ਕਈ ਖਤਰਨਾਕ ਬੀਮਾਰੀਆਂ ਲਈ ਬੇਹੱਦ ਫਾਇਦੇਮੰਦ ਹੈ ਅਮਰੂਦ ਦੀ ਵਰਤੋਂ

Monday, Sep 04, 2017 - 04:03 PM (IST)

ਨਵੀਂ ਦਿੱਲੀ— ਫਲਾਂ ਵਿਚੋਂ ਅਮਰੂਦ ਨੂੰ ਕਾਫੀ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ਦੇ ਅੰਦਰ ਛੋਟੇ-ਛੋਟੇ ਬੀਜ ਹੁੰਦੇ ਹਨ। ਅਮਰੂਦ ਬੇਹੱਦ ਆਸਾਨੀ ਨਾਲ ਮਿਲ ਜਾਣ ਵਾਲਾ ਫਲ ਹੈ। ਲੋਕ ਘਰ ਵਿਚ ਵੀ ਇਸ ਦਾ ਰੁੱਖ ਲਗਾ ਸਕਦੇ ਹਨ ਪਰ ਬੇਹੱਦ ਆਮ ਫਲ ਹੋਣ ਕਾਰਨ ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਨਹੀਂ ਕਿ ਇਹ ਸਿਹਤ ਲਈ ਕਿੰਨਾਂ ਫਾਇਦੇਮੰਦ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਅਮਰੂਦ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ
1. ਅਮਰੂਦ ਨੂੰ ਕਾਲੇ ਨਮਕ ਦੇ ਨਾਲ ਖਾਣ ਨਾਲ ਪਾਚਨ ਸੰਬੰਧੀ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਪਾਚਨ ਕਿਰਿਆ ਦੇ ਲਈ ਇਹ ਬਹਿਤਰੀਨ ਫਲ ਹੈ। 
2. ਜੇ ਬੱਚਿਆਂ ਦੇ ਪੇਟ ਵਿਚ ਕੀੜੇ ਹੋ ਗਏ ਹਨ ਤਾਂ ਅਮਰੂਦ ਦੀ ਵਰਤੋਂ ਕਰਨਾ ਉਨ੍ਹਾਂ ਲਈ ਫਾਇਦੇਮੰਦ ਹੈ। 
3. ਅਮਰੂਦ ਦੀਆਂ ਪੱਤੀਆਂ ਨੂੰ ਪੀਸ ਕੇ ਉਸ ਦੀ ਪੇਸਟ ਬਣਾ ਕੇ ਅੱਖਾਂ ਦੇ ਥੱਲੇ ਲਗਾਉਣ ਨਾਲ ਕਾਲੇ ਘੇਰੇ ਅਤੇ ਸੋਜ਼ ਘੱਟ ਹੋ ਜਾਂਦੀ ਹੈ। 
4. ਜੇ ਕਬਜ਼ ਦੀ ਸਮੱਸਿਆ ਹੈ ਤਾਂ ਸਵੇਰੇ ਖਾਲੀ ਪੇਟ ਪੱਕਿਆਂ ਹੋਇਆ ਅਮਰੂਦ ਖਾਣਾ ਫਾਇਦੇਮੰਦ ਰਹਿੰਦਾ ਹੈ। 
5. ਮੂੰਹ ਵਿਚੋਂ ਬਦਬੂ ਆਉਂਦੀ ਹੈ ਤਾਂ ਅਮਰੂਦ ਦੀ ਕੋਮਲ ਪੱਤੀਆਂ ਨੂੰ ਚਬਾਉਣਾ ਤੁਹਾਡੇ ਲਈ ਕਾਫੀ ਫਾਇਦੇਮੰਦ ਰਹੇਗਾ। ਇਸ ਤੋਂ ਇਲਾਵਾ ਇਸ ਨੂੰ ਚਬਾਉਣ ਨਾਲ ਦੰਦਾਂ ਦਾ ਦਰਦ ਵੀ ਘੱਟ ਹੋ ਜਾਂਦਾ ਹੈ। 
6. ਪਿੱਤ ਦੀ ਸਮੱਸਿਆ ਹੋਣ 'ਤੇ ਅਮਰੂਦ ਦੀ ਵਰਤੋਂ ਕਾਫੀ ਲਾਭਕਾਰੀ ਸਾਬਤ ਹੁੰਦੀ ਹੈ


Related News