ਤੁਲਸੀ ਕਰਦੀ ਹੈ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਦੂਰ

Thursday, Sep 07, 2017 - 01:28 PM (IST)

 ਨਵੀਂ ਦਿੱਲੀ— ਤੁਲਸੀ ਵਿਚ ਕਈ ਔਸ਼ਧੀ ਗੁਣ ਹੁੰਦੇ ਹਨ। ਦਿਲ ਦਾ ਰੋਗ ਹੋਵੇ ਜਾਂ ਸਰਦੀ ਜੁਕਾਮ ਭਾਰਤ ਵਿਚ ਤੁਲਸੀ ਦੀ ਵਰਤੋਂ ਸ਼ੁਰੂ ਤੋਂ ਹੁੰਦੀ ਆ ਰਹੀ ਹੈ ਅੱਜਕਲ ਹਰ ਘਰ ਵਿਚ ਤੁਲਸੀ ਦਾ ਪੌਦਾ ਦੇਖਣ ਨੂੰ ਮਿਲ ਜਾਂਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਤੁਲਸੀਂ ਨਾਲ ਕਈ ਰੋਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਤੁਲਸੀਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ...
1. ਗਲੇ ਦੀ ਖਰਾਸ਼ 
ਤੁਲਸੀ ਦੀਆਂ ਪੱਤੀਆਂ ਨੂੰ ਉਬਾਲ ਕੇ ਉਸ ਪਾਣੀ ਨੂੰ ਪੀਣ ਨਾਲ ਗਲੇ ਦੀ ਖਰਾਸ਼ ਦੂਰ ਹੋ ਜਾਂਦੀ ਹੈ। ਇਸ ਪਾਣੀ ਨੂੰ ਤੁਸੀਂ ਗਰਾਰੇ ਕਰਣ ਲਈ ਵੀ ਵਰਤ ਸਕਦੇ ਹੋ। ਬੱਚਿਆਂ ਵਿਚ ਬੁਖਾਰ, ਖਾਂਸੀ ਅਤੇ ਉਲਟੀ ਵਰਗੀ ਸਮੱਸਿਆ ਹੋਣ 'ਤੇ ਤੁਲਸੀਂ ਬੇਹੱਦ ਫਾਇਦੇਮੰਦ ਹੁੰਦੀ ਹੈ। 
2. ਸਾਹ ਦੀ ਸਮੱਸਿਆ
ਸਾਹ ਦੀ ਸਮੱਸਿਆ ਹੋਣ 'ਤੇ ਤੁਲਸੀਂ ਬਹੁਤ ਹੀ ਲਾਭਕਾਰੀ ਸਾਬਤ ਹੁੰਦੀ ਹੈ। ਸ਼ਹਿਦ, ਅਦਰਕ ਅਤੇ ਤੁਲਸੀ ਨੂੰ ਮਿਲਾ ਕੇ ਬਣਾਇਆ ਗਿਆ ਕਾੜ੍ਹਾ ਪੀਣ ਨਾਲ ਕਫ ਅਤੇ ਸਰਦੀ ਤੋਂ ਰਾਹਤ ਮਿਲਦੀ ਹੈ ਅਤੇ ਇਸ ਨਾਲ ਸਾਹ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। 
3. ਗੁਰਦੇ ਦੀ ਪੱਥਰੀ
ਤੁਲਸੀਂ ਗੁਰਦਿਆਂ ਨੂੰ ਮਜ਼ਬੂਤ ਬਣਾਉਂਦੀ ਹੈ ਜੇ ਕਿਸੇ ਦੇ ਗੁਰਦੇ ਵਿਚ ਪੱਥਰੀ ਹੋ ਗਈ ਹੈ ਤਾਂ ਸ਼ਹਿਦ ਵਿਚ ਤੁਲਸੀ ਦੇ ਪੱਤੇ ਮਿਲਾ ਕੇ ਨਿਯਮਿਤ ਇਸ ਦੀ ਵਰਤੋਂ ਕਰੋ। ਛੇ ਮਹੀਨੇ ਵਿਚ ਹੀ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ। 
