿਆਦਾ ਖਾਣ ਨਾਲ ਪਾਚਕ ਕਿਰਿਆ ਹੌਲੀ ਹੋ ਜਾਂਦੀ ਹੈ, ਜਿਸ ਨਾਲ ਭਾਰ ਵਧਦਾ ਹੈ। ਅਜਿਹੇ ‘ਚ ਇਹ ਵਧੀਆ ਹੋਵੇਗਾ ਕਿ ਜੇ ਤੁਸੀਂ ਤਿੰਨ ਵੱਡੇ ਭੋਜਨ ਖਾਣ ਦੀ ਥਾਂ ਦਿਨ ਵਿਚ ਛੋਟੇ-ਛੋਟੇ ਅੰਤਰਾਲ ਵਿਚ 6-7 ਭੋਜਨ ਕਰੋ। ਇਸ ਨਾਲ ਕੈਲੋਰੀ ਤੇਜ਼ੀ ਨਾਲ ਬਰਨ ਹੋਵੇਗੀ।

ਗਰਮ ਪਾਣੀ ਨਾਲ ਕਰੋ ਦਿਨ ਦੀ ਸ਼ੁਰੂਆਤ: 
ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੇ ਦਿਨ ਦੀ ਸ਼ੁਰੂਆਤ ਗਰਮ ਪਾਣੀ ਨਾਲ ਕਰੋ। ਦਰਅਸਲ ਸਵੇਰੇ ਗਰਮ ਪਾਣੀ ਪੀਣ ਨਾਲ ਪਾਚਕ ਕਿਰਿਆ ਵਧੀਆ ਹੁੰਦੀ ਹੈ, ਜੋ ਤੇਜ਼ੀ ਨਾਲ ਭਾਰ ਘਟਾਉਣ ਵਿਚ ਸਹਾਇਤਾ ਕਰਦੀ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ਠੰਡ ਦੇ ਮੌਸਮ 'ਚ ਹੁੰਦੇ ਨੇ ਜ਼ਿਆਦਾ 'ਦਿਲ ਦੇ ਰੋਗ', ਬਚਾਅ ਲਈ ਪੜ੍ਹੋ ਇਹ ਖ਼ਬਰ

ਨਿੰਬੂ ਅਤੇ ਸ਼ਹਿਦ
ਜੇਕਰ ਤੁਹਾਨੂੰ ਗਰਮ ਪਾਣੀ ਪੀਣ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਇਸ ਵਿਚ ਥੋੜ੍ਹਾ ਜਿਹਾ ਨਿੰਬੂ ਅਤੇ ਸ਼ਹਿਦ ਮਿਲਾ ਸਕਦੇ ਹੋ। ਇਸ ਨੂੰ ਰੋਜ਼ਾਨਾ ਪੀਣ ਨਾਲ ਤੁਹਾਡਾ ਭਾਰ ਜਲਦੀ ਘੱਟ ਹੋ ਜਾਵੇਗਾ।

ਭੋਜਨ ਬਾਰੇ ਸੋਚਣਾ: 
ਇਕ ਅਧਿਐਨ ਰਿਪੋਰਟ ਅਨੁਸਾਰ ਜਦੋਂ ਤੁਸੀਂ ਖਾਣੇ ਬਾਰੇ ਸੋਚਦੇ ਹੋ ਤਾਂ ਦਿਮਾਗ ਸੰਤੁਸ਼ਟ ਹੋ ਜਾਂਦਾ ਹੈ। ਇਸ ਤੋਂ ਘੱਟ ਖਾ ਕੇ ਹੀ ਤੁਹਾਡਾ ਢਿੱਡ ਭਰ ਜਾਂਦਾ ਹੈ ਅਤੇ ਤੁਸੀਂ ਓਵਰਰਾਈਟਿੰਗ ਤੋਂ ਬਚ ਜਾਂਦੇ ਹੋ। ਭਾਰ ਘਟਾਉਣ ਲਈ ਭੋਜਨ ਬਾਰੇ ਸੋਚਣਾ ਤੁਹਾਡੇ ਲਈ ਕੰਮ ਕਰ ਸਕਦਾ ਹੈ। ਇਹ ਸੁਣਨ ‘ਚ ਅਜੀਬ ਜ਼ਰੂਰ ਲੱਗੇਗਾ ਪਰ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਭੋਜਨ ਕਰਨ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ। ਇਕ ਅਧਿਐਨ ਰਿਪੋਰਟ ਦੇ ਅਨੁਸਾਰ ਸ਼ੀਸ਼ੇ ਦੇ ਸਾਹਮਣੇ ਖਾਣਾ ਖਾਣ ਨਾਲ ਲੋਕ ਆਪਣੇ ਭਾਰ ਬਾਰੇ ਚੌਕਸ ਰਹਿੰਦੇ ਹਨ ਅਤੇ ਓਵਰਈਟਿੰਗ ਨਹੀਂ ਕਰਦੇ, ਜੋ ਮੋਟਾਪੇ ਨੂੰ ਘਟਾਉਣ ਅਤੇ ਕੰਟਰੋਲ ਕਰਨ ਵਿਚ ਮਦਦਗਾਰ ਹੈ।

ਪੜ੍ਹੋ ਇਹ ਵੀ ਖ਼ਬਰ - Health tips: ਪਿੱਠ ਦਰਦ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇੰਝ ਮਿਲੇਗਾ ਦਰਦ ਤੋਂ ਹਮੇਸ਼ਾ ਲਈ ਛੁਟਕਾਰਾ


author

rajwinder kaur

Content Editor

Related News