ਸਬਜ਼ੀ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਦੈ ਇਹ ਲੂਣ

Sunday, Dec 06, 2020 - 06:22 PM (IST)

ਸਬਜ਼ੀ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਦੈ ਇਹ ਲੂਣ

ਜਲੰਧਰ (ਬਿਊਰੋ) - ਸਿਹਤ ਦੇ ਹਿਸਾਬ ਨਾਲ ਸਹੀ ਲੂਣ ਦੀ ਵਰਤੋਂ ਕਰਨੀ ਚੰਦੀ ਹੁੰਦੀ ਹੈ। ਲੂਣ ਦੀ ਵਰਤੋਂ ਹਰੇਕ ਘਰ ’ਚ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਹੁਣ ਲੂਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਵੀ ਹੁੰਦੇ ਹਨ। ਲੂਣ ਪੰਜ ਪ੍ਰਕਾਰ ਦੇ ਹੁੰਦੇ ਹਨ। ਹਾਲਾਂਕਿ ਲੂਣ ਸ਼ੁੱਧ ਰੂਪ ਵਿਚ ਸੋਡੀਅਮ ਅਤੇ ਕਲੋਰਾਈਡ ਤੋਂ ਬਣਿਆ ਹੁੰਦਾ ਹੈ। ਸੋਡੀਅਮ ਖਾਣਾ ਪਚਾਉਣ ਤੋਂ ਇਲਾਵਾ ਸਾਡੇ ਪਾਚਣ ਤੰਤਰ ਨੂੰ ਠੀਕ ਰੱਖਦਾ ਹੈ। ਕਾਲ਼ੇ ਲੂਣ ਦਾ ਇਸਤੇਮਾਲ ਹਰ ਤਰ੍ਹਾਂ ਦੇ ਵਿਅਕਤੀ ਲਈ ਫ਼ਾਇਦੇਮੰਦ ਹੁੰਦਾ ਹੈ। ਲੂਣ ਲੋਕਾਂ ਦੀ ਰਸੋਈ ਦਾ ਰਾਜਾ ਹੁੰਦਾ ਹੈ, ਕਿਉਂਕਿ ਇਹ ਇਕ ਅਜਿਹਾ ਮਸਾਲਾ ਹੈ, ਜੋ ਹਰ ਚੀਜ਼ ਵਿਚ ਇਸਤੇਮਾਲ ਕੀਤਾ ਜਾਂਦਾ ਹੈ।

ਸਰੀਰ ਲਈ ਜ਼ਰੂਰੀ ਹੁੰਦੀ ਹੈ ਸੋਡੀਅਮ ਅਤੇ ਕਲੋਰਾਈਡ ਦੀ ਮਾਤਰਾ 
ਕੁਝ ਲੋਕ ਅਜਿਹੇ ਹਨ, ਜੋ ਘੱਟ ਲੂਣ ਖਾਣਾ ਪਸੰਦ ਕਰਦੇ ਹਨ ਅਤੇ ਕੁਝ ਲੋਕ ​ਜ਼ਿਆਦਾ ਲੂਣ ਖਾਣਾ ਪਸੰਦ ਕਰਦੇ ਹਨ। ਲੂਣ ਸੋਡੀਅਮ ਦਾ ਸਭ ਤੋਂ ਚੰਗਾ ਸੋਮਾ ਹੈ। ਜਦੋਂ ਲੋਕ ਸੋਡੀਅਮ ਦੀ ਜ਼ਿਆਦਾ ਮਾਤਰਾ ਵਿਚ ਸੇਵਨ ਕਰਨ ਲੱਗ ਜਾਂਦੇ ਹਨ ਤਾਂ ਇਹ ਸਰੀਰ ਨੂੰ ਫ਼ਾਇਦੇ ਦੀ ਜਗ੍ਹਾ ਨੁਕਸਾਨ ਪਹੁੰਚਾਉਣੇ ਸ਼ੁਰੂ ਕਰ ਦਿੰਦਾ ਹੈ। ਸੋਡੀਅਮ ਅਤੇ ਕਲੋਰਾਈਡ ਸਾਡੇ ਸਰੀਰ ਦੀ ਹਰੇਕ ਕੋਸ਼ਿਕਾ ਦੇ ਅੰਦਰ ਅਤੇ ਬਾਹਰ ਮੌਜੂਦ ਹੋਰ ਕਈ ਖਣਿਜਾਂ ਦੇ ਨਾਲ ਤਾਲ ਮੇਲ ਬਣਾ ਕੇ ਚਲਾਉਣ ਵਿਚ ਮਦਦ ਕਰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਲੂਣ 1 ਨਹੀਂ ਸਗੋਂ ਪੂਰੇ 5 ਪ੍ਰਕਾਰ ਦਾ ਹੁੰਦਾ ਹੈ ਅਤੇ ਜਾਣੋ ਕਿਹੜਾ ਲੂਣ ਸਾਡੀ ਸਿਹਤ ਲਈ ਸਭ ਤੋਂ ਵਧੀਆ ਹੈ...

