ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਆਸਾਨ ਤਰੀਕੇ

06/04/2017 8:03:37 AM

ਜਲੰਧਰ— ਮਾਈਗ੍ਰੇਨ ਨਾਲ ਪੀੜਤ ਲੋਕਾਂ ਦੀ ਸੰਖਿਆ ਦਿਨੋਂ-ਦਿਨ ਵਧ ਰਹੀ ਹੈ। ਇਹ ਦਰਦ ਸਿਰ ਦੇ ਅੱਧੇ ਹਿੱਸੇ 'ਚ ਹੁੰਦਾ ਹੈ, ਕਈ ਵਾਰ ਤਾਂ ਇਹ ਦਰਦ ਬਰਦਾਸ਼ਤ ਤੋਂ ਵੀ ਬਾਹਰ ਹੋ ਜਾਂਦਾ ਹੈ। ਮਾਈਗ੍ਰੇਨ ਕਿਸੇ ਵੀ ਉਮਰ 'ਚ ਹੋ ਸਕਦਾ ਹੈ। ਹਾਈ ਬਲੱਡ ਪ੍ਰੈੱਸ਼ਰ, ਸ਼ੂਗਰ ਦੇ ਮਰੀਜ਼ਾਂ 'ਚ ਮਾਈਗ੍ਰੇਨ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਕੁੱਝ ਘਰੇਲੂ ਉਪਾਅ ਵੀ ਕੀਤੇ ਜਾ ਸਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ। 
ਲੱਛਣ 
- ਸਿਰ 'ਚ ਤੇਜ਼ ਦਰਦ ਹੋਣਾ 
- ਅੱਖਾਂ 'ਚੋ ਪਾਣੀ ਨਿਕਲਣਾ
- ਨੀਂਦ ਘੱਟ ਆਉਂਣਾ
- ਹੱਥਾਂ ਪੈਰਾਂ 'ਚ ਦਰਦ
- ਆਦਤਾਂ 'ਚ ਬਦਲਾਅ
ਘਰੇਲੂ ਉਪਾਅ
1. ਸਮੇਂ 'ਤੇ ਭੋਜਨ ਕਰੋ। ਆਪਣੀ ਖੁਰਾਕ 'ਚ ਹਰੀ ਸਬਜ਼ੀਆਂ ਅਤੇ ਫਲ ਨੂੰ ਸ਼ਾਮਲ ਕਰੋ। ਫਾਸਟ ਫੂਡ ਤੋਂ ਦੂਰੀ ਬਣਾ ਕੇ ਰੱਖੋ। 
2. ਰੋਜ਼ਾਨਾ ਕਸਰਤ ਅਤੇ ਯੋਗਾ ਕਰੋ। 
3. ਸਿਰ ਦਰਦ ਹੋਣ 'ਤੇ ਠੰਡੇ ਪਾਣੀ ਦੀ ਪੱਟੀ ਕਰੋ। ਇਸ ਨਾਲ ਆਰਾਮ ਮਿਲੇਗਾ। 
4. ਮਹਿੰਦੀ ਦਾ ਲੇਪ ਲਗਾਉਣ 'ਤੇ ਵੀ ਦਰਦ ਤੋਂ ਰਾਹਤ ਮਿਲਦੀ ਹੈ। 
5. ਸਿਰ ਦਰਦ ਹੋਣ 'ਤੇ ਜੀਭ ਦੀ ਨੋਕ 'ਤੇ ਇਕ ਚੁੱਟਕੀ ਨਮਕ ਰੱਖ ਲਓ। ਇਸ ਨਾਲ ਸਿਰ ਦਰਦ ਠੀਕ ਹੋ ਜਾਵੇਗਾ। 
6. ਨਿੰਬੂ ਦੇ ਛਿੱਲਕਿਆਂ ਨੂੰ ਪੀਸ ਕੇ ਇਸਦਾ ਲੇਪ ਤਿਆਰ ਕਰ ਲਓ। ਇਸ ਲੇਪ ਨੂੰ ਮੱਥੇ 'ਤੇ ਲਗਾਓ। ਇਸ ਨਾਲ ਦਰਦ ਤੋਂ ਤੁਰੰਤ ਰਾਹਤ ਮਿਲੇਗੀ। 


Related News