ਪੇਟ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਨੁਸਖੇ

Saturday, Aug 12, 2017 - 03:11 PM (IST)

ਪੇਟ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਨੁਸਖੇ

ਨਵੀਂ ਦਿੱਲੀ— ਬਰਸਾਤ ਦਾ ਮੌਸਮ ਆਪਣੇ ਨਾਲ ਕਈ ਬੀਮਾਰੀਆਂ ਲੈ ਕੇ ਆਉਂਦਾ ਹੈ। ਇਸ ਮੌਸਮ ਵਿਚ ਅਕਸਰ ਲੋਕਾਂ ਨੂੰ ਪੇਟ ਨਾਲ ਸੰਬੰਧੀ ਕਈ ਸਮੱਸਿਆਵਾਂ ਰਹਿੰਦੀਆਂ ਹਨ ਜਿਵੇਂ ਗੈਸ ਅਤੇ ਪੇਟ ਦਰਦ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਦਵਾਈਆਂ ਦੀ ਵਰਤੋਂ ਵੀ ਕਰਦੇ ਹਨ ਪਰ ਜ਼ਰੂਰਤ ਤੋਂ ਜ਼ਿਆਦਾ ਦਵਾਈਆਂ ਖਾਣਾ ਵੀ ਠੀਕ ਨਹੀਂ ਹੁੰਦਾ। ਤੁਸੀਂ ਚਾਹੋ ਤਾਂ ਘਰੇਲੂ ਨੁਸਖੇ ਅਪਣਾ ਕੇ ਵੀ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਆਸਾਨ ਨੁਸਖੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਬਾਰੇ 
1. ਲਸਣ
ਲਸਣ ਵਿਚ ਐਂਟੀਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ, ਜੋ ਕਿ ਸਰੀਰ ਦੀਆਂ ਬੀਮਾਰੀਆਂ ਨੂੰ ਦੂਰ ਰੱਖਦੇ ਹਨ। ਰੋਜ਼ ਸਵੇਰੇ ਖਾਲੀ ਪੇਟ ਕੋਸੇ ਪਾਣੀ ਨਾਲ ਲੱਸਣ ਦੀ ਇਕ ਕਲੀ ਖਾਓ। 
2. ਲੱਸੀ
ਲੱਸੀ ਪੀਣ ਨਾਲ ਕਈ ਸਿਹਤ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਇਕ ਗਲਾਸ ਲੱਸੀ ਵਿਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਪੇਟ ਸੰਬੰਧੀ ਸਮੱਸਿਆ ਨਹੀਂ ਹੋਵੇਗੀ। 
3. ਅਦਰਕ
ਬਰਸਾਤ ਦੇ ਮੌਸਮ ਵਿਚ ਆਪਣੀ ਡਾਈਟ ਵਿਚ ਅਦਰਕ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਅਦਰਕ ਦੀ ਚਾਹ ਪੀਓ। ਇਸ ਨਾਲ ਵੀ ਫਾਇਦਾ ਮਿਲੇਗਾ। 
4. ਨਿੰਬੂ ਪਾਣੀ
ਡਾਈਜੇਸ਼ਨ ਬਿਹਤਰ ਰੱਖਣ ਲਈ ਨਿੰਬੂ ਪਾਣੀ ਬੈਸਟ ਹੈ। ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਓ। ਇਸ ਨਾਲ ਪੇਟ ਸੰਬੰਧੀ ਸਮੱਸਿਆ ਨਹੀਂ ਹੋਵੇਗੀ। 
5. ਸੇਂਧਾ ਨਮਕ
ਸੇਂਧਾ ਨਮਕ ਸਿਹਤ ਲਈ ਫਾਇਦੇਮੰਦ ਹੈ। ਰੋਜ਼ ਸਵੇਰੇ ਖਾਲੀ ਪੇਟ ਕੋਸੇ ਪਾਣੀ ਵਿਚ ਸੇਂਧਾ ਨਮਕ ਮਿਲਾ ਕੇ ਪੀਓ। ਇਹ ਕਾਫੀ ਫਾਇਦੇਮੰਦ ਹੁੰਦਾ ਹੈ। 
 


Related News