ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ

10/30/2017 6:13:14 PM

ਨਵੀਂ ਦਿੱਲੀ— ਲੋਕਾਂ ਦਾ ਲਾਈਫ ਸਟਾਇਲ ਹੁਣ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਬਦਲ ਗਿਆ ਹੈ। ਖਾਣ-ਪੀਣ ਵਿਚ ਲਾਪਰਵਾਹੀ, ਕਮਜ਼ੋਰੀ ਅਤੇ ਕੁਝ ਆਦਤਾਂ ਕਾਰਨ ਸਰੀਰ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜਕਲ ਗੋਡਿਆਂ ਦਾ ਦਰਦ ਆਮ ਸੁਣਨ ਨੂੰ ਮਿਲਦਾ ਹੈ। ਹਰ 10 ਵਿਚੋਂ 7 ਲੋਕ ਇਸ ਦਰਦ ਨਾਲ ਪ੍ਰੇਸ਼ਾਨ ਰਹਿੰਦੇ ਹਨ। ਕਈ ਵਾਰ ਤਾਂ ਇਹ ਦਰਦ ਇਨ੍ਹਾਂ ਜ਼ਿਆਦਾ ਵਧ ਜਾਂਦਾ ਹੈ ਕਿ ਚਲਣਾ-ਫਿਰਣਾ ਅਤੇ ਉੱਠਣਾ-ਬੈਠਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਹੱਡੀਆਂ ਵਿਚ ਦਰਦ ਦੇ ਨਾਲ-ਨਾਲ ਸੋਜ ਵੀ ਵਧਣ ਲੱਗਦੀ ਹੈ। ਸਰਦੀਆਂ ਦੇ ਮੁਕਾਬਲੇ ਗਰਮੀਆਂ ਵਿਚ ਇਸ ਦਿੱਕਤ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਇਸ ਦੇ ਕੁਝ ਘਰੇਲੂ ਉਪਾਅ ਅਪਣਾ ਕੇ ਵੀ ਇਸ ਸਮੱੱਸਿਆ ਤੋਂ ਰਾਹਤ ਪਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ...
1. ਦੁੱਧ ਅਤੇ ਲਸਣ
ਗੋਡਿਆਂ ਵਿਚ ਦਰਦ ਰਹਿੰਦਾ ਹੈ ਤਾਂ ਰੋਜ਼ਾਨਾ 1 ਗਲਾਸ ਦੁੱਧ ਵਿਚ 3-4 ਲਸਣ ਦੀਆਂ ਕਲੀਆਂ ਪਾ ਕੇ ਉਬਾਲ ਲਓ ਇਸ ਨੂੰ ਪੀਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
2. ਅਖਰੋਟ 
ਅਖਰੋਟ ਬਹੁਤ ਹੀ ਗੁਣਕਾਰੀ ਹੁੰਦਾ ਹੈ। ਸਰੀਰ ਵਿਚ ਕਿਸੇ ਵੀ ਤਰ੍ਹਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਵਿਚ ਇਹ ਮਦਦਗਾਰ ਸਾਬਤ ਹੁੰਦਾ ਹੈ। ਹਰ ਰੋਜ਼ ਖਾਲੀ ਪੇਟ ਅਖਰੋਟ ਖਾਣ ਨਾਲ ਗੋਡਿਆਂ ਦਾ ਦਰਦ ਦੂਰ ਹੋ ਜਾਂਦਾ ਹੈ। 
3. ਕੱਚਾ ਨਾਰੀਅਲ 
ਨਾਰੀਅਲ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਹਰ ਰੋਜ਼ ਸਵੇਰੇ ਕੱਚਾ ਨਾਰੀਅਲ ਖਾਣ ਨਾਲ ਦਰਦ ਦੂਰ ਹੋ ਜਾਂਦਾ ਹੈ। ਬੁਢਾਪੇ ਵਿਚ ਵੀ ਗੋਡਿਆਂ ਦਾ ਦਰਦ ਪ੍ਰੇਸ਼ਾਨ ਨਹੀਂ ਕਰਦਾ। 
4. ਕਸਰਤ ਵੀ ਜ਼ਰੂਰੀ
ਖਾਣ-ਪੀਣ ਦਾ ਖਾਸ ਧਿਆਨ ਰੱਖਣ ਦੇ ਨਾਲ-ਨਾਲ ਆਪਣੀਆਂ ਦਵਾਈਆਂ ਨੂੰ ਵੀ ਸ਼ਾਮਲ ਕਰੋ। ਰੋਜ਼ਾਨਾ 10-15 ਮਿੰਟ ਲਈ ਕਸਰਤ ਵੀ ਜ਼ਰੂਰੀ ਹੈ।  


Related News