4. ਦਿਲ ਦੇ ਰੋਗ 
ਤੁਲਸੀਂ ਖੂਨ ਵਿਚ ਕੋਲੈਸਟਰੋਲ ਦੇ ਲੇਵਲ ਨੂੰ ਘਟਾਉਂਦੀ ਹੈ। ਅਜਿਹੇ ਵਿਚ ਦਿਲ ਦੇ ਰੋਗੀਆਂ ਲਈ ਇਹ ਕਾਫੀ ਕਾਰਗਾਰ ਸਾਬਤ ਹੁੰਦੀ ਹੈ। 
5. ਤਣਾਅ
ਤੁਲਸੀਂ ਦੇ ਪੱਤਿਆਂ ਵਿਚ ਤਣਾਅ ਨੂੰ ਦੂਰ ਕਰਨ ਦੇ ਵੀ ਗੁਣ ਮੌਜੂਦ ਹਨ। ਹਾਲ ਹੀ ਵਿਚ ਇਕ ਸ਼ੋਧ ਵਿਚ ਪਤਾ ਚਲਿਆ ਹੈ ਕਿ ਤੁਲਸੀ ਤਣਾਅ ਤੋਂ ਬਚਾਉਂਦੀ ਹੈ। ਤਣਾਅ ਨੂੰ ਖੁਦ ਤੋਂ ਦੂਰ ਰੱਖਣ ਲਈ ਹਰ ਕਿਸੇ ਨੂੰ ਤੁਲਸੀ ਦੇ 12 ਪੱਤਿਆਂ ਦੀ ਰੋਜ਼ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਕਾਫੀ ਫਾਇਦਾ ਹੁੰਦਾ ਹੈ। 
6. ਇਨਫੈਕਸ਼ਨ ਅਤੇ ਚਮੜੀ ਰੋਗ
ਅਲਸਰ ਅਤੇ ਇਨਫੈਕਸ਼ਨ ਹੋਣ 'ਤੇ ਤੁਲਸੀਂ ਦੀਆਂ ਪੱਤੀਆਂ ਫਾਇਦੇਮੰਦ ਸਾਬਤ ਹੁੰਦੀਆਂ ਹਨ। ਰੋਜ਼ਾਨਾ ਤੁਲਸੀਂ ਨੂੰ ਚਬਾਉਣ ਨਾਲ ਇਨਫੈਕਸ਼ਨ ਦੂਰ ਹੋ ਜਾਂਦੀ ਹੈ। ਦਾਦ, ਖਾਰਸ਼ ਅਤੇ ਚਮੜੀ ਦੀਆਂ ਹੋਰ ਸਮੱਸਿਆ ਵਿਚ ਤੁਲਸੀਂ ਦੇ ਅਰਕ ਨੂੰ ਪ੍ਰਭਾਵਿਚ ਥਾਂਵਾਂ 'ਤੇ ਲਗਾਉਣ ਨਾਲ ਕੁਝ ਹੀ ਦਿਨ੍ਹਾਂ ਵਿਚ ਰੋਗ ਦੂਰ ਹੋ ਜਾਂਦਾ ਹੈ। 
7. ਸਾਹ ਦੀ ਬਦਬੂ
ਤੁਲਸੀਂ ਦੀ ਸੁੱਕੀਆਂ ਪੱਤੀਆਂ ਨੂੰ ਸਰੋਂ ਦੇ ਤੇਲ ਵਿਚ ਮਿਲਾ ਕੇ ਦੰਦ ਸਾਫ ਕਰਨ ਨਾਲ ਸਾਹ ਦੀ ਬਦਬੂ ਦੂਰ ਹੋ ਜਾਂਦੀ ਹੈ। ਸਿਰ ਦਰਦ ਵਿਚ ਤੁਲਸੀਂ ਇਕ ਵਧੀਆਂ ਦਵਾਈ ਦੇ ਤੌਰ 'ਤੇ ਕੰਮ ਕਰਦੀ ਹੈ। ਤੁਲਸੀ ਦਾ ਕਾੜ੍ਹਾ ਪੀਣ ਨਾਲ ਸਿਰ ਦਰਦ ਵਿਚ ਆਰਾਮ ਮਿਲਦਾ ਹੈ। ਅੱਖਾਂ ਵਿਚ ਜਲਣ ਹੋਣ 'ਤੇ ਤੁਲਸੀਂ ਕਾਰਗਾਰ ਸਾਬਤ ਹੁੰਦੀ ਹੈ। ਰੋਜ਼ਾਨਾ ਤੁਲਸੀ ਦੇ ਅਰਕ ਦੀਆਂ ਦੋ ਬੂੰਦਾਂ ਅੱਖਾਂ ਵਿਚ ਪਾਉਣੀਆਂ ਚਾਹੀਦੀਆਂ ਹਨ।


Related News