ਦੰਦਾਂ ਦੇ ਪੀਲੇਪਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ, ਮੋਤੀਆਂ ਵਾਂਗ ਚਮਕਣਗੇ ਦੰਦ

Sunday, Apr 30, 2023 - 01:23 PM (IST)

ਜਲੰਧਰ (ਬਿਊਰੋ)– ਜੇਕਰ ਤੁਸੀਂ ਦੰਦਾਂ ਦੇ ਪੀਲੇਪਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ, ਤੁਹਾਡੇ ਦੰਦ ਮੋਤੀਆਂ ਵਾਂਗ ਚਮਕਣਗੇ। ਹੱਸਦਾ ਚਿਹਰਾ ਬਹੁਤ ਖ਼ੂਬਸੂਰਤ ਲੱਗਦਾ ਹੈ ਪਰ ਦੰਦਾਂ ਦਾ ਪੀਲਾ ਹੋਣਾ ਤੁਹਾਡੀ ਮੁਸਕਰਾਹਟ ਨੂੰ ਘਟਾ ਦਿੰਦਾ ਹੈ। ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਇਥੇ ਕੁਝ ਘਰੇਲੂ ਉਪਾਅ ਦੱਸੇ ਗਏ ਹਨ, ਜਿਨ੍ਹਾਂ ਨੂੰ ਅਪਣਾਉਣ ਨਾਲ ਦੰਦ ਮੋਤੀਆਂ ਵਾਂਗ ਚਮਕਦਾਰ ਹੋ ਜਾਣਗੇ।

ਹਰ ਰੋਜ਼ ਹਰ ਕਿਸੇ ਨੂੰ ਦੰਦਾਂ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ, ਜੋ ਤੁਹਾਡੇ ਚਿਹਰੇ ਤੋਂ ਪਿਆਰੀ ਮੁਸਕਾਨ ਖੋਹ ਲੈਂਦੀਆਂ ਹਨ। ਅਜਿਹੇ ’ਚ ਤੁਸੀਂ ਇਨ੍ਹਾਂ ’ਤੇ ਲੱਖਾਂ ਰੁਪਏ ਖ਼ਰਚ ਕਰਦੇ ਹੋ ਪਰ ਫਿਰ ਵੀ ਇਸ ਦਾ ਕੋਈ ਹੱਲ ਨਹੀਂ ਨਿਕਲਦਾ। ਅਜਿਹੇ ’ਚ ਤੁਸੀਂ ਵੀ ਬਹੁਤ ਗੁੱਸੇ ਹੋ ਜਾਂਦੇ ਹੋ। ਜੇਕਰ ਇਸ ਤਰ੍ਹਾਂ ਦੰਦਾਂ ’ਚ ਪੀਲਾਪਨ ਆ ਜਾਵੇ ਤਾਂ ਇਸ ਨੂੰ ਦੂਰ ਕਰਨਾ ਬਹੁਤ ਮੁਸ਼ਕਿਲ ਹੈ। ਦੰਦਾਂ ਦਾ ਪੀਲਾ ਪੈਣਾ ਕਈ ਕਾਰਨਾਂ ਕਰਕੇ ਹੋ ਸਕਦਾ ਹੈ, ਜਿਵੇਂ ਕਿ ਪਾਣੀ ’ਚ ਵਧਦਾ ਪ੍ਰਦੂਸ਼ਣ ਜਾਂ ਸਰੀਰ ਤੇ ਦੰਦਾਂ ’ਚ ਕੈਲਸ਼ੀਅਮ ਦੀ ਘਾਟ। ਇਸ ਪੀਲੇਪਨ ਨੂੰ ਦੂਰ ਕਰਨ ਲਈ ਇਥੇ ਕੁਝ ਪੱਕੇ ਉਪਾਅ ਦੱਸੇ ਗਏ ਹਨ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਨੂੰ ਵਾਧੂ ਪੈਸੇ ਨਹੀਂ ਖਰਚਣੇ ਪੈਣਗੇ ਤੇ ਤੁਹਾਡੇ ਦੰਦ ਮੋਤੀਆਂ ਵਾਂਗ ਚਮਕਦਾਰ ਹੋ ਜਾਣਗੇ।

