ਕੋਸਾ ਪਾਣੀ ਪੀਣ ਦੇ ਫਾਇਦੇ

03/17/2018 5:28:02 PM

ਪਾਣੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ। ਦਿਨ 'ਚ ਉਂਝ ਤਾਂ 8 ਤੋਂ 10 ਗਲਾਸ ਪਾਣੀ ਕਾਫੀ ਜ਼ਰੂਰੀ ਹੁੰਦਾ ਹੈ ਪਰ ਜੇ ਇਸ ਦੇ ਨਾਲ ਦਿਨ 'ਚ 3 ਤੋਂ 4 ਵਾਰ ਗਰਮ ਪਾਣੀ ਪੀਣ ਦੀ ਆਦਤ ਪਾ ਲਈ ਜਾਵੇ ਤਾਂ ਤੁਸੀਂ ਖੁਦ ਨੂੰ ਕਈ ਬਿਮਾਰੀਆਂ ਤੋਂ ਬਚਾ ਸਕਦੇ ਹੋ। ਇਹ ਸਰੀਰ ਚੋਂ ਅਨੇਕਾਂ ਰੋਗਾਂ ਨੂੰ ਬਾਹਰ ਕੱਢਣ ਦੀ ਸਮਰੱਥਾ ਰੱਖਦਾ ਹੈ। ਗਰਮ ਪਾਣੀ ਪੀਣ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਹ ਭਾਰ ਘਟਾਉਣ 'ਚ ਕਾਫੀ ਮਦਦਗਾਰ ਸਾਬਤ ਹੁੰਦਾ ਹੈ। ਨਾਲ ਹੀ ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਆਓ ਜਾਣਦੇ ਹਾਂ ਇਸ ਦੇ ਅਣਗਿਣਤ ਫ਼ਾਇਦਿਆਂ ਬਾਰੇ।
1. ਮੋਟਾਪਾ ਕਰੇ ਕੰਟਰੋਲ 
ਜੇਕਰ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੋ ਅਤੇ ਡਾਈਟਿੰਗ ਅਤੇ ਕਸਰਤ ਨਾਲ ਕੋਈ ਫਰਕ ਨਹੀਂ ਪੈ ਰਿਹਾ ਤਾਂ ਸਵੇਰੇ ਖ਼ਾਲੀ ਪੇਟ ਕੋਸਾ ਪਾਣੀ ਪੀਣਾ ਸ਼ੁਰੂ ਕਰ ਦਿਓ। ਇਸ ਤੋਂ ਇਲਾਵਾ ਜੇ ਤੁਸੀਂ ਗਰਮ ਪਾਣੀ 'ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਉਗੇ ਤਾਂ ਭਾਰ ਘੱਟ ਹੋਣਾ ਸ਼ੁਰੂ ਹੋ ਜਾਵੇਗਾ ਪਰ ਜੇ ਤੁਹਾਨੂੰ ਨਿੰਬੂ ਸ਼ਹਿਦ ਚੰਗਾ ਨਹੀਂ ਲੱਗਦਾ ਤਾਂ ਤੁਸੀਂ 1 ਗਲਾਸ ਸਾਦਾ ਪਾਣੀ ਪੀ ਸਕਦੇ ਹੋ।
2. ਕਬਜ਼ ਤੋਂ ਰਾਹਤ
ਕਬਜ਼ ਦੀ ਸਮੱਸਿਆ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣਦੀ ਹੈ। ਕਬਜ਼ ਕਬਜ਼ ਦੀ ਪ੍ਰੇਸ਼ਾਨੀ ਨੂੰ ਜੜ• ਤੋਂ ਖਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੋ ਕਿ ਰੋਜ਼ਾਨਾ ਖ਼ਾਲੀ ਪੇਟ ਕੋਸਾ ਪਾਣੀ ਪੀਤਾ ਜਾਵੇ।
3. ਖੂਨ ਸਾਫ਼ ਕਰੇ 
ਗਰਮ ਪਾਣੀ ਪੀਣ ਨਾਲ ਸਰੀਰ ਦੇ ਸਾਰੇ ਗੰਦੇ ਟਾਕਸਿਨ ਵੀ ਪਿਸ਼ਾਬ ਅਤੇ ਪਸੀਨੇ ਰਾਹੀ ਬਾਹਰ ਨਿਕਲਦੇ ਹਨ। ਇਸ ਦੇ ਨਾਲ ਇਹ ਖੂਨ ਦੀ ਸ਼ੁੱਧੀ ਵੀ ਕਰਦਾ ਹੈ।