PunjabKesari

ਸਾਦਾ ਲੂਣ
ਇਸ ਲੂਣ ਵਿਚ ਸੋਡੀਅਮ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ। ਟੇਬਲ ਸਾਲਟ ਵਿਚ ਆਯੋਡੀਨ ਸਮਰੱਥ ਮਾਤਰਾ ਵਿਚ ਹੁੰਦਾ ਹੈ, ਜੋ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ। ਜੇਕਰ ਲੂਣ ਦਾ ਸੀਮਿਤ ਮਾਤਰਾ ਵਿਚ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਕਈ ਫ਼ਾਇਦੇ ਹੁੰਦੇ ਹਨ। ਇਸ ਲੂਣ ਦੀ ਜ਼ਿਆਦਾ ਵਰਤੋਂ ਸਾਡੀਆਂ ਹੱਡੀਆਂ ਨੂੰ ਸਿੱਧੇ ਤੌਰ ਉੱਤੇ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ।  

ਪੜ੍ਹੋ ਇਹ ਵੀ ਖ਼ਬਰ - ਬਾਲਗ ਮੁੰਡਾ-ਕੁੜੀ 'ਲਿਵ ਇਨ' ’ਚ ਰਹਿਣ ਦੇ ਹੱਕਦਾਰ, ਕਿਸੇ ਨੂੰ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ

ਸੇਂਧਾ ਲੂਣ
ਇਸ ਨੂੰ ਰਾਕ ਸਾਲਟ, ਵਰਤ ਦਾ ਲੂਣ ਅਤੇ ਲਾਹੋਰੀ ਲੂਣ ਕਿਹਾ ਜਾਂਦਾ ਹੈ। ਇਹ ਲੂਣ ਬਿਨਾਂ ਰਿਫਾਇਨ ਦੇ ਤਿਆਰ ਕੀਤਾ ਜਾਂਦਾ ਹੈ। ਹਾਲਾਂਕਿ ਇਸ ਵਿਚ ਕੈਲਸ਼ੀਅਮ, ਪੋਟੇਸ਼ੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਸਾਦੇ ਲੂਣ ਦੀ ਤੁਲਣਾ ਵਿਚ ਕਾਫ਼ੀ ਜ਼ਿਆਦਾ ਹੁੰਦੀ ਹੈ। ਨਾਲ ਹੀ ਇਹ ਸਾਡੇ ਸਿਹਤ ਲਈ ਵੀ ਬਹੁਤ ਚੰਗਾ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਦਿਲ ਅਤੇ ਕਿਡਨੀ ਸਬੰਧਤ ਪਰੇਸ਼ਾਨੀਆਂ ਹੁੰਦੀਆਂ ਹਨ, ਉਨ੍ਹਾਂ ਲਈ ਇਸ ਲੂਣ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਸ਼ੁੱਕਰਵਾਰ ਦੀ ਰਾਤ ਕਰੋ ਇਹ ਖ਼ਾਸ ਉਪਾਅ, ਲਕਸ਼ਮੀ ਮਾਤਾ ਜੀ ਖੋਲ੍ਹਣਗੇ ਕਿਸਮਤ ਦੀ ਤੀਜੋਰੀ