ਦੰਦਾਂ ਦਾ ਪੀਲਾਪਨ ਦੂਰ ਕਰਨ ਦੇ ਘਰੇਲੂ ਨੁਸਖ਼ੇ

1. ਅਦਰਕ ਦਾ ਪੇਸਟ
ਸਿਹਤ ਮਾਹਿਰ ਦੱਸਦੇ ਹਨ ਕਿ ਬਹੁਤ ਜ਼ਿਆਦਾ ਕੋਲਡ ਡਰਿੰਕ ਪੀਣ ਨਾਲ ਵੀ ਦੰਦ ਪੀਲੇ ਪੈ ਜਾਂਦੇ ਹਨ। ਇਸ ਲਈ ਕੋਲਡ ਡਰਿੰਕਸ, ਸੋਡਾ, ਚਾਹ, ਰੈੱਡ ਵਾਈਨ ਵਰਗੀਆਂ ਚੀਜ਼ਾਂ ਤੋਂ ਦੂਰ ਰਹੋ। ਇਸ ਤਰ੍ਹਾਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਅਦਰਕ ਦਾ ਪੇਸਟ ਬਣਾ ਕੇ ਆਪਣੇ ਟੁੱਥਪੇਸਟ ’ਚ ਮਿਲਾ ਲਓ। ਇਸ ਤੋਂ ਬਾਅਦ ਇਸ ਪੇਸਟ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਤੁਹਾਡੇ ਦੰਦ ਚਮਕਣ ਲੱਗ ਜਾਣਗੇ ਤੇ ਸਾਹ ਦੀ ਬਦਬੂ ਵੀ ਦੂਰ ਹੋ ਜਾਵੇਗੀ।

2. ਬੇਕਿੰਗ ਸੋਡਾ
ਜੇਕਰ ਰੋਜ਼ਾਨਾ ਬੁਰਸ਼ ਕਰਨ ਤੋਂ ਬਾਅਦ ਵੀ ਦੰਦਾਂ ਦਾ ਪੀਲਾਪਨ ਦੂਰ ਨਹੀਂ ਹੁੰਦਾ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਬੇਕਿੰਗ ਸੋਡੇ ਦੀ ਵਰਤੋਂ ਕਰ ਸਕਦੇ ਹੋ। ਤੁਹਾਨੂੰ ਬੱਸ ਅੱਧਾ ਚਮਚ ਬੇਕਿੰਗ ਸੋਡਾ ਲੈਣਾ ਹੈ, ਉਸ ’ਚ ਚੁਟਕੀ ਭਰ ਨਮਕ ਮਿਲਾ ਕੇ ਉਂਗਲੀ ਦੀ ਮਦਦ ਨਾਲ ਦੰਦਾਂ ’ਤੇ ਰਗੜੋ। ਇਸ ਕੰਮ ਨੂੰ ਦੋ-ਤਿੰਨ ਵਾਰ ਕਰਨ ਨਾਲ ਤੁਹਾਡੇ ਦੰਦ ਸੰਗਮਰਮਰ ਦੀ ਤਰ੍ਹਾਂ ਚਿੱਟੇ ਹੋ ਜਾਣਗੇ।

3. ਨਿੰਮ ਤੇ ਤੁਲਸੀ
ਆਯੁਰਵੇਦ ’ਚ ਤੁਲਸੀ ਤੇ ਨਿੰਮ ਨੂੰ ਸਿਹਤ ਲਈ ਬਹੁਤ ਫ਼ਾਇਦੇਮੰਦ ਦੱਸਿਆ ਗਿਆ ਹੈ। ਤੁਲਸੀ ਤੇ ਨਿੰਮ ਦਾ ਪੇਸਟ ਦੰਦਾਂ ਦਾ ਪੀਲਾਪਨ ਦੂਰ ਕਰਦਾ ਹੈ ਤੇ ਦੰਦਾਂ ਨੂੰ ਮਜ਼ਬੂਤ ਕਰਦਾ ਹੈ। ਤੁਹਾਨੂੰ ਬਸ ਆਪਣੇ ਪੇਸਟ ’ਚ ਨਿੰਮ ਤੇ ਤੁਲਸੀ ਨੂੰ ਮਿਲਾ ਕੇ ਰੋਜ਼ਾਨਾ ਵਰਤਣਾ ਹੈ। ਅਜਿਹਾ ਕਰਨ ਨਾਲ ਤੁਹਾਡੇ ਦੰਦ ਮਜ਼ਬੂਤ ਹੋਣਗੇ ਤੇ ਉਨ੍ਹਾਂ ਦੀ ਚਮਕ ਵੀ ਬਰਕਰਾਰ ਰਹੇਗੀ।

ਨੋਟ– ਦੰਦਾਂ ਦੇ ਪੀਲੇਪਨ ਨੂੰ ਦੂਰ ਕਰਨ ਲਈ ਤੁਸੀਂ ਕਿਹੜਾ ਨੁਸਖ਼ਾ ਵਰਤਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News