ਪੇਟ ਫੁੱਲਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਭੋਜਨ ''ਚ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ

Thursday, Jun 08, 2017 - 11:14 AM (IST)

ਪੇਟ ਫੁੱਲਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਭੋਜਨ ''ਚ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ

ਨਵੀਂ ਦਿੱਲੀ— ਪੇਟ ਫੁੱਲਣ ਦੀ ਸ਼ਿਕਾਇਤ ਦੇ ਬਾਰੇ 'ਚ ਅਕਸਰ ਤੁਸੀਂ ਸੁਣਿਆ ਹੋਵੇਗਾ। ਇਹ ਬੀਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ। ਇਹ ਪੇਟ ਫੁੱਲਣ ਦੀ ਬੀਮਾਰੀ ਕਿਸੇ ਵੀ ਉਮਰ 'ਚ ਹੋ ਸਕਦੀ ਹੈ। ਇਸ ਨੂੰ ਹਲਕੇ 'ਚ ਨਾ ਲਓ। ਖਾਣ ਪਾਣ ਗਲਤ ਹੋਣ ਦੇ ਕਾਰਨ ਅਜਿਹੀ ਹੁੰਦਾ ਹੈ। ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਖਾਣ ਪਾਣ  'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਤੁਹਾਨੂੰ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ ਖਾਣਾ ਚਾਹੀਦਾ ਹੈ। ਅੱਜ ਅਸੀਂ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਕਰਕੇ ਤੁਸੀਂ ਜਿਸ ਨਾਲ ਤੁਸੀਂ ਪੇਟ ਫੁੱਲਣ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ ਅਤੇ ਉਸ ਨੂੰ ਕੰਟਰੋਲ ਕਰ ਸਕਦੇ ਹੋ। 
1. ਅਦਰਕ 
ਪੇਟ ਫੁੱਲਣ ਦੀ ਸਮੱਸਿਆ ਸਭ ਤੋਂ ਵੱਡਾ ਨੁਸਖਾ ਹੈ ਅਦਰਕ ਦੀ ਵਰਤੋ ਨਾਲ ਤੁਸੀਂ ਇਸ ਬੀਮਾਰੀ ਨੂੰ ਖੁਦ ਤੋਂ ਦੂਰ ਰੱਖ ਸਕਦੇ ਹੋ। ਇਸ  ਦੀ ਵਰਤੋ ਤੁਸੀਂ ਕਿਸੇ ਵੀ ਖਾਣ ਵਾਲੀ ਚੀਜ਼ 'ਚ ਪਾ ਕੇ ਕਰ ਸਕਦੇ ਹੋ। ਅਦਰਕ ਪੇਟ ਫੁੱਲਣ ਦੀ ਸਮੱਸਿਆ ਨੂੰ ਕਾਫੀ ਹਦ ਤੱਕ ਕੰਚਰੋਲ 'ਚ ਰੱਖਦਾ ਹੈ। 
2. ਧਨਿਆ ਅਤੇ ਪੁਦੀਨਾ
ਪੇਟ ਫੁੱਲਣ ਦੀ ਸਮੱਸਿਆ ਸਭ ਤੋਂ ਜ਼ਿਆਦਾ ਆਰਾਮ ਦੇਣ ਵਾਲੀ ਚੀਜ਼ ਹੈ ਧਨਿਆ ਅਤੇ ਪੁਦੀਨਾ । ਧਨਿਏ ਅਤੇ ਪੁਦੀਨੇ ਦੀ ਵਰਤੋ ਨਾਲ ਤਾਸੀਰ ਠੰਡੀ ਰਹਿੰਦੀ ਹੈ। ਜਿਸ ਨਾਲ ਪੇਟ Îਫੁੱਲਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਦੀ ਵਰਤੋ ਕਰਨ ਨਾਲ ਕਾਫੀ ਫਾਇਦਾ ਮਿਲਦਾ ਹੈ।
3. ਜੂਸ 
ਜ਼ਿਆਦਾਤਰ ਲੋਕ ਜੂਸ ਪੀਣ ਦੀ ਥਾਂ 'ਤੇ ਸੋਫਟ ਡ੍ਰਿੰਕ ਪੀਣਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਇਸ ਨਾਲ ਗੈਸ ਵਰਗੀ ਸਮੱਸਿਆ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਬਹਿਤਰ ਹੈ ਕਿ ਤੁਸੀਂ ਸੋਫਟ ਡਿੰ੍ਰਕ ਦੀ ਥਾਂ 'ਤੇ ਜੂਸ ਦੀ ਵਰਤੋ ਕਰੋ। ਇਸ ਨਾਲ ਤੁਹਾਨੂੰ ਗੈਸ ਦੀ ਸਮੱਸਿਆ ਵੀ ਨਹੀਂ ਹੋਵੇਗੀ।
4. ਖੀਰਾ
ਖੀਰਾ ਪੇਟ ਫੁੱਲਣ ਦੀ ਸਮੱਸਿਆ ਨੂੰ ਘੱਟ ਕਰਨ ਦੇ ਲਈ ਕਾਫੀ ਸਹਾਈ ਹੁੰਦਾ ਹੈ ਇਸ 'ਚ ਭਰਪੂਰ ਮਾਤਰਾ 'ਚ ਫਾਇਵਰ ਹੁੰਦਾ ਹੈ ਜੇ ਪੇਟ ਫੁੱਲਣ ਦੀ ਸਮੱਸਿਆ ਨੂੰ ਘੱਟ ਕਰਦਾ ਹੈ।


Related News