PunjabKesari

ਕਾਲ਼ਾ ਲੂਣ
ਕਾਲ਼ਾ ਲੂਣ ਦਾ ਸੇਵਨ ਹਰ ਤਰ੍ਹਾਂ ਦੇ ਵਿਅਕਤੀ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਕਬਜ਼, ਬਦਹਜ਼ਮੀ, ਢਿੱਡ ਦਰਦ, ਚੱਕਰ ਆਉਣਾ, ਉਲਟੀ ਆਉਣਾ ਅਤੇ ਜੀ ਘਬਰਾਉਣ ਵਰਗੀ ਸਮਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਗਰਮੀਆਂ ਦੇ ਮੌਸਮ ਵਿਚ ਡਾਕਟਰ ਨੀਂਬੂ ਪਾਣੀ ਜਾਂ ਫਿਰ ਲੱਸੀ ਦੇ ਨਾਲ ਕਾਲ਼ਾ ਲੂਣ ਦਾ ਸੇਵਨ ਕਰਣ ਦੀ ਸਲਾਹ ਦਿੰਦੇ ਹਨ। ਦੱਸ ਦੇਈਏ ਕਿ ਕਾਲ਼ਾ ਲੂਣ ਭਲੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਪਰ ਇਸ ਵਿਚ ਫਲੋਰਾਈਡ ਮੌਜੂਦ ਹੁੰਦਾ ਹੈ, ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਨੁਕਸਾਨ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ। 

ਪੜ੍ਹੋ ਇਹ ਵੀ ਖ਼ਬਰ - Beauty Tips : ਚਿਹਰੇ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੈ ਘਰ ’ਚ ਬਣਿਆ ‘ਚੰਦਨ ਦਾ ਲੇਪ’, ਇੰਝ ਕਰੋ ਵਰਤੋਂ

ਲੋ - ਸੋਡੀਅਮ ਲੂਣ
ਇਸ ਲੂਣ ਨੂੰ ਮਾਰਕੀਟ ਵਿਚ ਪੌਟੇਸ਼ੀਅਮ ਲੂਣ ਵੀ ਕਿਹਾ ਜਾਂਦਾ ਹੈ। ਹਾਲਾਂਕਿ ਸਾਦਾ ਲੂਣ ਦੀ ਤਰ੍ਹਾਂ ਇਸ ਵਿਚ ਵੀ ਸੋਡੀਅਮ ਅਤੇ ਪੌਟੇਸ਼ੀਅਮ ਕਲੋਰਾਈਡ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਬਲਡ ਪ੍ਰੇਸ਼ਰ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਲੋ-ਸੋਡੀਅਮ ਸਾਲਟ ਦਾ ਸੇਵਨ ਕਰਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹ ਦਿਲ ਦੀ ਬੀਮਾਰੀਆਂ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਫ਼ਾਇਦੇਮੰਦ ਹੁੰਦਾ ਹੈ। 

ਸੀ ਸਾਲਟ
ਇਹ ਲੂਣ ਵਾਸ਼ਪੀਕਰਨ ਰਾਹੀਂ ਬਣਾਇਆ ਜਾਂਦਾ ਹੈ। ਇਹ ਸਾਦੇ ਲੂਣ ਦੀ ਤਰ੍ਹਾਂ ਨਮਕੀਨ ਨਹੀਂ ਹੁੰਦਾ। ਸੀ ਸਾਲਟ ਦੀ ਵਰਤੋਂ ਢਿੱਡ ਫੁੱਲਣਾ, ਤਣਾਅ, ਸੋਜ, ਅੰਦਰੂਨੀ ਗੈਸ ਅਤੇ ਕਬਜ਼ ਵਰਗੀ ਸਮਸਿਆਵਾਂ ਹੋਣ ’ਤੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

PunjabKesari


author

rajwinder kaur

Content Editor

Related News