Health Tips: ਬਦਲਦੇ ਮੌਸਮ ’ਚ ‘ਗਲੇ ਦਾ ਦਰਦ’ ਬਣ ਸਕਦੈ ਵੱਡੀ ਸਮੱਸਿਆ, ਇਨ੍ਹਾਂ ਨੁਸਖਿਆਂ ਨਾਲ ਪਾਓ ਰਾਹਤ

Wednesday, Mar 16, 2022 - 01:30 PM (IST)

Health Tips: ਬਦਲਦੇ ਮੌਸਮ ’ਚ ‘ਗਲੇ ਦਾ ਦਰਦ’ ਬਣ ਸਕਦੈ ਵੱਡੀ ਸਮੱਸਿਆ, ਇਨ੍ਹਾਂ ਨੁਸਖਿਆਂ ਨਾਲ ਪਾਓ ਰਾਹਤ

ਜਲੰਧਰ (ਬਿਊਰੋ) - ਬਦਲਦੇ ਮੌਸਮ ’ਚ ਕਈ ਤਰ੍ਹਾਂ ਦੀਆਂ ਸਮੱਸਿਆ ਅਤੇ ਬੀਮਾਰੀਆਂ ਹੁੰਦੀਆਂ ਹੀ ਰਹਿੰਦੀਆਂ ਹਨ। ਮੌਸਮ ਬਦਲਣ ’ਤੇ ਕਈ ਬੀਮਾਰੀਆਂ, ਸਾਹ ਲੈਣ ’ਚ ਪ੍ਰੇਸ਼ਾਨੀ, ਖੰਘ ਹੋਣ ਦੇ ਨਾਲ-ਨਾਲ ਸਿਹਤ ਖ਼ਰਾਬ ਹੋਣ ਲੱਗਦੀ ਹੈ। ਇਸ ਦਾ ਸਮੇਂ ਸਿਰ ਇਲਾਜ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਬੀਮਾਰੀਆਂ ਦੇ ਵਾਂਗ ਬਦਲਦੇ ਮੌਸਮ ਦਾ ਪ੍ਰਭਾਵ ਸਾਡੇ ਗਲੇ ’ਤੇ ਵੀ ਪੈਂਦਾ ਹੈ, ਜਿਸ ਨਾਲ ਕਈ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਜਦੋਂ ਵੀ ਗਲੇ ’ਚ ਦਰਦ ਹੁੰਦੀ ਹੈ ਤਾਂ ਸਾਰਾ ਸਰੀਰ ਕਮਜ਼ੋਰ ਹੋ ਜਾਂਦਾ ਹੈ। ਗਲਾ ਖ਼ਰਾਬ ਹੋਣ ’ਤੇ ਬੁਖ਼ਾਰ ਵੀ ਹੋ ਸਕਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਅਪਣਾਉਣੇ ਚਾਹੀਦੇ ਹਨ, ਜਿਸ ਨਾਲ ਰਾਹਤ ਮਿਲ ਸਕੇ... 

ਹਲਦੀ ਵਾਲਾ ਦੁੱਧ ਪੀਓ
ਹਲਦੀ ਦੀ ਤਾਸੀਰ ਗਰਮ ਹੁੰਦੀ ਹੈ, ਜੋ ਗਲੇ ਲਈ ਫ਼ਾਇਦੇਮੰਦ ਮੰਨੀ ਜਾਂਦੀ ਹੈ। ਹਲਦੀ ਵਿਚ ਐਂਟੀਸੈਪਟਿਕ ਗੁਣ ਹੁੰਦੇ ਹਨ। ਦੁੱਧ ਵਿਚ ਕੈਲਸ਼ੀਅਮ ਹੁੰਦਾ ਹੈ। ਹਲਦੀ ਵਾਲਾ ਦੁੱਧ ਸਰੀਰ ਵਿੱਚ ਬੈਕਟੀਰੀਆ ਦੂਰ ਕਰਦਾ ਹੈ, ਜਿਸ ਨਾਲ ਗਲੇ ਦੇ ਦਰਦ ਤੋਂ ਰਾਹਤ ਮਿਲਦੀ ਹੈ। ਮੌਸਮ ਬਦਲਣ ਦੇ ਹਲਦੀ ਵਾਲਾ ਦੁੱਧ ਪੀਣਾ ਸਿਹਤ ਲਈ ਚੰਗਾ ਹੁੰਦਾ ਹੈ। 