5. ਸਰਦੀ-ਜ਼ੁਕਾਮ ਤੋਂ ਰਾਹਤ 
ਜੇ ਬੇਮੌਸਮ ਤੁਹਾਡੀ ਛਾਤੀ 'ਚ ਜਕੜਨ ਅਤੇ ਜ਼ੁਕਾਮ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਗਰਮ ਪਾਣੀ ਪੀਣਾ ਤੁਹਾਡੇ ਲਈ ਰਾਮ ਬਾਣ ਇਲਾਜ ਸਾਬਤ ਹੁੰਦਾ ਹੈ। ਗਰਮ ਪਾਣੀ ਪੀਣ ਨਾਲ ਗਲਾ ਵੀ ਠੀਕ ਰਹਿੰਦਾ ਹੈ। ਇਸ ਦੀ ਵਰਤੋਂ ਨਾਲ ਆਰਾਮ ਮਿਲਦਾ ਹੈ।
6. ਮਾਹਵਾਰੀ ਦੀ ਸਮੱਸਿਆ 
ਜਿਨਾਂ ਔਰਤਾਂ ਨੂੰ ਮਾਹਵਾਰੀ ਦੇ ਦਿਨਾਂ 'ਚ ਪੇਟ ਦਰਦ ਜਾਂ ਕਰਮ ਦਰਦ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਗਰਮ ਪਾਣੀ ਪੀਣਾ ਚਾਹੀਦਾ ਹੈ। ਨਾਲ ਹੀ ਇਸ ਦੌਰਾਨ ਗਰਮ ਪਾਣੀ ਨਾਲ ਪੇਟ ਦੀ ਸ਼ਿਕਾਈ ਕਰਨ 'ਚ ਕਾਫੀ ਫਾਇਦਾ ਮਿਲਦਾ ਹੈ
7. ਬਾਡੀ ਕਰੇ ਡਿਟਾਕਸ 
ਗਰਮ ਪਾਣੀ ਪੀਣ ਨਾਲ ਸਰੀਰ ਨੂੰ ਡਿਟਾਕਸ ਕਰਨ 'ਚ ਵੀ ਮਦਦ ਮਿਲਦੀ ਹੈ ਅਤੇ ਇਹ ਸਰੀਰ ਦੀਆਂ ਸਾਰੀਆਂ ਅਸ਼ੁੱਧੀਆਂ ਨੂੰ ਬਹੁਤ ਆਸਾਨੀ ਨਾਲ ਸਾਫ ਕਰ ਦਿੰਦਾ। ਗਰਮ ਪਾਣੀ ਪੀਣ ਨਾਲ ਸਰੀਰ ਦਾ ਤਾਪਮਾਨ ਵਧਣ, ਜਿਸ ਨਾਲ ਪਸੀਨਾ ਆਉਂਦਾ ਹੈ ਅਤੇ ਇਸ ਦੇ ਮਾਧਿਅਮ ਨਾਲ ਸਰੀਰ ਦੀਆਂ ਅਸ਼ੁੱਧੀਆਂ ਦੂਰ ਹੋ ਜਾਂਦੀਆਂ ਹਨ।
8. ਹਰ ਵੇਲੇ ਨਜ਼ਰ ਆਓ ਜਵਾਨ 
ਸਿਰਫ ਸਿਹਤ ਨਾਲ ਜੁੜੇ ਹੀ ਨਹੀਂ ਸਗੋਂ ਸੁੰਦਰਤਾ ਨਾਲ ਜੁੜੇ ਕਈ ਫਾਇਦੇ ਵੀ ਹਨ। ਇਸ ਨਾਲ ਚਮੜੀ 'ਚ ਕਸਾਅ ਆਉਣ ਲੱਗਦਾ ਹੈ ਅਤੇ ਚਮੜੀ ਚਮਕਦਾਰ ਹੋਣ ਲੱਗਦੀ ਹੈ। ਚਿਹਰੇ ਦੀਆਂ ਝੁਰੜੀਆਂ ਹੌਲੀ-ਹੌਲੀ ਗ਼ਾਇਬ ਹੋ ਜਾਂਦੀਆਂ ਹਨ।
9. ਵਾਲਾਂ ਲਈ ਫ਼ਾਇਦੇਮੰਦ 
ਇਸ ਤੋਂ ਇਲਾਵਾ ਗਰਮ ਪਾਣੀ ਦੀ ਵਰਤੋਂ ਵਾਲਾਂ ਲਈ ਬਹੁਤ ਫ਼ਾਇਦੇਮੰਦ ਹੈ। ਇਸ ਨਾਲ ਵਾਲ ਚਮਕਦਾਰ ਹੁੰਦੇ ਹਨ ਅਤੇ ਇਨ•ਾਂ ਦੀ ਗ੍ਰੋਥ ਵੀ ਤੇਜ਼ੀ ਨਾਲ ਵਧਦੀ ਹੈ।
10. ਐਨਰਜੀ ਵਧਾਓ
ਸਾਫਟ ਡ੍ਰਿੰਕ ਪੀਣ ਦੀ ਥਾਂ ਜੇ ਤੁਸੀਂ ਕੋਸਾ ਪਾਣੀ ਜਾਂ ਨਿੰਬੂ ਪਾਣੀ ਪੀਉਗੇ ਤਾਂ ਤੁਹਾਡਾ ਐਨਰਜੀ ਲੈਵਲ ਵਧੇਗਾ ਅਤੇ ਡਾਈਜੈਸਟਿਵ ਸਿਸਟਮ ਵੀ ਸਹੀ ਰਹੇਗਾ।

ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ) ਸੰਗਰੂਰ 
9914062205


Related News