ਸਿਹਤ ਲਈ ਲਾਭਦਾਇਕ ਹੈ ਖੀਰਾ
Sunday, Jun 10, 2018 - 12:56 PM (IST)
ਜਲੰਧਰ— ਖੀਰਾ ਸਿਹਤ ਲਈ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਤੁਹਾਡੀ ਸਿਹਤ ਲਈ ਕਿੰਨ੍ਹਾਂ ਅਤੇ ਕਿਸ ਤਰ੍ਹਾਂ ਫਾਇਦੇਮੰਦ ਹੈ। ਇਸ ਦੇ ਬਾਰੇ ਵਿਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਘੱਟ ਫੈਟ ਅਤੇ ਕੈਲੋਰੀ ਨਾਲ ਭਰਪੂਰ ਖੀਰੇ ਦਾ ਸੇਵਨ ਤੁਹਾਨੂੰ ਕਈ ਗੰਭੀਰ ਬੀਮਾਰੀਆਂ ਤੋਂ ਬਚਾਉਂਦਾ ਹੈ।
ਸਲਾਦ ਦੇ ਤੌਰ ਉਤੇ ਪ੍ਰਯੋਗ ਕੀਤੇ ਜਾਣ ਵਾਲੇ ਖੀਰੇ ਵਿਚ ਅਜਿਹੇ ਗੁਣ ਹੁੰਦੇ ਹਨ, ਜੋ ਪ੍ਰੋਟੀਨ ਨੂੰ ਪਚਾਉਣ ਵਿਚ ਸਹਾਇਤਾ ਕਰਦਾ ਹੈ। ਖੀਰਾ ਪਾਣੀ ਦਾ ਬਹੁਤ ਵਧੀਆ ਸਰੋਤ ਹੁੰਦਾ ਹੈ, ਇਸ ਵਿਚ 96 % ਪਾਣੀ ਹੁੰਦਾ ਹੈ। ਖੀਰੇ ਵਿਚ ਵਿਟਾਮਿਨ ਏ, ਬੀ1, ਬੀ6, ਸੀ, ਡੀ, ਪੌਟੇਸ਼ੀਅਮ, ਫਾਸਫੋਰਸ, ਆਇਰਨ ਆਦਿ ਜ਼ਿਆਦਾ ਮਾਤਰਾ ਵਿਚ ਪਾਏ ਜਾਂਦੇ ਹਨ। ਖੀਰੇ ਦਾ ਜੂਸ ਸਰੀਰ ਨੂੰ ਅੰਦਰ ਅਤੇ ਬਾਹਰ ਤੋਂ ਮਜ਼ਬੂਤ ਬਣਾਉਂਦਾ ਹੈ। ਖੀਰੇ ਦਾ ਸੇਵਨ ਜ਼ਿਆਦਾਤਰ ਸਲਾਦ ਦੇ ਰੂਪ ਵਿਚ ਕੀਤਾ ਜਾਂਦਾ ਹੈ। ਖੀਰੇ ਵਿਚ ਭਰਪੂਰ ਮਾਤਰਾ ਵਿਚ ਪਾਣੀ ਮੌਜੂਦ ਹੁੰਦਾ ਹੈ।
ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿਚ ਰੋਜ਼ਾਨਾ ਖੀਰੇ ਦਾ ਸੇਵਨ ਕਰਦੇ ਹੋ, ਤਾਂ ਇਸ ਤੋਂ ਤੁਹਾਨੂੰ ਸਿਹਤ ਨਾਲ ਜੁੜੀਆਂ ਕਈ ਸਮਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਖੀਰੇ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ, ਪੋਟੇਸ਼ੀਅਮ, ਫਾਸਫੋਰਸ, ਆਇਰਨ ਆਦਿ ਮੌਜੂਦ ਹੁੰਦੇ ਹਨ। ਜੇਕਰ ਤੁਹਾਡੇ ਜੋੜਾਂ ਵਿਚ ਦਰਦ ਰਹਿੰਦਾ ਹੈ ਤਾਂ ਰੋਜ਼ਾਨਾ ਖੀਰੇ ਦੇ ਨਾਲ ਗਾਜਰ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਜੋੜਾਂ ਦੇ ਦਰਦ ਵਿਚ ਆਰਾਮ ਮਿਲੇਗਾ। ਖੀਰੇ ਵਿਚ ਭਰਪੂਰ ਮਾਤਰਾ ਵਿਚ ਪਾਣੀ ਹੋਣ ਦੇ ਕਾਰਨ ਇਸ ਦੇ ਸੇਵਨ ਨਾਲ ਭਾਰ ਕੰਟਰੋਲ ਵਿਚ ਰਹਿੰਦਾ ਹੈ।
