ਸਵੇਰੇ ਸਿਹਤਮੰਦ ਨਾਸ਼ਤਾ ਕਰਨਾ ਚਾਹੁੰਦੇ ਹੋ ਤਾਂ ਬਣਾਓ ਇਹ ਵੈੱਜ ਸੈਂਡਵਿਚ, ਬੇਹੱਦ ਸੌਖੀ ਹੈ ਰੈਸਿਪੀ

Saturday, Aug 05, 2023 - 02:38 PM (IST)

ਸਵੇਰੇ ਸਿਹਤਮੰਦ ਨਾਸ਼ਤਾ ਕਰਨਾ ਚਾਹੁੰਦੇ ਹੋ ਤਾਂ ਬਣਾਓ ਇਹ ਵੈੱਜ ਸੈਂਡਵਿਚ, ਬੇਹੱਦ ਸੌਖੀ ਹੈ ਰੈਸਿਪੀ

ਜਲੰਧਰ (ਬਿਊਰੋ)– ਕੀ ਤੁਸੀਂ ਵੀ ਸਵੇਰੇ ਸਿਹਤਮੰਦ ਤੇ ਸੁਆਦ ਨਾਸ਼ਤਾ ਕਰਨਾ ਚਾਹੁੰਦੇ ਹੋ ਤਾਂ ਸੈਂਡਵਿਚ ਦੀ ਇਹ ਰੈਸਿਪੀ ਅਜ਼ਮਾਓ। ਜੇਕਰ ਤੁਸੀਂ ਸਵੇਰੇ ਸੋਚ ਕੇ ਪ੍ਰੇਸ਼ਾਨ ਹੋ ਤਾਂ ਤੁਹਾਡੀ ਸਮੱਸਿਆ ਦਾ ਹੱਲ ਆ ਗਿਆ ਹੈ। ਅੱਜ ਅਸੀਂ ਸਿੱਖਾਵਾਂਗੇ ਸੈਂਡਵਿਚ ਬਣਾਉਣ ਦੀ ਰੈਸਿਪੀ, ਉਹ ਵੀ ਭਾਰਤੀ ਸਟਾਈਲ ’ਚ।

ਸਿਹਤਮੰਦ ਨਾਸ਼ਤਾ ਜ਼ਰੂਰੀ ਹੈ
ਭਾਰਤ ’ਚ ਸਵੇਰੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ ਪਰ ਇਸ ਦੇ ਨਾਲ ਕੁਝ ਸਿਹਤਮੰਦ ਨਾਸ਼ਤਾ ਵੀ ਜ਼ਰੂਰੀ ਹੈ। ਨਾਸ਼ਤਾ ਵੀ ਅਜਿਹਾ ਹੋਣਾ ਚਾਹੀਦਾ ਹੈ, ਜਿਸ ਨੂੰ ਜਲਦੀ ਬਣਾਇਆ ਜਾ ਸਕੇ ਤੇ ਜ਼ਿਆਦਾ ਮਿਹਨਤ ਨਾ ਕਰਨੀ ਪਵੇ ਤੇ ਸਿਹਤ ਲਈ ਵੀ ਲਾਭਦਾਇਕ ਹੋਵੇ। ਅਜਿਹੇ ’ਚ ਅਸੀਂ ਤੁਹਾਡੇ ਲਈ ਦੇਸੀ ਸਟਾਈਲ ਭਾਰਤੀ ਸੈਂਡਵਿਚ ਲੈ ਕੇ ਆਏ ਹਾਂ, ਜੋ ਜ਼ਿਆਦਾਤਰ ਘਰਾਂ ’ਚ ਬਣਦੇ ਦੇਖਿਆ ਗਿਆ ਹੈ। ਜੀ ਹਾਂ, ਹੁਣ ਤੁਹਾਨੂੰ ਸਵੇਰ ਦੇ ਨਾਸ਼ਤੇ ਦੀ ਟੈਂਸ਼ਨ ਨਹੀਂ ਲੈਣੀ ਪਵੇਗੀ ਕਿਉਂਕਿ ਨਾਸ਼ਤੇ ’ਚ ਤੁਸੀਂ ਵੈੱਜ ਸੈਂਡਵਿਚ ਨੂੰ ਬਹੁਤ ਆਰਾਮ ਨਾਲ ਖਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਰੈਸਿਪੀ–

ਸੈਂਡਵਿਚ ਸਮੱਗਰੀ
ਹਾਲਾਂਕਿ ਵੈਜ ਤੇ ਨਾਨ-ਵੈੱਜ ਸੈਂਡਵਿਚ ਬਣਦੇ ਹਨ ਪਰ ਅੱਜ ਅਸੀਂ ਵੈੱਜ ਸੈਂਡਵਿਚ ਦੀ ਰੈਸਿਪੀ ਸਿੱਖਾਵਾਂਗੇ। ਇਸ ਨੂੰ ਬਣਾਉਣ ਲਈ ਤੁਹਾਨੂੰ ਹੇਠ ਲਿਖੀ ਸਮੱਗਰੀ ਚਾਹੀਦੀ ਹੈ–

  • ਬ੍ਰੈੱਡ ਦੇ 4 ਤੋਂ 6 ਪੀਸ
  • ਇਕ ਪਿਆਰ ਕੱਟਿਆ ਪਿਆਜ਼
  • ਇਕ ਕੱਪ ਕੱਟੀਆਂ ਹਰੀਆਂ ਸਬਜ਼ੀਆਂ
  • ਮੇਓਨੀਜ਼
  • ਚਮਚਾ
  • 1/2 ਚਮਚਾ ਲੂਣ
  • ਥੋੜ੍ਹਾ ਪੁਦੀਨਾ
  • 4 ਤੋਂ 5 ਉਬਲੇ ਆਲੂ

ਆਓ ਜਾਣਦੇ ਹਾਂ ਬਣਾਉਣ ਦੀ ਵਿਧੀ

  • ਵੈੱਜ ਸੈਂਡਵਿਚ ਬਣਾਉਣ ਲਈ ਪਹਿਲਾਂ ਤੁਹਾਨੂੰ ਆਲੂ ਨੂੰ ਉਬਾਲਣਾ ਹੋਵੇਗਾ
  • ਫਿਰ ਆਲੂਆਂ ਨੂੰ ਮੈਸ਼ ਕਰੋ
  • ਇਸ ’ਚ ਹਲਕਾ ਲੂਣ, ਜੀਰਾ ਤੇ ਧਨੀਆ ਦੇ ਮਸਾਲੇ ਪਾਓ
  • ਇਸ ’ਚ ਕੱਟਿਆ ਹੋਇਆ ਧਨੀਆ ਤੇ ਹਰੀ ਮਿਰਚ ਪਾਓ
  • ਹੁਣ ਬ੍ਰੈੱਡ ਦਾ ਟੁਕੜਾ ਲਓ ਤੇ ਇਸ ’ਤੇ ਆਲੂ ਦੇ ਮਿਸ਼ਰਣ ਨੂੰ ਫੈਲਾਓ
  • ਬ੍ਰੈੱਡ ’ਤੇ ਆਲੂ ਲਗਾਉਣ ਤੋਂ ਬਾਅਦ ਇਸ ’ਤੇ ਕੱਟੇ ਹੋਏ ਪਿਆਜ਼ ਤੇ ਟਮਾਟਰ ਲਗਾਓ
  • ਹੁਣ ਤੁਸੀਂ ਇਸ ’ਤੇ ਮੇਓਨੀਜ਼ ਜਾਂ ਚੀਜ਼ ਪਾ ਸਕਦੇ ਹੋ
  • ਤੁਸੀਂ ਚਾਹੋ ਤਾਂ ਹਰੀ ਚਟਨੀ ਜਾਂ ਲਾਲ ਚਟਨੀ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਨਾਲ ਸੈਂਡਵਿਚ ਬਹੁਤ ਸੁਆਦ ਬਣੇਗਾ
  • ਅਖੀਰ ’ਚ ਸੈਂਡਵਿਚ ’ਤੇ ਪੁਦੀਨੇ ਦੀਆਂ ਪੱਤੀਆਂ ਲਗਾਓ ਤੇ ਉੱਪਰੋਂ ਬ੍ਰੈੱਡ ਦਾ ਇਕ ਹੋਰ ਟੁਕੜਾ ਦਬਾਓ
  • ਹੁਣ ਗਰਿੱਲਰ ’ਤੇ ਘਿਓ ਜਾਂ ਮੱਖਣ ਲਗਾਓ ਤੇ ਇਸ ਸੈਂਡਵਿਚ ਨੂੰ ਦੋਵੇਂ ਪਾਸੇ ਚੰਗੀ ਤਰ੍ਹਾਂ ਸੇਕ ਲਓ

ਤੁਹਾਡਾ ਸੈਂਡਵਿਚ ਤਿਆਰ ਹੈ। ਇਸ ਨੂੰ ਚਟਣੀ ਨਾਲ ਗਰਮਾ-ਗਰਮ ਖਾਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਸੀਂ ਹੈਲਥੀ ਸੈਂਡਵਿਚ ਘਰ ’ਚ ਕਿਵੇਂ ਬਣਾਉਂਦੇ ਹੋ? ਆਪਣੀ ਰੈਸਿਪੀ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News