ਪੜ੍ਹੋ ਇਹ ਵੀ ਖ਼ਬਰ: Health Tips: ਜਲਦੀ ਭਾਰ ਘਟਾਉਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ, ਰੋਜ਼ਾਨਾ ਖਾਓ ਇਹ ਫਲ

ਗਰਮ ਪਾਣੀ ਦੇ ਗਰਾਰੇ ਕਰੋ
ਮੌਸਮ ਬਦਲਣ ’ਤੇ ਗਰਮ ਪਾਣੀ ਦੇ ਗਰਾਰੇ ਕਰਨੇ ਚਾਹੀਦੇ ਹਨ। ਇਸ ਨਾਲ ਗਲੇ ਦੀ ਖਰਾਸ਼, ਦਰਦ ਜਿਹੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਗਰਮ ਪਾਣੀ ਦੇ ਗਰਾਰੇ ਕਰਨ ਨਾਲ ਗਲੇ ਦੀ ਇਨਫੈਕਸ਼ਨ ਅਤੇ ਸੋਜ ਘੱਟ ਹੋ ਜਾਂਦੀ ਹੈ।

ਠੰਢੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰੋ
ਮੌਸਮ ਬਦਲਣ ’ਤੇ ਜਦੋਂ ਵੀ ਗਲੇ ਦੀ ਪ੍ਰੇਸ਼ਾਨੀ ਹੋਵੇ ਤਾਂ ਸਭ ਤੋਂ ਪਹਿਲਾਂ ਠੰਢੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਠੰਢੀਆਂ ਚੀਜ਼ਾਂ ਖਾਣ ਨਾਲ ਗਲੇ ਦੀਆਂ ਸਮੱਸਿਆਵਾਂ ਹੋਰ ਜ਼ਿਆਦਾ ਵਧ ਜਾਂਦੀਆਂ ਹਨ। ਗਲਾ ਖ਼ਰਾਬ ਹੋਣ ’ਤੇ ਗਰਮ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ: Health Tips: ਜਾਣੋ ਕਿਹੜੇ ਕਾਰਨਾਂ ਕਰਕੇ ਹੁੰਦੀ ਹੈ ‘ਕਿਡਨੀ ਖ਼ਰਾਬ’, ਰਾਹਤ ਪਾਉਣ ਲਈ ਅਪਣਾਓ ਇਹ ਨੁਸਖ਼ੇ

ਗਲੇ ਨੂੰ ਭਾਫ ਦਿਓ
ਮੌਸਮ ਬਦਲਣ ’ਤੇ ਜੇ ਤੁਹਾਡਾ ਗਲਾ ਦਰਦ ਹੋ ਰਿਹਾ ਹੈ ਤਾਂ ਗਰਮ ਪਾਣੀ ਦੀ ਭਾਫ ਜ਼ਰੂਰ ਲਓ। ਗਲੇ ਨੂੰ ਗਰਮ ਪਾਣੀ ਦੀ ਭਾਫ ਦੇਣ ਨਾਲ ਖਾਂਸੀ, ਜ਼ੁਕਾਮ ਅਤੇ ਗਲੇ ਦੇ ਦਰਦ ਤੋਂ ਆਰਾਮ ਮਿਲਦਾ ਹੈ।

ਵਿਟਾਮਿਨ-ਸੀ ਦਾ ਸੇਵਨ ਕਰੋ
ਮੌਸਮ ਬਦਲਦੇ ’ਚ ਬੀਮਾਰ ਹੋਣ ’ਤੇ ਲੋਕਾਂ ਨੂੰ ਵਿਟਾਮਿਨ-ਸੀ ਲੈਣਾ ਚਾਹੀਦਾ ਹੈ। ਇਸ ਦੌਰਾਨ ਖੱਟੇ ਫਲ, ਨਿੰਬੂ, ਲੈਮਨ-ਟੀ ਅਤੇ ਆਂਵਲੇ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ: Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਵਾਈ, ਘਰੇਲੂ ਤਰੀਕਿਆਂ ਨਾਲ ਇੰਝ ਪਾਓ ਰਾਹਤ

 


author

rajwinder kaur

Content Editor

Related News