ਭੋਜਨ ਖਾਂਦੇ ਸਮੇਂ ਪਾਣੀ ਪੀਣ ਨਾਲ ਹੋ ਸਕਦੇ ਹਨ ਇਹ ਨੁਕਸਾਨ
Saturday, Jul 01, 2017 - 05:33 PM (IST)
ਨਵੀਂ ਦਿੱਲੀ— ਪਾਣੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਨਾਲ ਕਈ ਰੋਗ ਦੂਰ ਹੋ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਖਾਣਾ-ਖਾਣ ਦੇ ਬਾਅਦ ਜਾਂ ਨਾਲ ਪਾਣੀ ਪੀਣ ਨਾਲ ਪਾਚਨ ਕਿਰਿਆ 'ਤੇ ਮਾੜਾ ਅਸਰ ਪੈਂਦਾ ਹੈ। ਆਓ ਜਾਣਦੇ ਹਾਂ ਕਿ ਇਸ ਤਰ੍ਹਾਂ ਪਾਣੀ ਪੀਣ ਦੇ ਕੀ ਨੁਕਸਾਨ ਹੋ ਸਕਦੇ ਹਨ। ਖਾਣਾ ਖਾਣ ਦੇ ਬਾਅਦ 1 ਘੰਟੇ ਬਾਅਦ ਹੀ ਪਾਣੀ ਪੀਓ। ਆਓ ਜਾਣਦੇ ਹਾਂ ਇਸ ਦੇ ਨੁਕਸਾਨ
ਨਾ ਪੀਓ ਖਾਣੇ ਦੇ ਨਾਲ ਪਾਣੀ
ਖਾਣੇ ਦੇ ਨਾਲ ਪਾਣੀ ਪੀਣ ਨਾਲ ਭੋਜਨ ਪੱਚ ਨਹੀਂ ਪਾਉਂਦਾ ਅਤੇ ਸੀਨੇ 'ਚ ਜਲਣ ਹੁੰਦੀ ਰਹਿੰਦੀ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1. ਭੋਜਨ ਨੂੰ ਚੰਗੀ ਤਰ੍ਹਾਂ ਨਾਲ ਚਬਾ ਕੇ ਖਾਓ। ਚਬਾ ਕੇ ਖਾਣ ਨਾਲ ਖਾਣਾ ਪਚ ਜਾਂਦਾ ਹੈ ਪਾਣੀ ਪੀਣ ਦੀ ਜ਼ਰੂਰਤ ਵੀ ਨਹੀਂ ਰਹਿੰਦੀ।
2. ਭੋਜਨ ਕਰਦੇ ਸਮੇਂ ਜੇ ਖਾਂਸੀ ਆਏ ਤਾਂ ਪਾਣੀ ਦੀ ਥਾਂ 'ਤੇ ਦੁੱਧ ਦੀ ਵਰਤੋ ਕਰੋ। ਤੁਸੀਂ ਚਾਹੋ ਤਾਂ ਲੱਸੀ ਵੀ ਪੀ ਸਕਦੇ ਹੋ।
3. ਜੇ ਤੁਸੀਂ ਤਿੱਖਾ ਜਾਂ ਚਟਪਟਾ ਖਾ ਰਹੇ ਹੋ ਤਾਂ ਪਿਆਸ ਲੱਗਣ 'ਤੇ ਗਿਲਾਸ ਭਰ ਕੇ ਪਾਣੀ ਨਾ ਪੀਓ ਸਿਰਫ 2 ਘੁੱਟ ਪਾਣੀ ਹੀ ਪੀਓ।
4. ਖਾਣ ਦੇ ਬਾਅਦ 1 ਘੰਟੇ ਬਾਅਦ ਗਰਮ ਪਾਣੀ ਪੀਣ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਅਤੇ ਖਾਣਾ ਪਚਣ 'ਚ ਮਦਦ ਮਿਲਦੀ ਹੈ।
5. ਖਾਣਾ ਖਾਂਦੇ ਸਮੇਂ ਕੋਲਡ ਡ੍ਰਿੰਕ ਜਾਂ ਜੂਸ ਦੀ ਵਰਤੋ ਕਰੋ।
6. ਜੇ ਭੋਜਨ ਤਿੱਖਾ, ਮਿਰਚ-ਮਸਾਲੇਦਾਰ, ਨਮਕੀਨ ਅਤੇ ਖੱਟਾ ਹੈ ਤਾਂ ਪਾਣੀ ਜ਼ਰੂਰ ਪੀਓ ਅਜਿਹੇ 'ਚ ਪਾਣੀ ਪੀਣ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ।
