ਗੋਡਿਆਂ ਦੇ ਦਰਦ ਅਤੇ ਸੋਜ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਘਰੇਲੂ ਨੁਸਖਾ

Saturday, Sep 23, 2017 - 11:01 AM (IST)

ਗੋਡਿਆਂ ਦੇ ਦਰਦ ਅਤੇ ਸੋਜ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਘਰੇਲੂ ਨੁਸਖਾ

ਨਵੀਂ ਦਿੱਲੀ— ਬਦਲਦੇ ਲਾਈਫ ਸਟਾਈਲ ਵਿਚ ਹਰ ਕੋਈ ਕਿਸੇ ਨਾ ਕਿਸੇ ਸਿਹਤ ਸੰੰਬੰਧੀ ਸਮੱਸਿਆ ਨਾਲ ਪ੍ਰੇਸ਼ਾਨ ਰਹਿੰਦਾ ਹੈ। ਜੋੜਾਂ ਦਾ ਦਰਦ ਇਕ ਆਮ ਸਮੱਸਿਆ ਬਣ ਗਿਆ ਹੈ। ਉਂਝ ਤਾਂ ਜੋੜਾਂ ਦਾ ਦਰਦ ਵਧਦੀ ਉਮਰ ਦੇ ਨਾਲ ਲੋਕਾਂ ਵਿਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਪਰ ਅੱਜ ਛੋਟੀ ਉਮਰ ਦੇ ਲੋਕਾਂ ਵਿਚ ਇਹ ਸਮੱਸਿਆ ਦੇਖਣ ਨੂੰ ਮਿਲ ਜਾਂਦੀ ਹੈ। ਪਹਿਲੇ ਸਮੇਂ ਵਿਚ ਲੋਕ ਕੁਝ ਘਰੇਲੂ ਤਰੀਕੇ ਅਪਣਾ ਕੇ ਹੀ ਜੋੜਾਂ ਦੇ ਦਰਦ, ਸੋਜ ਅਤੇ ਮੋਚ ਦਾ ਇਲਾਜ ਕਰਦੇ ਸੀ ਪਰ ਅੱਜ ਛੋਟੀ ਜਿਹੀ ਸਮੱਸਿਆ ਹੋਣ 'ਤੇ ਲੋਕ ਡਾਕਟਰ ਕੋਲ ਜਾਂਦੇ ਹਨ। ਮੰਨਿਆ ਕਿ ਡਾਕਟਰ ਦੀ ਸਲਾਹ ਬਹੁਤ ਜਰੂਰੀ ਹੈ ਪਰ ਕੁਝ ਘਰੇਲੂ ਤਰੀਕੇ ਅਪਣਾ ਕੇ ਵੀ ਤੁਸੀਂ ਸਿਹਤ ਸੰਬੰਧੀ ਛੋਟੀਆਂ-ਮੋਟੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਪਿਆਜ ਦੀ ਵਰਤੋ ਸਦੀਆਂ ਤੋਂ ਕੀਤੀ ਜਾ ਰਹੀ ਹੈ ਸਿਰਫ ਖਾਣਾ ਬਣਾਉਣ ਲਈ ਹੀ ਨਹੀਂ ਬਲਕਿ ਸਿਹਤ ਦੀ ਕੁਝ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਪਿਆਜ ਦੀ ਵਰਤੋਂ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਕਿਵੇਂ

PunjabKesari
ਵਰਤੋਂ ਦਾ ਤਰੀਕਾ
ਪਿਆਜ ਨੂੰ ਤੁਸੀਂ ਛਿਲਕੇ ਸਮੇਤ ਸਟੋਵ 'ਤੇ ਥੋੜ੍ਹਾ ਜਿਹਾ ਗਰਮ ਕਰ ਲਓ। ਫਿਰ ਇਸ ਦੇ ਛਿਲਕੇ ਨੂੰ ਉਤਾਰ ਕੇ ਪਿਆਜ ਦਾ ਰਸ ਕੱਢ ਲਓ ਇਸ ਰਸ ਨੂੰ ਦਿਨ ਵਿਚ 4 ਤੋਂ 5 ਵਾਰ ਪ੍ਰਭਾਵਿਤ ਥਾਂਵਾਂ 'ਤੇ ਲਗਾਓ ਤੁਸੀਂ ਇਸ ਰਸ ਨੂੰ ਲਗਾ ਕੇ ਪੱਟੀ ਵੀ ਬੰਨ ਸਕਦੇ ਹੋ। ਇਸ ਨਾਲ ਤੁਹਾਨੂੰ ਕਾਫੀ ਫਾਇਦਾ ਮਿਲੇਗਾ।


Related News